ETV Bharat / state

ਕੀ ਅੱਜ ਦੀ ਰੈਲੀ ਤੈਅ ਕਰੇਗੀ ਢੀਂਡਸਿਆਂ ਦੀ ਹੋਂਦ ? - ਸੰਗਰੂਰ ਵਿੱਚ ਢੀਂਡਸਿਆਂ ਦੀ ਰੈਲੀ

ਢੀਂਡਸਾ ਦਾ ਕਹਿਣਾ ਹੈ ਕਿ ਇਸ ਰੈਲੀ ਨਾਲ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੁੜਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀ ਸਾਬਤ ਕਰ ਦੇਵੇਗੀ ਕਿ ਕਿਹੜਾ ਦਲ ਪੰਥਕ ਸਿਧਾਂਤਾ 'ਤੇ ਪਹਿਰਾ ਦਿੰਦਾ ਹੈ।

ਕੀ ਅੱਜ ਦੀ ਰੈਲੀ ਤੈਅ ਕਰੇਗੀ ਢੀਂਡਸਿਆਂ ਦੀ ਹੋਂਦ

author img

By

Published : Feb 23, 2020, 7:34 AM IST

ਸੰਗਰੂਰ: ਕਿਸੇ ਵੇਲੇ ਸੰਗਰੂਰ ਅਤੇ ਮਾਲਵੇ ਦੇ ਜਰਨੈਲ ਮੰਨੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਫ਼ਰਜ਼ੰਦ ਅੱਜ(23) ਸੰਗਰੂਰ ਵਿੱਚ ਮੁੜ ਤੋਂ ਆਪਣੀ ਹੋਂਦ ਦੱਸਣ ਲਈ ਰੈਲੀ ਕਰਨ ਜਾ ਰਹੇ ਹਨ। ਇਸ ਰੈਲੀ ਰਾਹੀਂ ਉਹ ਅਕਾਲੀ ਦਲ ਨੂੰ ਆਪਣੀ ਸ਼ਕਤੀ ਪ੍ਰਦਰਸ਼ਨ ਕਰ ਕੇ ਵਿਖਾਉਣ ਦੀ ਪਰੂੀ ਕੋਸ਼ਿਸ਼ ਕਰਨਗੇ।

ਇਸ ਰੈਲੀ ਨੂੰ ਲੈ ਕੇ ਢੀਂਡਸਾ ਹਿਮਾਇਤੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਢੀਂਡਸਾ ਪਰਿਵਾਰ ਨੇ ਖ਼ੁਦ ਜਾ ਕੇ ਸੰਗਰੂਰ ਅਤੇ ਬਰਨਾਲਾ ਇਲਾਕੇ ਦੇ ਲੋਕਾਂ ਨੂੰ ਰੈਲੀ ਲਈ ਲਾਮਬੰਦ ਕੀਤਾ ਹੈ।

ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਇਸ ਰੈਲੀ ਨਾਲ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੁੜਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀ ਸਾਬਤ ਸਾਬਤ ਕਰ ਦੇਵੇਗੀ ਕਿ ਕਿਹੜਾ ਦਲ ਪੰਥਕ ਸਿਧਾਂਤਾ ਤੇ ਪਹਿਰਾ ਦਿੰਦਾ ਹੈ।

ਇਸ ਤੋਂ ਤਾਂ ਸਾਰੇ ਜਾਣੂ ਹੋ ਹੀ ਗਏ ਹਨ ਕਿ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਵਿਰੋਧ ਵਿੱਚ ਆ ਖੜ੍ਹੇ ਗਏ ਹਨ। ਇਸ ਵਿਰੋਧ ਤੋਂ ਬਾਅਦ ਅਕਾਲੀ ਦਲ ਬਾਦਲ ਨੇ ਢੀਂਡਸਿਆਂ ਦੇ ਗੜ੍ਹ ਕਹੇ ਜਾਣ ਵਾਲੇ ਸੰਗਰੂਰ ਇਲਾਕੇ ਵਿੱਚ ਰੈਲੀ ਕੀਤੀ ਸੀ ਜਿਸ ਦੇ ਜਵਾਬ ਵਿੱਚ ਢੀਂਡਸਾ ਨੇ ਇਹ ਰੈਲੀ ਰੱਖੀ ਹੈ।

ਹੁਣ ਇਹ ਵੇਖਣਾ ਹੋਵੇਗਾ ਕਿ ਇਹ ਰੈਲੀ ਪੰਜਾਬ ਦੇ ਰਾਜਨੀਤਿਕ ਇਤਿਹਾਸ ਵਿੱਚ ਕਿਹੜਾ ਬਦਲ ਲੈ ਕੇ ਆਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.