ਸੰਗਰੂਰ: ਸੰਸਦ ਮੈਂਬਰ ਅਮਰ ਸਿੰਘ ਨੇ ਅਮਰਗੜ੍ਹ ਹਲਕੇ ਦੀ ਮੰਡੀ ਦਾ ਜਾਇਜ਼ਾ ਲਿਆ। ਮੰਡੀ ਦੌਰੇ ਦਾ ਮਕਸਦ ਸੀ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨੀਆਂ ਤੇ ਉਸ ਦੇ ਹੱਲ ਕੱਢਣੇ। ਉਨ੍ਹਾਂ ਵੱਲੋਂ ਇਹ ਸੁਨਿਸ਼ਿਚਿਤ ਕਰਵਾਇਆ ਗਿਆ ਕਿ ਕਿਸਾਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਖ਼ਿਲਾਫ਼ ਹੈ। ਪੰਜਾਬ ਸਰਕਾਰ ਨੇ ਐਮਐਸਪੀ ਦਾ ਬਿੱਲ ਲਿਆ ਕੇ ਉਸ ਦੀ ਗਾਰੰਟੀ ਦੇ ਦਿੱਤੀ ਹੈ। ਸਸਤੇ ਭਾਅ ਆ ਰਹੀ ਜੀਰੀ 'ਤੇ ਉਨ੍ਹਾਂ ਕਿਹਾ ਕਿ ਉਹ ਡੀਸੀ ਨਾਲ ਗੱਲ ਕਰਕੇ ਇਸ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ।
ਅਮਰਗੜ੍ਹ ਹਲਦੇ ਦੇ ਵਿਧਾਇਕ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਖੇਤੀ ਲਈ ਨਵੀਂ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ।