ETV Bharat / state

14 ਸਾਲ ਬਆਦ ਬਿਮਾਰ ਨੌਜਵਾਨ ਦੀ ਮਲੇਸ਼ੀਆਂ ਤੋਂ ਹੋਈ ਘਰ ਵਾਪਸੀ - ਮਲੇਸ਼ੀਆ

ਪੰਜਾਬ 'ਚੋਂ ਵੱਡੀ ਗਿਣਤੀ ਵਿੱਚ ਚੰਗੀ ਪੜ੍ਹਾਈ ਅਤੇ ਰੁਜ਼ਗਾਰ ਦੀ ਭਾਲ ਲਈ ਨੌਜਵਾਨ ਵੱਖ-ਵੱਖ ਦੇਸ਼ਾਂ ਵਿੱਚ ਪ੍ਰਵਾਸ ਕਰ ਰਹੇ ਹਨ। ਇਸ ਦੌਰਾਨ ਕਈ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Sick young man returns home from Malaysia after 14 years
14 ਸਾਲ ਬਆਦ ਬਿਮਾਰ ਨੌਜਵਾਨ ਦੀ ਮਲੇਸ਼ੀਆਂ ਤੋਂ ਹੋਈ ਘਰ ਵਾਪਸੀ
author img

By

Published : Nov 11, 2020, 10:12 PM IST

ਧੂਰੀ: ਪੰਜਾਬ 'ਚੋਂ ਵੱਡੀ ਗਿਣਤੀ ਵਿੱਚ ਚੰਗੀ ਪੜ੍ਹਾਈ ਅਤੇ ਰੁਜ਼ਗਾਰ ਦੀ ਭਾਲ ਲਈ ਨੌਜਵਾਨ ਵੱਖ-ਵੱਖ ਦੇਸ਼ਾਂ ਵਿੱਚ ਪ੍ਰਵਾਸ ਕਰ ਰਹੇ ਹਨ। ਇਸ ਦੌਰਾਨ ਕਈ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਨੌਜਵਾਨ ਦੁਸ਼ਵਾਰੀਆਂ ਦਾ ਸ਼ਿਕਾਰ ਹੋ ਕੇ ਖੱਜਲ ਖੁਆਰ ਹੋ ਰਹੇ ਹਨ। ਅਜਿਹੇ ਨੌਜਵਾਨਾਂ ਦੀ ਵਤਨ ਵਾਪਸੀ ਵੀ ਮੁਸ਼ਕਲ ਹੋ ਜਾਂਦਾ ਹੈ। ਕੁਝ ਇਸੇ ਤਰ੍ਹਾਂ ਦੇ ਹਲਾਤ ਦਾ ਸ਼ਿਕਾਰ ਹੋਇਆ ਹੈ ਧੂਰੀ ਨੇੜਲੇ ਪਿੰਡ ਬਮਾਲ ਦਾ ਨੌਜਵਾਨ ਜਸਪ੍ਰੀਤ ਸਿੰਘ ਜੋ ਕਿ ਮਲੇਸ਼ੀਆਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਗਿਆ ਸੀ। ਮਲੇਸ਼ੀਆਂ ਵਿੱਚ ਬਿਮਾਰ ਹੋਣ ਤੋਂ ਬਾਅਦ ਜਸਪ੍ਰੀਤ ਸਿੰਘ 14 ਸਾਲਾਂ ਬਾਅਦ ਆਪਣੇ ਘਰ ਪਰਤਿਆ ਹੈ। ਜਸਪ੍ਰੀਤ ਨੂੰ ਪਰਿਵਾਰ ਨਾਲ ਮਿਲਾਉਣ ਵਿੱਚ ਵੱਡੀ ਭੂਮਿਕਾ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸਿੰਗਲਾ ਨੇ ਨਿਭਾਈ ਹੈ।

14 ਸਾਲ ਬਆਦ ਬਿਮਾਰ ਨੌਜਵਾਨ ਦੀ ਮਲੇਸ਼ੀਆਂ ਤੋਂ ਹੋਈ ਘਰ ਵਾਪਸੀ

ਜਸਪ੍ਰੀਤ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਦੱਸਿਆ ਕੇ ਉਹ ਪਹਿਲਾਂ 10 ਸਾਲ ਵਰਕ ਪਰਮਿਟ 'ਤੇ ਕਿਸੇ ਏਜੰਟ ਦੇ ਮਾਧਿਅਮ ਰਾਹੀਂ ਮਲੇਸ਼ੀਆ ਗਿਆ ਸੀ। ਉਹ ਕੰਮ ਕਰ ਰਿਹਾ ਸੀ ਪਰ ਫਿਰ ਉਸ ਦਾ ਵਰਕ ਪਰਮਿਟ ਖ਼ਤਮ ਹੋਣ ਕਾਰਨ ਉਹ ਗੈਰ-ਕਾਨੂੰਨੀ ਤੌਰ 'ਤੇ ਉੱਥੇ ਰਹਿਣ ਲਗਾ ਪਿਆ। ਇਸੇ ਦੌਰਾਨ ਉਹ ਮਲੇਸ਼ੀਆਂ ਵਿੱਚ ਬਿਮਾਰ ਹੋ ਗਿਆ ਅਤੇ ਉਸ ਨੂੰ ਦਿਲ ਦੇ ਦੌਰਾ ਪਿਆ। ਜਸਪ੍ਰੀਤ ਨੇ ਦੱਸਿਆ ਕਿ ਉਸ ਨੇ ਵਤਨ ਵਾਪਸੀ ਲਈ ਕਈ ਸੰਸਥਾਵਾਂ ਨੂੰ ਗੁਹਾਰ ਲਗਾਈ ਕੇ ਉਸ ਦੀ ਮੱਦਦ ਕੀਤੀ ਜਾਵੇ ਪਰ ਕਿਸ ਨੇ ਉਸ ਦੀ ਨਹੀਂ ਸੁਣੀ। ਜਸਪ੍ਰੀਤ ਨੇ ਦੱਸਿਆ ਕਿ ਭਾਰਤੀ ਦੂਤਘਰ ਨਾਲ ਵੀ ਉਸ ਨੇ ਕਈ ਵਾਰ ਸੰਪਰਕ ਕੀਤਾ ਪਰ ਦੂਤਘਰ ਵੱਲੋਂ ਵੀ ਕੋਈ ਸਾਰਥਿਕ ਹੁੰਗਾਰਾ ਨਹੀਂ ਭਰਿਆ ਗਿਆ।

ਜਸਪ੍ਰੀਤ ਨੇ ਅੱਗੇ ਦੱਸਿਆ ਕਿ ਫਿਰ ਉਸ ਨੂੰ ਪਿੰਡ ਦੇ ਨੌਜਵਾਨ ਨੇ ਧੂਰੀ ਤੋਂ ਸੰਦੀਪ ਸਿੰਗਲ ਬਾਰੇ ਦਸਿਆ ਤਾਂ ਫਿਰ ਮੈਂ ਉਨ੍ਹਾਂ ਨੂੰ ਫੋਨ ਕੀਤਾ ਅਤੇ ਆਪਣੀ ਹੱਡ ਬੀਤੀ ਦੱਸੀ। ਇਸ ਮਗਰੋਂ ਹੀ ਸੰਦੀਪ ਸਿੰਗਲਾ ਨੇ ਮੇਰੀ ਵਾਪਸੀ ਦੀ ਟਿਕਟ ਵੀ ਆਪ ਕਰਵਾ ਕੇ ਦਿੱਤੀ ਅਤੇ ਜੋ ਜੁਰਮਾਨਾ ਬਣਦਾ ਸੀ ਉਹ ਵੀ ਉਨ੍ਹਾਂ ਨੇ ਆਪ ਭਰਿਆ। ਇਸ ਮਗਰੋਂ ਹੀ ਮੇਰੇ ਵਾਪਸੀ ਸੰਭਵ ਹੋ ਸਕੀ। ਇਸ ਸਾਰੇ ਉਪਰਾਲੇ ਲਈ ਜਸਪ੍ਰੀਤ ਨੇ ਸੰਦੀਪ ਸਿੰਗਲਾ ਦਾ ਧੰਨਵਾਦ ਕੀਤਾ।

ਜਸਪ੍ਰੀਤ ਦੀ ਮਾਂ ਨੇ ਸੰਦੀਪ ਸਿੰਗਲਾ ਦਾ ਧੰਨਵਾਦ ਕਰਦੇ ਹੋਏ ਕਿਹਾ ਕੇ ਸਾਨੂੰ ਉਮੀਦ ਨਹੀਂ ਸੀ ਕੇ ਮੇਰਾ ਪੁੱਤਰ ਵਾਪਸ ਘਰ ਆ ਸਕੇਗਾ। ਉਨ੍ਹਾਂ ਨੇ ਕਿਹਾ ਕਿ ਘਰ 'ਚ ਕਮਾਉਣ ਵਾਲਾ ਵੀ ਇੱਕਲਾ ਜਸਪ੍ਰੀਤ ਹੈ ਅਤੇ ਉੱਥੇ ਬਿਮਾਰੀ ਕਾਰਨ ਉਸ ਦਾ ਜੀਵਨ ਮੁਹਾਲ ਹੋ ਗਿਆ ਸੀ।

ਆਮ ਆਦਮੀ ਪਾਰਟੀ ਦੇ ਆਗੂ ਦੇ ਸੰਦੀਪ ਸਿੰਗਲਾ ਨੇ ਗੱਲ ਕਰਦੇ ਹੋਏ ਕਿਹਾ ਕੇ ਇਸ ਨੂੰ ਸਾਡੀਆਂ ਸਰਕਾਰ ਦੀ ਨਾਲਾਇਕੀ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਦੇਸ਼ ਦੀਆਂ ਸਰਕਾਰਾਂ ਰੁਜ਼ਗਾਰ ਦੇਸ਼ ਵਿੱਚ ਹੀ ਪੈਦਾ ਕਰਨ ਤਾਂ ਸਾਡੇ ਨੌਜਵਾਨ ਬਾਹਰ ਆਪਣੇ ਪਰਿਵਾਰ ਤੋਂ ਦੂਰ ਕਿਉਂ ਜਾਣ। ਉਨ੍ਹਾਂ ਨੇ ਕਿਹਾ ਕਿ ਜਸਪ੍ਰੀਤ ਬਾਰੇ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਜਸਪ੍ਰੀਤ ਦੀ ਹਲਤ ਵੇਖਦੇ ਹੋਏ ਉਦੋਂ ਹੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.