ETV Bharat / state

ਸਮਾਜਿਕ ਜੱਥੇਬੰਦੀਆਂ ਨੇ ਇਨਸਾਫ਼ ਲਈ ਥਾਣੇ ਦੇ ਬਾਹਰ ਲਾਇਆ ਧਰਨਾ

ਸੰਗਰੂਰ 'ਚ ਸਾਮਜਿਕ ਜੱਥੇਬੰਦੀ ਵੱਲੋਂ ਪੀੜਤ ਕੁੜੀ ਨੂੰ ਇਨਸਾਫ਼ ਦਿਵਾਉਣ ਲਈ ਥਾਣਾ ਸਦਰ ਬਾਲੀਆਂ ਦੇ ਬਾਹਰ ਧਰਨਾ ਦਿੱਤਾ ਗਿਆ।

ਫ਼ੋਟੋ
author img

By

Published : Aug 20, 2019, 4:13 AM IST

ਸੰਗਰੂਰ: ਸ਼ਹਿਰ ਵਿੱਸ ਸਮਾਜਿਕ ਜੱਥੇਬੰਦੀ ਵੱਲੋਂ 22 ਸਾਲਾ ਪੀੜਤ ਕੁੜੀ ਨੂੰ ਇਨਸਾਫ਼ ਦਿਵਾਉਣ ਲਈ ਥਾਣਾ ਸਦਰ ਬਾਲੀਆ ਦੇ ਬਾਹਰ ਧਰਨਾ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ 22 ਸਾਲਾ ਕੁੜੀ ਨਾਲ ਜਬਰ ਜਨਾਹ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਬਿਆਨਾ ਦੇ ਆਧਾਰ 'ਤੇ ਪੁਲਿਸ ਨੇ ਬਲਾਤਕਾਰ ਦਾ ਮੁਕੱਦਮਾ ਤਾਂ ਦਰਜ ਕਰ ਲਿਆ ਪਰ ਕੋਈ ਕਾਰਵਾਈ ਨਹੀਂ ਕੀਤੀ।

ਵੀਡੀਓ

ਹੁਣ ਇਨਸਾਫ਼ ਦੀ ਮੰਗ ਕਰ ਰਹੀ ਪੀੜਤ ਲੜਕੀ ਨੂੰ ਨਾ ਤਾਂ ਇਨਸਾਫ਼ ਮਿਲਿਆ ਤੇ ਨਾ ਹੀ ਪੁਲਿਸ ਨੇ ਬਲਾਤਕਾਰੀ ਨੂੰ ਗ੍ਰਿਫ਼ਤਾਰ ਕੀਤਾ। ਇਸ ਦੇ ਚਲਦਿਆਂ ਸਮਾਜਿਕ ਜਥੇਬੰਦੀਆਂ, ਮਜਦੂਰ ਮੁਕਤੀ ਮੋਰਚਾ ਤੇ ਪਿੰਡ ਵਾਲਿਆਂ ਨੇ ਰਲ ਕੇ ਥਾਣਾ ਅੱਗੇ ਪਹੁੰਚ ਕੇ ਧਰਨਾ ਦਿੱਤਾ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ ਤੇ ਇਨਸਾਫ਼ ਦੀ ਮੰਗ ਕੀਤੀ।

ਉੱਥੇ ਹੀ ਦੂਜੇ ਪਾਸੇ ਜਦੋਂ ਥਾਣਾ ਸਦਰ ਬਾਲੀਆਂ ਦੇ SHO ਰਾਕੇਸ਼ ਕੁਮਾਰ ਨੂੰ ਮਾਮਲੇ ਵਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਵਿਰੁੱਧ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਾਲੇ ਤੱਕ ਮੁਲਜ਼ਮ ਫ਼ਰਾਰ ਹੈ ਜਿਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Intro:ਪੱਤ ਲੁਟਾਈ, ਸੋਨਾ ਲੁਟਾਇਆ, ਹੁਣ ਦਰ ਦਰ ਦੀਆਂ ਠੋਕਰਾਂ ਖਾਣ ਲਈ ਹੋਈ ਮਜਬੂਰ

