ਸੰਗਰੂਰ: ਭਵਾਨੀਗੜ ਵਿੱਚ ਪ੍ਰਾਇਵੇਟ ਸਕੂਲਾਂ ਵਿੱਚ ਫੀਸ ਦੇ ਮੁੱਦੇ 'ਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਪਰੀਜਨਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਉਨ੍ਹਾਂ ਦੀ ਕਹਿਣਾ ਹੈ ਕਿ ਜੋ ਕੋਰਟ ਦਾ ਫੈਸਲਾ ਹੈ ਕਿ 70 ਪ੍ਰਤੀਸ਼ਤ ਫੀਸ ਭਰਨੀ ਹੈ, ਉਹ ਅਸੀਂ ਨਹੀਂ ਭਰ ਸਕਦੇ।
ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸਿੱਖਿਆ ਮੰਤਰੀ ਕਹਿ ਰਹੇ ਸਨ ਕਿ ਕੋਈ ਫੀਸ ਨਹੀਂ ਨਹੀਂ ਦੇਣੀ, ਉਸ ਤੋਂ ਬਾਅਦ ਟਿਊਸ਼ਨ ਫੀਸ ਦੀ ਗੱਲ ਹੋਈ ਅਤੇ ਫਿਰ ਹੁਣ 70 ਪ੍ਰਤੀਸ਼ਤ ਫੀਸ ਦਾ ਫੈਸਲਾ ਲੈ ਲਿਆ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਅਸੀਂ ਕਿਸੇ ਹੱਦ ਤੱਕ ਟਿਊਸ਼ਨ ਫੀਸ ਤਾਂ ਭਰ ਸਕਦੇ ਹਾਂ ਪਰ ਇੰਨੀ ਜ਼ਿਆਦਾ ਫੀਸ ਨਹੀਂ ਭਰ ਸਕਦੇ।
ਇਹ ਵੀ ਪੜ੍ਹੋ: ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸਿਆਸੀ ਆਗੂਆਂ ਨੇ ਦਿੱਤੀ ਸ਼ਰਧਾਨਜਲੀ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਕਾਮੀ ਹੈ ਸਰਕਾਰ ਨੇ ਪਹਿਲਾਂ ਕੋਰਟ ਵਿੱਚ ਆਪਣਾ ਵਕੀਲ ਖੜਾ ਕਿਉਂ ਨਹੀਂ ਕੀਤਾ। ਸਿਰਫ ਕੋਰਟ ਨੇ ਸਕੂਲ ਪੱਖ ਦੀ ਗੱਲ ਸੁਣ ਕੇ ਫੈਸਲਾ ਸੁਣਾ ਦਿੱਤਾ। ਇਸ ਵਿੱਚ ਪੰਜਾਬ ਸਰਕਾਰ ਨੂੰ ਵੀ ਸ਼ਾਮਿਲ ਹੋਣਾ ਚਾਹੀਦਾ ਹੈ।