ETV Bharat / state

ਪੰਜਾਬ ਦੇ ਇਸ ਪਿੰਡ ਵਿੱਚ ਨਹੀਂ ਵਿਕੇਗਾ ਨਸ਼ਾ, ਹੋਵੇਗਾ 5 ਹਜ਼ਾਰ ਰੁਪਏ ਜ਼ੁਰਮਾਨਾ - village Jharon passed a resolution against drugs

ਜ਼ਿਲ੍ਹਾ ਸੰਗਰੂਰ ਦੇ ਪਿੰਡ ਝਾੜੋਂ ਦੀ ਪੰਚਾਇਤ, ਯੂਥ ਕਲੱਬ ਅਤੇ ਦੁਕਾਨਾਂ ਦੇ ਸਹਿਯੋਗ ਨਾਲ ਨਵੇਂ ਸਾਲ ਉੱਤੇ ਨਸ਼ੇ ਦੇ ਖ਼ਿਲਾਫ਼ (village Jharon passed resolution against drugs) ਇੱਕ ਮਤਾ ਪਾਸ ਕੀਤਾ ਹੈ। ਜਿਸ ਮਤੇ ਵਿੱਚ ਨਸ਼ਾ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਰੱਖਿਆ ਗਿਆ ਹੈ।

village Jharon passed resolution against drugs

author img

By

Published : Dec 25, 2022, 6:28 PM IST

Updated : Dec 25, 2022, 8:15 PM IST

ਪਿੰਡ ਝਾੜੋਂ ਦੀ ਪੰਚਾਇਤ ਨੇ ਨਸ਼ੇ ਖਿਲਾਫ ਮਤਾ ਪਾਇਆ

ਸੰਗਰੂਰ: ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ 6ਵੇਂ ਦਰਿਆ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਆਪਣੇ ਜਾਲ ਵਿੱਚ ਫਸਾ ਰੱਖਿਆ ਹੈ। ਉੱਥੇ ਹੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਝਾੜੋਂ ਦੀ ਪੰਚਾਇਤ ਨੇ ਨੌਜਵਾਨਾਂ ਦੇ ਕਲੱਬ ਅਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਨਸ਼ਾ ਵੇਚਣ ਅਤੇ ਵਰਤੋਂ ਉੱਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਪਿੰਡ ਝਾੜੋਂ ਦੀ ਪੰਚਾਇਤ ਵਿੱਚ ਇੱਕ (village Jharon passed resolution against drugs) ਮਤਾ ਪਾਸ ਹੋਇਆ, ਜਿਸ ਵਿੱਚ ਕਿਹਾ ਜੋ ਵੀ ਪਿੰਡ ਵਿੱਚ ਨਸ਼ੇ ਕਰੇਗਾ ਜਾਂ ਵੇਚੇਗਾ, ਉਸ ਉੱਤੇ ਜ਼ੁਰਮਾਨਾ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਲ੍ਹਾ ਸੰਗਰੂਰ ਦੇ ਪਿੰਡ ਝਾੜੋਂ ਦੀ ਪੰਚਾਇਤ ਵੱਲੋਂ ਨਸ਼ੇ ਖ਼ਿਲਾਫ਼ ਮਤਾ ਪਾਸ

ਪਿੰਡ ਝਾੜੋਂ ਦੀ ਪੰਚਾਇਤ ਵੱਲੋਂ ਨਸ਼ੇ ਦੇ ਖ਼ਿਲਾਫ਼ ਮਤਾ ਪਾਸ:- ਇਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪਿੰਡ ਝਾੜੋਂ ਦੇ ਸਰਪੰਚ ਸੇਰ ਸਿੰਘ ਨੇ ਕਿਹਾ ਕਿ ਸਾਡੀ ਪੰਚਾਇਤ ਵੱਲੋਂ ਨਸ਼ੇ ਦੇ ਖ਼ਿਲਾਫ਼ ਯੂਥ ਕਲੱਬ ਦੇ ਸਹਿਯੋਗ ਨਾਲ ਇੱਕ ਮਤਾ ਪਾਸ ਕੀਤਾ ਗਿਆ। ਜਿਸ ਮਤੇ ਅਨੁਸਾਰ ਪਿੰਡ ਝਾੜੋਂ ਵਿੱਚ ਨਸ਼ੇ ਉੱਤੇ ਪੂਰਨ ਤੌਰ ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਜੋ ਵੀ ਇਸ ਮਤੇ ਦੀ ਉਲੰਘਣਾ ਕਰਦਾ ਹੈ, ਉਸ ਖ਼ਿਲਾਫ ਸਖ਼ਤ ਕਾਰਵਾਈ ਅਤੇ ਜ਼ੁਰਮਾਨਾ ਕੀਤਾ ਜਾਵੇਗਾ। ਸਰਪੰਚ ਸੇਰ ਸਿੰਘ ਨੇ ਕਿਹਾ ਪਿੰਡ ਝਾੜੋਂ ਵਿੱਚ ਨਸ਼ੇ ਨਾਲ ਪਹਿਲਾ ਬਹੁਤ ਨੌਜਵਾਨ ਮੌਤ ਦੇ ਘਾਟ ਪਹੁੰਚ ਚੁੱਕੇ ਹਨ। ਇਸ ਕਰਕੇ ਨਸ਼ੇ ਨੂੰ ਨੱਥ ਪਾਉਣ ਲਈ ਸਾਡੀ ਪੰਚਾਇਤ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ।

ਪਿੰਡ ਝਾੜੋਂ ਦੀਆਂ ਦੁਕਾਨਾਂ ਵਿੱਚ ਨਵੇਂ ਸਾਲ 2023 ਤੋਂ ਨਸ਼ਾ ਪੂਰਨ ਤੌਰ ਉੱਤੇ ਬੰਦ:- ਇਸ ਦੌਰਾਨ ਹੀ ਪਿੰਡ ਦੇ ਯੂਥ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਸਾਡੇ ਪਿੰਡ ਝਾੜੋਂ ਵਿੱਚ ਸਰਬਸੰਮਤੀ ਨਾਲ ਨਸ਼ੇ ਦੇ ਖ਼ਿਲਾਫ਼ ਇੱਕ ਮਤਾ ਪਾਸ ਕੀਤਾ ਗਿਆ ਹੈ। ਜਿਸ ਵਿੱਚ ਇਹ ਸਹਿਮਤੀ ਹੋਈ ਹੈ ਕਿ ਪਿੰਡ ਦੀਆਂ ਦੁਕਾਨਾਂ ਵਿੱਚ ਨਵੇਂ ਸਾਲ 2023 ਤੋਂ ਨਸ਼ਾ ਪੂਰਨ ਤੌਰ ਉੱਤੇ ਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਸਾਡੇ ਨੇੜਲੇ ਪਿੰਡਾਂ ਵਿੱਚ ਨਸ਼ੇ ਉੱਤੇ ਪੂਰਨ ਪਾਬੰਦੀ ਲਗਾਈ ਹੋਈ ਸੀ। ਜਿਸ ਤੋਂ ਪ੍ਰੇਰਿਤ ਹੋ ਕੇ ਅਸੀਂ ਇਹ ਵੱਡਾ ਕਦਮ ਚੁੱਕਿਆ ਹੈ। ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਸੁਨਾਮ ਸਹਿਰ ਵਿੱਚ ਸ਼ਰੇਆਮ ਸਮੈਕ ਚਿੱਟਾ ਵਿੱਕ ਰਿਹਾ ਹੈ। ਮੈਂ ਹਲਕਾ ਵਿਧਾਇਕ ਅਮਨ ਅਰੋੜਾ ਨੂੰ ਨਸ਼ੇ ਉੱਤੇ ਨੱਥ ਪਾਉਣ ਲਈ ਬੇਨਤੀ ਕਰਦਾ ਹਾਂ।

ਇਹ ਵੀ ਪੜੋ:- ਗੁਰਦਾਸਪੁਰ ਦੀ ਕੋਮਲਪ੍ਰੀਤ ਬਣੀ ਹਵਾਈ ਫੌਜ ਵਿੱਚ ਫਲਾਇੰਗ ਅਫਸਰ

Last Updated : Dec 25, 2022, 8:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.