ETV Bharat / state

ਭਾਜਪਾ ਨੇ ਅਕਾਲੀ ਦਲ ਨੂੰ ਫੜਾਏ ਛੁਣਛਣੇ: ਬੀਬੀ ਭੱਠਲ

ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆਂ ਵਿੱਚ ਆਈ ਖਟਾਸ ਨੇ ਪੂਰੇ ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ ਸ਼ੁਰੂ ਕਰ ਦਿੱਤੀ ਹੈ। ਵਿਰੋਧੀਆਂ ਵਲੋਂ ਅਕਾਲੀ ਦਲ 'ਤੇ ਲਗਾਤਾਰ ਸਿਆਸੀ ਤੀਰ ਛੱਡੇ ਜਾ ਰਹੇ ਹਨ। ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਵੀ ਅਕਾਲੀ ਦਲ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਹੈ।

Rajinder Kaur Bhattal attacks on  Akali Dal
ਫੋਟੋ
author img

By

Published : Jan 22, 2020, 5:30 PM IST

ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਵਿੱਚ ਆਈ ਖਟਾਸ ਨੇ ਦੋਵੇਂ ਪਾਰਟੀਆਂ ਦੇ ਵਿਰੋਧੀਆਂ ਦੇ ਹੱਥ ਘਰ ਬੈਠੇ ਹੀ ਮੁੱਦਾ ਦੇ ਦਿੱਤਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਭਾਈਵਾਲ ਪਾਰਟੀ ਭਾਜਪਾ ਵਲੋਂ ਇੱਕ ਵੀ ਸੀਟ ਨਾ ਦੇਣ ਨੇ ਪੰਜਾਬ ਦੀ ਸਿਆਸਤ ਵਿੱ ਹਲਚਲ ਸ਼ੁਰੂ ਕਰ ਦਿੱਤੀ ਹੈ। ਵਿਰੋਧੀ ਖਾਸਕਰ ਕਾਂਗਰਸੀ ਆਗੂ ਲਗਾਤਾਰ ਅਕਾਲੀ ਦਲ 'ਤੇ ਸਿਆਸੀ ਵਾਰ ਕਰ ਰਹੇ ਹਨ।ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਵੀ ਅਕਾਲੀ ਦਲ ਨੂੰ ਨਿਸ਼ਾਨੇ 'ਤੇ ਲਿਆ ਹੈ।

bjp ਨੇ ਅਕਾਲੀ ਦਲ ਨੂੰ ਫੜਾਇਆ ਛੁਣਛਣਾ- ਬੀਬੀ ਭੱਠਲ

ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਅਕਾਲੀ ਦਲ ਦਾ ਪੰਜਾਬ ਵਿੱਚੋਂ ਸਫਾਇਆ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਜੋ ਹਾਲ ਹੈ ਉਹ ਹੁਣ ਉਸ ਦੀ ਭਾਈਵਾਲ ਪਾਰਟੀ ਭਾਜਪਾ ਨੇ ਵੀ ਅਕਾਲੀ ਦਲ ਤੋਂ ਪਾਸਾ ਵੱਟ ਲਿਆ ਹੈ। ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਅਕਾਲੀ ਦਲ ਵਲੋਂ ਛਣਕਣੇ ਵਜਾ ਕੇ ਕੀਤੇ ਗਏ ਪ੍ਰਦਰਸ਼ਨ 'ਤੇ ਤੰਜ ਕਸਦੇ ਹੋਏ ਬੀਬੀ ਭੱਠਲ ਨੇ ਆਖਿਆ, ''ਭਾਜਪਾ ਨੇ ਹੀ ਅਕਾਲੀ ਦਲ ਨੂੰ ਛੁਣਛਣਾ ਫੜਾ ਦਿੱਤਾ ਹੈ ਤੇ ਕਿਹਾ ਹੈ ਕਿ ਵਜਾਈ ਜਾਓ"। ਇਸੇ ਦੌਰਾਨ ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੀਆਂ ਵਧੀਆਂ ਦਰਾਂ ਨੂੰ ਘੱਟ ਕਰਨ ਲਈ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਇਸ ਲਈ ਕਈ ਤਰ੍ਹਾਂ ਦੇ ਕਦਮ ਸਰਕਾਰ ਵਲੋਂ ਚੁੱਕੇ ਜਾ ਰਹੇ ਹਨ।

