ਸੰਗਰੂਰ: ਕਾਂਗਰਸੀ ਨੇਤਾ ਅਤੇ ਐਸਸੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਦੇ ਪੁੱਤਰ ਉੱਤੇ ਇੱਕ ਦਲਿਤ ਕੁੜੀ ਨੂੰ ਵਰਗਲਾ ਕੇ ਭਜਾਉਣ ਦੇ ਇਲਜ਼ਾਮ ਲੱਗੇ ਹਨ, ਜਿਸ ਤੋਂ ਬਾਅਦ ਧੀ ਨੂੰ ਘਰ ਤੋਂ ਭਜਾਉਣੇ ਦੇ ਗਮ ਵਿੱਚ ਕੁੜੀ ਦੇ ਪਿਤਾ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਤੋਂ ਬਾਅਦ ਉਸ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤੇ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਪੀੜਤ ਪਰਿਵਾਰਿਕ ਮੈਂਬਰਾਂ ਨੇ ਸੰਗਰੂਰ ਬਰਨਾਲਾ ਹਾਈਵੇ ਨੂੰ ਜਾਮ ਕਰਕੇ ਕਾਂਗਰਸੀ ਨੇਤਾ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਧਰਨ ਲਾਇਆ ਤੇ ਨਾਲ ਹੀ ਐਸਸੀ ਕਮਿਸ਼ਨ ਦੀ ਮੈਂਬਰ ਨੂੰ ਬਰਖ਼ਾਸਤ ਕਰਨ ਦੀ ਵੀ ਮੰਗ ਰੱਖੀ।
ਮ੍ਰਿਤਕ ਸੰਜੀਵ ਦੀ ਧੀ ਨੇ ਦੱਸਿਆ ਦੀ ਕਾਂਗਰਸੀ ਨੇਤਾ ਪੂਨਮ ਕਾਂਗੜਾ ਜੋ ਕਿ ਐਸਸੀ ਕਮਿਸ਼ਨ ਦੀ ਮੈਂਬਰ ਹੈ, ਉਸ ਦੇ ਕੋਲ ਉਸਦੀ ਭੈਣ ਨੌਕਰੀ ਕਰਦੀ ਸੀ ਜੋ ਕਿ ਇੱਕ ਪੜ੍ਹੀ ਲਿਖੀ ਹੁਸ਼ਿਆਰ ਕੁੜੀ ਸੀ, ਜਿਸ ਦੇ ਬਾਅਦ ਉਸਦਾ ਪੁੱਤਰ ਉਸਦੀ ਭੈਣ ਨੂੰ ਵਰਗਲਾ ਕੇ ਭਜਾ ਕੇ ਲੈ ਗਿਆ। ਜਿਸ ਦੇ ਗਮ ਵਿੱਚ ਉਸਦੇ ਪਿਤਾ ਨੇ ਜ਼ਹਿਰਲੀ ਚੀਜ਼ ਖਾ ਲਈ। ਜਿਸ ਤੋਂ ਉਸ ਨੂੰ ਪਟਿਆਲੇ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉੱਥੇ ਉਸਦੀ ਸਿਹਤ ਠੀਕ ਸੀ ਲੇਕਿਨ ਇਨ੍ਹਾਂ ਲੋਕਾਂ ਨੇ ਫਿਰ ਉੱਥੇ ਜਾਕੇ ਉਹਨੂੰ ਧਮਕੀਆਂ ਦਿੱਤੀਆਂ, ਜਿਸਦੇ ਬਾਅਦ ਉਸਦੀ ਮੌਤ ਹੋ ਗਈ। ਮ੍ਰਿਤਕ ਸੰਜੀਵ ਦੀ ਧੀ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜੋ: ਵਿਸ਼ਵ ਵਾਤਾਵਰਣ ਦਿਵਸ ਅੱਜ, ਜਾਣੋ ਕਿਉਂ ਮਨਾਇਆ ਜਾਂਦਾ ਹੈ ਇਹ ਦਿਹਾੜਾ
ਉੱਥੇ ਹੀ ਡੀਐਸਪੀ ਸਤਪਾਲ ਸ਼ਰਮਾ ਨੇ ਕਿਹਾ ਕਿ ਮ੍ਰਿਤਕ ਸੰਜੀਵ ਕੁਮਾਰ ਨੇ ਕੱਲ੍ਹ ਜ਼ਹਿਰ ਨਿਗਲ ਲਿਆ ਸੀ, ਜਿਸਦੀ ਪਟਿਆਲਾ ਹਸਪਤਾਲ ਵਿੱਚ ਮੌਤ ਹੋ ਗਈ ਸੀ। ਉਸਦੇ ਬਾਅਦ ਉਸਦੀ ਪਤਨੀ ਦੇ ਬਿਆਨ ਦੇ ਆਧਾਰ ਉੱਤੇ ਪੂਨਮ ਕਾਂਗੜਾ ਅਤੇ ਉਸਦੇ ਪਤੀ ਦਰਸ਼ਨ ਕਾਂਗੜਾ ਅਤੇ ਤਿੰਨ ਪੁੱਤਰਾਂ ਦੇ ਖ਼ਿਲਾਫ਼ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਰੇ ਦੋਸ਼ੀ ਫਰਾਰ ਹਨ। ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਹੈ।