ਮਲੇਰਕੋਟਲਾ: ਇਸ ਵਾਰ ਗਣੇਸ਼ ਚਤੁਰਥੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਗਣੇਸ਼ ਚਤੁਰਥੀ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਕਾਰੀਗਰਾਂ ਵੱਲੋਂ ਭਗਵਾਨ ਗਣੇਸ਼ ਦੀਆਂ ਮੂਰਤੀਆਂ ਬਣਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦਾ ਹੀ ਇੱਕ ਕਾਰੀਗਰ ਭਾਈਚਾਰਕ ਸਾਂਝ ਦੇ ਪ੍ਰਤੀ ਸ਼ਹਿਰ ਮਲੇਰਕੋਟਲਾ ਦਾ ਹੈ ਜੋ ਇਸ ਵਾਰ ਕੱਚੀ ਮਿੱਟੀ ਦੀਆਂ ਮੂਤਰੀਆਂ ਬਣਾ ਰਿਹਾ ਹੈ।
ਮਾਲੇਰਕੋਟਲਾ ਜੋ ਬਹੁ ਮੁਸਲਿਮ ਆਬਾਦੀ ਵਾਲਾ ਸ਼ਹਿਰ ਅਤੇ ਇੱਥੋਂ ਦਾ ਇੱਕ ਮੁਹੱਲਾ ਜੋ ਪੂਰਾ ਮਹੱਲਾ ਮੁਸਲਿਮ ਲੋਕਾਂ ਦਾ ਹੈ ਪਰ ਇੱਥੇ ਇਕਲੌਤਾ ਘਰ ਹਿੰਦੂ ਭਾਈਚਾਰੇ ਦਾ ਹੈ। ਇਹ ਪਰਿਵਾਰ ਜੱਦੀ ਪੁਸ਼ਤੀ ਆਪਣੇ ਹਿੰਦੂ ਭਾਈਚਾਰੇ ਦੇ ਲਈ ਮੂਰਤੀਆਂ ਬਣਾਉਣ ਦਾ ਕੰਮ ਕਰਦਾ ਆ ਰਿਹਾ ਹੈ। ਇਸ ਵਾਰ ਗਣੇਸ਼ ਮਹਾਂਉਤਸਵ ਨੂੰ ਲੈ ਕੇ ਇਨ੍ਹਾਂ ਵੱਲੋਂ ਖਾਸ ਤਰ੍ਹਾਂ ਦੀ ਕੱਚੀ ਮਿੱਟੀ ਦੀਆਂ ਗਣੇਸ਼ ਦੀਆਂ ਮੂਰਤੀਆਂ ਬਣਾ ਜਾ ਰਹੀਆਂ ਹਨ ਕਿਉਂਕਿ ਇਨ੍ਹਾਂ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਚੱਲਦਿਆਂ ਇਸ ਵਾਰ ਹੋ ਸਕਦਾ ਕਿ ਮੂਰਤੀਆਂ ਦਾ ਵਿਸਰਜਨ ਨਾ ਹੋਣ ਦਿੱਤਾ ਜਾਵੇ ਕਿਉਂਕਿ ਜ਼ਿਆਦਾ ਇਕੱਠ ਨਹੀਂ ਕੀਤਾ ਜਾ ਸਕਦਾ। ਇਸ ਲਈ ਇਨ੍ਹਾਂ ਕੱਚੀ ਮਿੱਟੀ ਦੀਆਂ ਮੂਰਤੀਆਂ ਨੂੰ ਭਗਤ ਜਨ ਘਰਾਂ ਵਿੱਚ ਹੀ ਵਿਸਰਜਨ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਵਾਰ ਜਿੱਥੇ ਛੋਟੀਆਂ ਗਣੇਸ਼ ਜੀ ਦੀਆਂ ਸਰੂਪ ਹੀ ਬਣਾਈਆਂ ਗਈਆਂ ਹਨ ਅਤੇ ਵੱਡੀਆਂ ਮੂਰਤੀਆਂ ਇਸ ਵਾਰ ਨਹੀਂ ਬਣਾਈਆਂ ਗਈਆਂ। ਉਨ੍ਹਾਂ ਦੱਸਿਆ ਲੋਕ ਦੂਰ ਦੁਰਾਡਿਆਂ ਤੋਂ ਉਨ੍ਹਾਂ ਦੀਆਂ ਬਣਾਈਆਂ ਮੂਰਤੀਆਂ ਲੈਣ ਲਈ ਆਉਂਦੇ ਹਨ।
ਇਸ ਮੌਕੇ ਇਸ ਮੁਹੱਲੇ ਖੋਜਗਾਂ ਦੇ ਕਰਾਰ ਹੁਸੈਨ ਨਾਮਕ ਵਿਅਕਤੀ ਨੇ ਕਿਹਾ ਕਿ ਉਹ ਆਪਸੀ ਭਾਈਚਾਰਕ ਸਾਂਝ ਬਣਾ ਕੇ ਰਹਿੰਦੇ ਹਨ। ਇਨ੍ਹਾਂ ਦੇ ਪਰਿਵਾਰ ਨਾਲ ਉਨ੍ਹਾਂ ਦੀ ਪੀੜ੍ਹੀਆਂ ਦੀ ਸਾਂਝ ਹੈ।