ਸੰਗਰੂਰ: ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ 'ਚ ਰੋਸ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਸੰਗਰੂਰ 'ਚ ਲਗਾਤਾਰ 6ਵੇਂ ਦਿਨ ਕਿਸਾਨ ਰੇਲ ਲਾਈਨਾਂ 'ਤੇ ਬੈਠੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸੇ ਤਰ੍ਹਾਂ ਰੇਲ ਦੀਆਂ ਲਾਈਨਾਂ, ਟੋਲ ਪਲਾਜ਼ਾ ਤੇ ਰਿਲਾਇੰਸ ਦੇ ਪੰਪਾਂ ਬਾਹਰ ਧਰਨਾ ਦਿੰਦੇ ਰਹਿਣਗੇ।
ਦੇਸ਼ ਭਰ 'ਚ ਖੇਤੀ ਬਿੱਲਾਂ ਨੂੰ 'ਕਾਲਾ ਬਿੱਲ' ਜਾਂ 'ਕਿਸਾਨ ਮਾਰੂ ਬਿੱਲ' ਕਿਹਾ ਜਾ ਰਿਹਾ ਹੈ। ਕਿਸਾਨਾਂ 'ਚ ਰੋਸ ਸਿੱਖਰ 'ਤੇ ਹੈ। ਖ਼ਾਸ ਤੌਰ 'ਤੇ ਪੰਜਾਬ ਤੇ ਹਰਿਆਣੇ ਦੇ ਕਿਸਾਨ ਇਸ ਖ਼ਿਲਾਫ ਜਮ ਕੇ ਨਾਰਾਜ਼ਗੀ ਜਤਾ ਰਹੇ ਹਨ ਤੇ ਸੜਕਾਂ 'ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਈਟੀਵੀ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਕਾਫ਼ਲਾ ਜਲਦ ਹੀ ਦਿੱਲੀ ਵੱਲ ਕੂਚ ਕਰੇਗਾ। ਕੇਂਦਰ ਸਰਕਾਰ ਨਾਲ ਲੋਹਾ ਲੈਣ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨ ਤਿਆਰ ਹਨ।