ਸੰਗਰੂਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਵੀ ਕੁੜੀਆਂ ਮੁੰਡਿਆਂ ਤੋਂ ਅੱਗੇ ਰਹੀਆਂ ਅਤੇ ਸੰਗਰੂਰ ਦੇ ਧੁਰੀ ਸ਼ਹਿਰ ਦੀ ਹਰਲੀਨ ਕੌਰ ਨੇ ਪੂਰੇ ਪੰਜਾਬ ਵਿੱਚੋਂ ਮੈਟ੍ਰਿਕ ਦੀ ਪ੍ਰੀਖਿਆ ਵਿੱਚ 650 ਵਿੱਚੋਂ 645 ਅੰਕ ਲੈ ਕੇ ਪੂਰੇ ਪੰਜਾਬ 'ਚ ਦੂਜਾ ਸਥਾਨ ਹਾਸਿਲ ਕੀਤਾ ਹੈ।
ਹਰਲੀਨ ਨੇ ਕਿਹਾ ਕਿ ਆਪਣੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਸਕੂਲ ਤੇ ਅਧਿਆਕਾਂ ਦੇ ਸਿਰ ਬੱਝਦਿਆਂ ਕਿਹਾ ਕਿ ਰੱਬ ਨੇ ਉਸ ਦੀ ਮਿਹਨਤ ਦਾ ਫ਼ਲ ਉਸ ਨੂੰ ਦਿੱਤਾ ਹੈ। ਹਰਲੀਨ ਕੇ ਕਿਹਾ ਕਿ ਭਵਿੱਖ ਵਿੱਚ ਉਹ IPS ਅਫ਼ਸਰ ਬਣ ਕੇ ਸਮਾਜ ਵਿੱਚ ਮਹਿਲਾਵਾਂ ਦੇ ਅਧਿਕਾਰਾਂ ਲਈ ਕੰਮ ਕਰੇਗੀ।
ਦੂਜੇ ਪਾਸੇ ਹਰਲੀਨ ਦੀ ਇਸ ਪ੍ਰਾਪਤੀ 'ਤੇ ਸਾਰੇ ਸਕੂਲ ਨੂੰ ਮਾਣ ਹੈ ਅਤੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।