Intro:ਅਕਾਲੀ ਦਲ ਦਾ ਵਜੂਦ ਹੋਇਆ ਖਤਮ ਉੱਥੇ ਹੀ ਬਿਜਲੀ ਦੇ ਵਧਦੇ ਰੇਟਾਂ ਨੂੰ ਕਿਹਾ ਕਿ ਕੁੱਝ ਸਮੇਂ ਲਈ ਹੈ ਦਿੱਕਤ ਸਰਕਾਰ ਪੂਰਨ ਜ਼ੋਰ ਕਰ ਰਹੀ ਹੈ ਇਸ ਤੇ ਕੰਮ,ਉੱਥੇ ਹੀ ਆਸ਼ਾ ਕੁਮਾਰੀ ਨੂੰ ਪੰਜਾਬ ਦਾ ਚੇਅਰਪਰਸਨ ਬਣਾਉਣ ਤੇ ਕਿਹਾ ਪਾਰਟੀ ਵੱਲੋਂ ਲਿਆ ਗਿਆ ਹੈ ਸਾਂਝਾ ਫ਼ੈਸਲਾ ਉਥੇ ਹੀ ਬਜਟ ਦੇ ਉੱਤੇ ਕਿਹਾ ਕੇਂਦਰ ਸਰਕਾਰ ਪੱਲੇ ਕੱਖ ਨਹੀਂ ਹੈ-ਰਾਜਿੰਦਰ ਕੌਰ ਭੱਠਲBody:
ਅੱਜ ਸੰਗਰੂਰ ਦੇ ਵਿੱਚ ਮੀਡੀਆ ਨਾਲ ਗੱਲ ਕਰਦੇ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਕੋਈ ਵਜੂਦ ਨਹੀਂ ਰਿਹਾ ਹੈ ਅਤੇ ਅਕਾਲੀ ਦਲ ਪਾਰਟੀ ਦਾ ਪੰਜਾਬ ਦੇ ਵਿੱਚ ਦੋ ਫਾੜ ਹੋਣ ਤੋਂ ਬਾਅਦ ਇਸ ਦਾ ਵਜੂਦ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਿਆ ਹੈ ਅਤੇ ਦਿੱਲੀ ਦੇ ਵਿੱਚ ਵੀ ਇਨ੍ਹਾਂ ਨੂੰ ਕੋਈ ਨਹੀਂ ਪੁੱਛ ਰਿਹਾ ਹੈ .ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਵਿੱਚ ਬਿਜਲੀ ਦੀ ਤਰ੍ਹਾਂ ਲਗਾਤਾਰ ਵਧਣ ਤੇ ਕਿਹਾ ਕਿ ਸਰਕਾਰ ਇਸ ਉੱਤੇ ਬਹੁਤ ਚਿੰਤਤ ਹੈ ਅਤੇ ਲਗਾਤਾਰ ਹੋ ਰਹੀ ਬੈਠਕਾਂ ਤੋਂ ਬਾਅਦ ਬਿਜਲੀ ਦੇ ਵੱਧ ਦੇ ਰੇਟਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਇਸ ਦੇ ਨਾਲ ਉਨ੍ਹਾਂ ਨੇ ਵੀ ਕਿਹਾ ਕਿ ਬਿਜਲੀ ਦੀ ਵਾਦੀ ਤਰ੍ਹਾਂ ਕੋਈ ਸਥਾਈ ਨਹੀਂ ਹਨ ਅਤੇ ਜਲਦ ਹੀ ਇਨ੍ਹਾਂ ਉੱਪਰ ਕਾਬੂ ਕਰ ਲਿਆ ਜਾਵੇਗਾ ਉਥੇ ਹੀ ਕਿਸਾਨਾਂ ਦੀਆਂ ਵਧਦੀਆਂ ਖ਼ੁਦਕੁਸ਼ੀਆਂ ਅਤੇ ਉਨ੍ਹਾਂ ਵੱਲੋਂ ਸਰਕਾਰ ਦੇ ਖਿਲਾਫ ਲਗਾਏ ਜਾ ਰਹੇ ਧਰਨਿਆਂ ਤੇ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਹਮੇਸ਼ਾ ਸਰਕਾਰ ਦੇ ਅੱਗੇ ਆਵਾਜ਼ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੁਰੂ ਤੋਂ ਵੀ ਲਿਖਤੀ ਰੂਪ ਵਿੱਚ ਕਿਸਾਨਾਂ ਦੀ ਮੰਗਾਂ ਨੂੰ ਅਤੇ ਨਾਲ ਹੀ ਆਜ਼ਾਦੀ ਘੁਲਾਟੀ ਦੀਆਂ ਮੰਗਾਂ ਨੂੰ ਅੱਗੇ ਰੱਖਿਆ ਹੈ
ਵ੍ਹਾਈਟ ਰਜਿੰਦਰ ਕੌਰ ਭੱਠਲ
ਉੱਥੇ ਹੀ ਆਸ਼ਾ ਕੁਮਾਰੀ ਨੂੰ ਕਾਂਗਰਸ ਪਾਰਟੀ ਦਾ ਪੰਜਾਬ ਵਿੱਚ ਚੇਅਰਪਰਸਨ ਨਿਯੁਕਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਇਹ ਪਾਰਟੀ ਵੱਲੋਂ ਸਾਂਝਾ ਫੈਸਲਾ ਲਿਆ ਗਿਆ ਹੈ.ਉਨ੍ਹਾਂ ਨੇ ਆਉਣ ਵਾਲੇ ਬਜਟ ਦੇ ਵਿੱਚ ਕੇਂਦਰ ਸਰਕਾਰ ਨੂੰ ਤਾੜਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕੋਲ ਬਜਟ ਦੇ ਨਾਮ ਤੇ ਕੱਖ ਨਹੀਂ ਹੈ ਅਤੇ ਦੇਸ਼ ਦਾ ਹਾਲ ਪਹਿਲਾਂ ਨਾਲੋਂ ਵੀ ਮਾੜਾ ਹੋ ਚੁੱਕਿਆ ਹੈ ਅਤੇ ਕੇਂਦਰ ਸਰਕਾਰ ਵੱਲੋਂ ਪੇਸ਼ ਕਰਨ ਵਾਲੇ ਇਸ ਬਜਟ ਤੇ ਵੀ ਪੰਜਾਬ ਨੂੰ ਖਾਸ ਤੌਰ ਤੇ ਕੋਈ ਉਮੀਦ ਰੱਖਣੀ ਨਹੀਂ ਚਾਹੀਦੀ ਹੈ ਕਿਉਂਕਿ ਪੰਜਾਬ ਨਾਲ ਹਰ ਵਾਰ ਵਿਤਕਰਾ ਕੀਤਾ ਗਿਆ ਹੈ ਅਤੇ ਬਜਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰਾਹਤ ਆਮ ਨਾਗਰਿਕ ਨੂੰ ਨਹੀਂ ਮਿਲਣ ਵਾਲੀ ਹੈ ਬਾਈਟ ਰਾਜਿੰਦਰ ਕੌਰ ਭੱਠਲConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.