Body:ਐਂਕਰ/ਲਿੰਕ ਬਲਾਤਕਾਰ ਇੱਕ ਅਜਿਹਾ ਘਿਨੌਣਾ ਕਾਰਾ ਹੈ ਜੋ ਕਿਸੇ ਵੀ ਪੀੜਤ ਤੋਂ ਉਸ ਦੀਆਂ ਉਮਰ ਭਰ ਦੀਆਂ ਖੁਸ਼ੀਆਂ ਖੋਹ ਲੈਂਦਾ ਹੈ, ਉਸਨੂੰ ਮਾਨਸਿਕ ਅਤੇ ਸਰੀਰਕ ਸੰਤਾਪ ਤਾਂ ਹੰਢਾਉਣਾ ਪੈਂਦਾ ਹੀ ਹੈ ਪਰ ਨਾਲ਼ ਹੀ ਨਾਲ਼ ਉਸਨੂੰ ਸਮਾਜ ਦੀਆਂ ਤੁਹਮਤਾਂ ਅਤੇ ਮਿਹਣੇ ਵੀ ਝੱਲਣੇ ਪੈਂਦੇ ਹਨ ਭਾਂਵੇ ਸਾਰਾ ਕਸੂਰ ਉਸ ਦਰਿੰਦੇ ਅਤੇ ਗੰਦੀ ਮਾਨਸਿਕਤਾ ਵਾਲ਼ੇ ਵਿਅਕਤੀ ਦਾ ਹੁੰਦਾ ਹੈ ਜੋ ਅਜਿਹੇ ਕਾਰੇ ਨੂੰ ਅੰਜਾਮ ਦਿੰਦਾ ਹੈ ।
ਇਸ ਤਰਾਂ ਦੀ ਇਕ 22 ਸਾਲਾ ਲੜਕੀ ਦੀ ਕਹਾਣੀ ਜਿਲਾ ਸੰਗਰੂਰ ਪੁਲਿਸ ਦੀਆਂ ਫਾਇਲਾਂ ਦੀ ਖਾਕ ਚੱਟਣ ਲਈ ਤਿਆਰ ਹੋ ਰਹੀ ਹੈ। ਮਾਮਲਾ ਜਿਲੇ ਦੀ ਇਕ 22 ਸਾਲਾ ਲੜਕੀ ਦਾ ਹੈ ਜਿਸ ਦੇ ਬਿਆਨਾ ਤੇ ਜਿਲਾ ਸੰਗਰੂਰ ਦੇ ਸਦਰ ਥਾਣਾ ਸੰਗਰੂਰ ਵਿਚ ਬਲਾਤਕਾਰ ਦਾ ਮੁਕੱਦਮਾ ਤਾਂ ਦਰਜ ਕਰ ਲਿਆ ਗਿਆ ਪਰ ਇਨਸਾਫ ਦੀ ਮੰਗ ਕਰ ਰਹੀ ਪੀੜਤ ਲੜਕੀ ਨੂੰ ਨਾ ਤਾਂ ਇਨਸਾਫ ਮਿਲਿਆ ਅਤੇ ਨਾ ਹੀ ਬਲਾਤਕਾਰੀ ਨੂੰ ਪੁਲਿਸ ਗ੍ਰਿਫਤਾਰ ਕਰ ਰਹੀ ਹੈ। ਬਲਾਤਕਾਰੀ ਨੂੰ ਭਾਵੇਂ ਸੰਗਰੂਰ ਦੀ ਇਕ ਅਦਾਲਤ ਨੇ ਅਗਾਹੂ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਪੁਲਿਸ ਵਲੋਂ ਬਲਾਤਕਾਰ ਦੇ ਦੋਸ਼ ਬਣਾਏ ਵਿਅਕਤੀ ਦੀ ਗ੍ਰਿਫਤਾਰ ਲਈ ਪਤਾ ਨਹੀਂ ਮੋਮਬੱਤੀਆਂ ਵਾਲਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਜਾਂ ਫਿਰ ਸਮਾਜਿਕ ਜਥੇਬੰਦੀਆਂ ਦੀ ਜੋ ਥਾਣੇ ਅੱਗੇ ਪਹੁੰਚ ਕੇ ਪੁਲਿਸ ਦੀ ਹਾਏ-ਬੂ, ਹਾਏ-ਬੂ ਕਰਨ ਤੇ ਪੁਲਿਸ ਮੁਸਤੇਦੀ ਨਾਲ ਬਲਾਤਕਾਰੀ ਦੀ ਭਾਲ ਸ਼ੁਰੂ ਕਰੇ। ਇਨਸਾਫ ਦੀ ਉਡੀਕ ਵਿਚ ਪੀੜਤਾ ਨੇ ਪੁਲਿਸ ਦਾ ਖਹਿੜਾ ਛੱਡ ਮਜਦੂਰ ਮੁਕਤੀ ਮੋਰਚਾ ਦੇ ਅਤੇ ਪਿੰਡ ਵਾਲਿਆਂ ਨਾਲ ਮਿਲ ਕੇ ਥਾਣੇ ਅੱਗੇ ਧਰਨਾ ਦਿੱਤਾ, ਜਿੱਥੇ ਪੰਜਾਬ ਸਰਕਾਰ ਅਤੇ ਪੁਲਿਸ ਖ਼ਿਲਾਫ਼ ਨਾਹਰੇ ਬਾਜ਼ੀ ਕਰਕੇ ਆਪਣੀ ਭੜਾਸ ਕੱਢੀ ਅਤੇ ਇਨਸਾਫ਼ ਦੀ ਮੰਗ ਕੀਤੀ।
ਪੀੜ੍ਹਤ ਲੜਕੀ ਨੇ ਪੱਤਰਕਾਰਾਂ ਨੂੰ ਜੋ ਆਪਣੀ ਹੱਡ ਬੀਤੀ ਆਪ ਸੁਣਾਈ ਤੁਸੀਂ ਵੀ ਸੁਣੋ
ਬਾਈਟ-ਪੀੜ੍ਹਤ ਲੜਕੀ
ਬਾਈਟ-ਭਰਪੂਰ ਸਿੰਘ (ਪ੍ਰਦਰਸ਼ਨ ਕਾਰੀ)
ਬਾਈਟ-ਗੋਬਿੰਦ ਸਿੰਘ(ਮਜ਼ਦੂਰ ਮੁਕਤੀ ਮੋਰਚਾ ਦਾ ਆਗੂ
ਓਧਰ ਦੂਜੇ ਪਾਸੇ ਜਦੋਂ ਥਾਣਾ ਸਦਰ ਬਾਲੀਆਂ ਦੇ SHO ਰਕੇਸ਼ ਕੁਮਾਰ ਨੂੰ ਮਾਮਲੇ ਵਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਆਰੋਪੀ ਤੇ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਹੈ, ਅਤੇ ਆਰੋਪੀ ਅਜੇ ਤੱਕ ਫ਼ਰਾਰ ਹੈ, ਜਿਸ ਨੂੰ ਜਲਦੀ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ
ਬਾਈਟ-ਰਕੇਸ਼ ਕੁਮਾਰ-SHO ਸਦਰ ਬਾਲੀਆਂConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.