ਸੰਗਰੂਰ:ਕੁਝ ਸਮਾ ਪਹਿਲਾ ਸੁਨਾਮ ਦੇ ਨਜ਼ਦੀਕੀ ਪਿੰਡ ਭਗਵਾਨਪੁਰਾ ਵਿਚ ਇੱਕ ਡੂੰਘੇ ਬੋਰਵੈੱਲ ਦੇ ਵਿੱਚ ਡਿੱਗੇ ਮਾਸੂਮ ਫ਼ਤਿਹਵੀਰ ਨੂੰ ਸ਼ਾਇਦ ਕੋਈ ਵੀ ਅਜੇ ਤੱਕ ਨਹੀਂ ਭੁੱਲਿਆ। ਮਾਸੂਮ ਫਤਿਹਵੀਰ ਨੂੰ ਡੂੰਘੇ ਬੋਰਵੈੱਲ ਵਿਚੋਂ ਕੱਢਣ ਲਈ ਸਰਕਾਰ ਵੱਲੋਂ ਪੰਜ ਦਿਨ ਦਾ ਸਮਾਂ ਲਗਾ ਦਿੱਤਾ ਗਿਆ ਸੀ ਇਸ ਦੇ ਬਾਵਜੂਦ ਵੀ ਉਸਨੂੰ ਬਚਾਇਆ ਨਹੀ ਜਾ ਸਕਿਆ। ਹੁਣ ਫਤਿਹਵੀਰ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ।
ਫਤਿਹਵੀਰ ਨੂੰ ਬਚਾਉਣ ਵਿੱਚ ਅਸਫਲ ਰਹੀ ਪੰਜਾਬ ਸਰਕਾਰ ਦੇ ਫਤਿਹਵੀਰ ਨੂੰ ਬਚਾਉਣ ਲਈ ਕੀਤੇ ਕਾਰਜਾਂ ਦੇ ਆਰਟੀਆਈ 'ਚੋਂ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ ਜੋ ਕਿ ਮਾਨਸਾ ਦੇ ਐਡਵੋਕੇਟ ਰੋਹਿਤ ਸਿੰਗਲਾ ਵਲ਼ੋ ਆਰਟੀਆਈ ਰਾਹੀ ਕੀਤਾ ਗਏ ਹਨ। ਐਡਵੋਕੇਟ ਰੋਹਿਤ ਸਿੰਗਲਾ ਵੱਲੋਂ ਮੰਗੀ ਗਈ ਆਰਟੀਆਈ ਵਿੱਚ ਦੱਸਿਆ ਗਿਆ ਹੈ ਕਿ ਭਗਵਾਨਪੁਰਾ ਪਿੰਡ ਤੋਂ ਚੰਡੀਗੜ੍ਹ ਪੀਜੀਆਈ ਤੱਕ ਲੈ ਕੇ ਜਾਣ ਦਾ ਐਂਬੂਲੈਂਸ ਦਾ ਕਿਰਾਇਆ 72,250 ਰੁਪਏ ਪਾਇਆ ਗਿਆ ਹੈ ਜੋ ਕਿ ਹੈਰਾਨੀਜਨਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਖਰਚਾ ਐਂਬੂਲੈਂਸ ਦਾ ਨਹੀਂ ਹੋ ਸਕਦਾ।
ਐਡਵੋਕੇਟ ਰੋਹਿਤ ਸਿੰਗਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਕਈ ਖਰਚੇ ਪਾਏ ਗਏ ਹਨ ਜਿਨ੍ਹਾਂ ਵਿੱਚ ਡੀਜ਼ਲ ਲਾਈਟਾਂ ਅਤੇ ਕਈ ਹੋਰ ਪ੍ਰਕਾਰ ਦੇ ਖਰਚੇ ਹਨ। ਜਿਨ੍ਹਾਂ ਦੇ ਬਿਲਾਂ ਵਿੱਚ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਐਨਡੀਆਰਐਫ ਵੱਲੋਂ ਕੀਤੇ ਗਏ ਆਪਰੇਸ਼ਨ ਦਾ ਪੰਜਾਬ ਸਰਕਾਰ ਵੱਲੋਂ ਕੋਈ ਖਰਚਾ ਨਹੀਂ ਦੱਸਿਆ ਗਿਆ। ਇਸ ਤੋਂ ਇਲਾਵਾ ਅਤੇ ਵੀਰ ਨੂੰ ਡੂੰਘੇ ਬੋਰਵੇਲ ਵਿੱਚੋਂ ਕੱਢਣ ਲਈ ਖੁਦਾਈ ਮਜ਼ਦੂਰਾਂ ਨੇ ਕੀਤੀ ਜਾਂ ਫਿਰ ਕਿਸੇ ਸਮਾਜ ਸੇਵੀਆਂ ਨੇ ਕੀਤੀ ਇਸ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇਹ ਵੀ ਪੜੋ: ਹੜ੍ਹਾਂ ਕਾਰਨ ਰੁੜ੍ਹਿਆ ਸ਼ਮਸ਼ਾਨਘਾਟ, ਲੋਕ ਘਰਾਂ ਵਿੱਚ ਹੀ ਸਸਕਾਰ ਕਰਨ ਲਈ ਮਜਬੂਰ
ਉਨ੍ਹਾਂ ਸ਼ੱਕ ਜਾਹਿਰ ਕਰਦਿਆਂ ਕਿਹਾ ਕਿ ਆਰਟੀਆਈ 'ਚੋਂ ਦਿੱਤੀ ਗਈ ਜਾਣਕਾਰੀ ਸਹੀ ਨਹੀਂ ਹੈ ਜਿਸ ਦੇ ਲਈ ਉਹ ਦੁਬਾਰਾ ਕੋਰਟ ਵਿੱਚ ਅਪੀਲ ਵੀ ਦਾਇਰ ਕਰਨਗੇ ਜਾਂ ਫਿਰ ਦੁਬਾਰਾ ਆਰਟੀਆਈ ਪਾ ਕੇ ਇਸ ਦੀ ਪੂਰੀ ਜਾਣਕਾਰੀ ਹਾਸਲ ਕਰਨਗੇ।