ਸੰਗਰੂਰ: ਪੰਜਾਬ ਪੁਲਿਸ ਨੇ ਲੋਕਾਂ ਨਾਲ ਲੱਖਾਂ ਦੀ ਠੱਗੀ ਕਰਨ ਵਾਲੇ 2 ਠੱਗਾ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਤਲਾਸ਼ੀ ਦੌਰਾਨ ਏਟੀਐੱਮ ਕਲੋਨ ਬਣਾਉਣ ਵਾਲੇ ਯੰਤਰ ਸਣੇ ਕਾਬੂ ਕੀਤਾ ਹੈ। ਹਾਲਾਕਿ ਅਜੇ ਤੱਕ ਇਨ੍ਹਾਂ ਦੋਹਾਂ ਮੁਲਜ਼ਮਾਂ ਦਾ ਇੱਕ ਸਾਥੀ ਫਰਾਰ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਇਹ ਮੁਲਜ਼ਮ ਲੋਕਾਂ ਦੇ ਏਟੀਐੱਮ ਦਾ ਕਲੋਨ ਬਣਾ ਕੇ ਲੱਖਾਂ ਦੀ ਠੱਗੀ ਮਾਰਦੇ ਸਨ। ਇਹ ਠੱਗ ਕਈ ਵਾਰ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਬਿਹਾਰ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਨੇ ਹੁਣ ਤੱਕ ਪੰਜਾਬ 'ਚ 65 ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕੇ ਹਨ। ਗਰਗ ਨੇ ਦੱਸਿਆ ਕਿ ਇਸ ਗੈਂਗ ਦੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਦ ਕਿ ਇਨ੍ਹਾਂ ਦਾ ਇੱਕ ਸਾਥੀ ਫਰਾਰ ਚਲ ਰਿਹਾ ਹੈ।
ਜ਼ਿੰਦਾ ਦਿਲੀ ਦੀ ਜਿਉਂਦੀ ਜਾਗਦੀ ਮਿਸਾਲ ਬਣਿਆ 18 ਸਾਲਾ ਜਤਿੰਦਰ
ਦੂਜੇ ਪਾਸੇ ਮੁਲਜ਼ਮ ਨੇ ਦੱਸਿਆ ਕਿ ਉਹ ਏਟੀਐਮ ਕਾਰਡ ਦੀ ਕਲੋਨਿੰਗ ਕਰਕੇ ਇਸ ਵਾਰਦਾਤ ਨੂੰ ਕਰਦੇ ਸਨ। ਕਲੋਨਿੰਗ ਦਾ ਮਤਲਬ ਹੈ ਕਿ ਤੁਹਾਡੇ ATM ਦੇ ਪਾਸਵਰਡ ਨੂੰ ਵੇਖਣ ਤੋਂ ਬਾਅਦ ਹੂ ਬ ਹੂ ਤੁਹਾਡਾ ATM ਤਕਨੀਕ ਨਾਲ ਤਿਆਰ ਕਰਦੇ ਸਨ। ਇਸ ਦੌਰਾਨ ਉਨ੍ਹਾਂ ਲੱਖਾਂ ਦੀ ਚੋਰੀ ਕੀਤੀ।