ETV Bharat / state

ਮੀਂਹ ਦੇ ਪਾਣੀ ਨਾਲ ਸੰਗਰੂਰ ਦੇ ਇਲਾਕੇ 'ਚ ਹੜ ਨਾਲੋਂ ਮਾੜੇ ਹਾਲਾਤ, ਇਲਾਕੇ ਦੇ ਲੋਕਾਂ ਨੇ ਸ਼ੁਰੂ ਕੀਤੇ ਰਾਹਤ ਕਾਰਜ

author img

By

Published : Jul 12, 2023, 4:07 PM IST

Updated : Jul 13, 2023, 1:17 PM IST

ਮੀਂਹ ਕਾਰਨ ਪੂਰੇ ਪੰਜਾਬ ਵਿੱਚ ਹੜ੍ਹ ਤੋਂ ਵੀ ਮਾੜੇ ਹਾਲਾਤ ਹਨ। ਸੂਬਾ ਸਰਕਾਰ ਵੱਲੋਂ ਵੀ ਜਰੂਰੀ ਕਦਮ ਚੁੱਕੇ ਜਾ ਰਹੇ ਹਨ। ਇਸਦੇ ਨਾਲ ਹੀ ਇਲਾਕੇ ਦੇ ਲੋਕਾਂ ਵੱਲੋਂ ਵੀ ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ।

Relief work continues for flood protection in Sangrur
ਮੀਂਹ ਦੇ ਪਾਣੀ ਨਾਲ ਸੰਗਰੂਰ ਦੇ ਇਲਾਕੇ 'ਚ ਹੜ ਨਾਲੋਂ ਮਾੜੇ ਹਾਲਾਤ, ਇਲਾਕੇ ਦੇ ਲੋਕਾਂ ਨੇ ਸ਼ੁਰੂ ਕੀਤੇ ਰਾਹਤ ਕਾਰਜ
ਸੰਗਰੂਰ ਚ ਮੀਂਹ ਕਾਰਨ ਬਣੇ ਹਾਲਾਤ ਤੇ ਜਾਣਕਾਰੀ ਦਿੰਦੇ ਸਥਾਨਕ ਲੋਕ।

ਸੰਗਰੂਰ : ਪ੍ਰਸ਼ਾਸਨ ਅਤੇ ਸਰਕਾਰਾਂ ਵੱਲੋਂ ਲਗਾਤਾਰ ਮੀਂਹ ਨਾਲ ਹੋਰ ਵਾਲੇ ਨੁਕਸਾਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵੀ ਖੁਦ ਮੌਕੇ ਉੱਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਅਤੇ ਨਾਲ ਹੀ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਲੋਕਾਂ ਦੀ ਮਦਦ ਕੀਤੀ ਜਾਵੇ। ਦਰਅਸਲ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਹੜ੍ਹਾਂ ਤੋਂ ਵੀ ਮਾੜੇ ਹਾਲਾਤ ਬਣੇ ਹੋਏ ਹਨ। ਬੀਤੇ ਦਿਨੀਂ ਜਿਲ੍ਹਾ ਸੰਗਰੂਰ ਹਲਕਾ ਲਹਿਰਾਗਾਗਾ ਦੇ ਵਿੱਚੋਂ ਲੰਘ ਰਹੇ ਘੱਗਰ ਵਿੱਚ ਪਾੜ ਪੈ ਗਿਆ ਹੈ, ਜਿਸ ਕਾਰਨ ਇਲਾਕੇ ਵਿੱਚ ਪਾਣੀ ਜਮਾਂ ਹੋ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਰਾਹਤ ਕਾਰਜ ਕੀਤੇ ਜਾ ਰਹੇ ਹਨ।

ਲੋਕਾਂ ਵੱਲੋਂ ਰਾਹਤ ਕਾਰਜ : ਸੂਬਾ ਸਰਕਾਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਜ਼ਿਲ੍ਹਿਆਂ ਵਿੱਚ ਲੋਕਾਂ ਦੀ ਸਹੂਲਤ ਲਈ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ। ਇਸ ਲਈ ਸਰਕਾਰ ਵੱਲੋਂ ਰਾਸ਼ੀ ਵੀ ਜਾਰੀ ਕੀਤੀ ਗਈ ਹੈ। ਲੋਕਾਂ ਦੀ ਮਦਦ ਦੇ ਲਈ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਇਸਦੇ ਨਾਲ ਹੀ ਲੋਕ ਆਪਣੇ ਪੱਧਰ ਉੱਤੇ ਵੀ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ।

ਜਾਣਕਾਰੀ ਮੁਤਾਬਿਕ ਸੰਗਰੂਰ ਅਤੇ ਨੌਜਵਾਨਾਂ ਦੀਆਂ ਟੀਮਾਂ ਵੱਲੋਂ ਲਗਾਤਾਰ ਰਾਹਤ ਕਾਰਜ ਕੀਤੇ ਜਾ ਰਹੇ ਹਨ ਅਤੇ ਪਾਣੀ ਦੀ ਰੋਕਥਾਮ ਲਈ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ। ਘੱਗਰ ਦਰਿਆ ਵਿੱਚ ਵੱਡੀ ਮਾਤਰਾ ਵਿਚ ਹੋਰ ਇਲਾਕਿਆਂ ਤੋਂ ਪਾਣੀ ਆਉਣ ਕਾਰਨ ਘੱਗਰ ਦਰਿਆ ਦਾ ਪਾਣੀ ਦਾ ਪੱਧਰ ਉੱਚਾ ਹੋ ਚੁੱਕੀ ਹੈ। ਪਿਛਲੇ ਲੰਬੇ ਸਮੇਂ ਤੋਂ ਘੱਗਰ ਦਰਿਆ ਇਸੇ ਤਰ੍ਹਾਂ ਹੀ ਟੁੱਟਦਾ ਆ ਰਿਹਾ ਹੈ। ਸਰਕਾਰ ਨੂੰ ਆਮ ਦਿਨਾਂ ਵਿੱਚ ਇਸਦੇ ਹੱਲ ਬਾਰੇ ਸੋਚਣਾ ਚਾਹੀਦਾ ਹੈ।

Last Updated : Jul 13, 2023, 1:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.