ਸੰਗਰੂਰ: ਪੰਜਾਬ ਵਿੱਚ ਸਨੇਚਿੰਗ ਅਤੇ ਲੁੱਟਾਂ ਖੋਹਾਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ,ਆਲਮ ਇਹ ਹੈ ਕਿ ਹੁਣ ਲੁਟੇਰੇ ਦਿ ਦਿਹਾੜੇ ਘਰਾਂ ਵਿੱਚ ਦਾਖਿਲ ਹੋਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਪਰ ਇਸ ਸਭ ਦੇ ਵਿਚਾਲੇ ਸੰਗਰੂਰ ਪੁਲਿਸ ਨੇ 5 ਲੁਟੇਰਿਆਂ (Sangrur police arrested 5 robbers) ਨੂੰ ਲੁੱਟੇ ਹੋਏ ਸਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਐਸਐਸਪੀ ਸੁਰੇਂਦਰ ਲਾਂਬਾ (SSP Surendra Lamba) ਨੇ ਪੁਲਿਸ ਲਾਇਨ ਸੰਗਰੂਰ ਵਿੱਚ ਦੱਸਿਆ ਕਿ ਥਾਣਾ ਸਿਟੀ ਸੰਗਰੂਰ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ(Sangrur police arrested 5 robbers) ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਮੁਲਜ਼ਮਾਂ ਕੋਲੋਂ 4 ਚੈਨੀਆਂ ਜੋ ਕਿ ਸੰਗਰੂਰ ਤੋਂ ਝਪਟ ਮਾਰ ਕੇ ਖੋਹੀਆਂ ਗਈਆਂ ਅਤੇ ਇੱਕ ਭਵਾਨੀਗੜ੍ਹ ਤੋਂ ਖੋਹੀ ਸੀ ਉਹ ਪੁਲਿਸ ਨੇ ਬਰਾਮਦ ਕਰਵਾ ਲਈਆਂ ਹਨ ਅਤੇ ਚੋਰੀ ਦੇ ਦੋ ਮੋਟਰਸਾਇਕਲ (Two stolen motorcycles recovered) ਵੀ ਇਸ ਗਿਰੋਹ ਕੋਲੋਂ ਬਰਾਮਦ ਕੀਤੇ ਗਏ ਹਨ।
ਲੁਟੇਰਿਆਂ ਦਾ ਕਬੂਲਨਾਮਾ: ਪੁੱਛਗਿੱਛ ਦੌਰਾਨ ਲੁਟੇਰਿਆਂ ਨੇ ਕਿਹਾ ਕਿ ਉਹ ਸੰਗਰੂਰ ਤੋਂ ਲੁੱਟ ਖੋਹ ਕਰਕੇ ਨਾਭੇ ਚਲੇ ਜਾਂਦੇ ਸਨ, ਫਿਰ ਲੁੱਟਿਆ ਹੋਇਆ ਸਾਮਾਨ ਪਟਿਆਲੇ ਜਾਕੇ (They used to go Patiala sell looted goods) ਵੇਚਦੇ ਸੀ। ਵਾਰਦਾਤ ਕਰਨ ਸਮੇਂ ਇਹ ਚੋਰੀ ਕੀਤੇ ਹੋਏ ਮੋਟਰ ਸਾਈਕਲ ਵਰਤਦੇ ਸਨ। ਪੁਲਿਸ ਮੁਤਾਬਿਕ ਲੁਟੇਰਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਕੇ।
ਇਹ ਵੀ ਪੜ੍ਹੋ: ਦੋ ਗੁੱਟਾਂ ਦੀ ਲੜਾਈ ਕਾਰਨ ਹਸਪਤਾਲ 'ਚ ਦਹਿਸ਼ਤ, ਖਰੜ ਵਿੱਚ ਪਾਰਟੀ ਦੌਰਾਨ ਹੰਗਾਮਾ