ਮਲੇਰਕੋਟਲਾ: ਫ਼ਤਹਿਵੀਰ ਦੀ ਮੌਤ ਦਾ ਮਾਮਲਾ ਹਾਲੇ ਤੱਕ ਲੋਕ ਭੁਲਾ ਨਹੀਂ ਪਾਏ ਕਿ ਮਲੇਰਕੋਟਲਾ ਦੇ ਜਮਾਲਪੁਰ ਇਲਾਕੇ ਵਿੱਚ ਅਧੂਰੇ ਪਾਰਕ ਵਿੱਚ ਬਣੇ ਬੋਰਵੈੱਲ ਦੇ ਖੁੱਲ੍ਹੇ ਹੋਣ ਕਰਕੇ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪਾਰਕ ਅਕਾਲੀ ਸਰਕਾਰ ਵੱਲੋਂ ਬਣਾਉਣਾ ਸੀ, ਜਿਸ ਦਾ ਕੰਮ ਹਾਲੇ ਤੱਕ ਅਧੂਰਾ ਪਿਆ ਹੈ ਅਤੇ ਇੱਥੇ ਇੱਕ ਬੋਰ ਕੀਤਾ ਗਿਆ ਸੀ, ਜਿਸ ਬੋਰਵੈੱਲ ਦਾ ਮੂੰਹ ਹਾਲੇ ਤੱਕ ਵੀ ਖੁੱਲ੍ਹਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਇਥੇ ਹਮੇਸ਼ਾ ਬੱਚੇ ਖੇਡਦੇ ਨਜ਼ਰ ਆਉਂਦੇ ਨੇ ਜਿਸ ਨੂੰ ਦੇਖਦਿਆਂ ਕਦੇ ਵੀ ਕੋਈ ਹਾਦਸਾ ਹੋ ਸਕਦਾ ਹੈ।
ਇਹ ਵੀ ਪੜੋ: ਕੋਰੋਨਾ ਹਦਾਇਤਾਂ ਤਹਿਤ ਰੈਲੀ ਕਰੇਗੀ ਆਮ ਆਦਮੀ ਪਾਰਟੀ- ਭਗਵੰਤ ਮਾਨ
ਲੋਕਾਂ ਨੇ ਕਿਹਾ ਕਿ ਜਿਹੜੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੀ ਇਹ ਗਲਤੀ ਹੈ ਉਸ ’ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਬੋਰਵੈੱਲ ਕਾਫ਼ੀ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਖੁੱਲ੍ਹਾ ਪਿਆ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਬੱਚੇ ਖੇਡਦੇ ਰਹਿੰਦੇ ਨੇ ਤੇ ਕਦੇ ਵੀ ਕੋਈ ਵੀ ਹਾਦਸਾ ਹੋ ਸਕਦਾ ਹੈ ਜਿਸ ਦੇ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਹੋਣਗੇ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਬੋਰਵੈੱਲ ਨੂੰ ਬੰਦ ਕੀਤਾ ਜਾਵੇ ਜਾਂ ਫਿਰ ਚਲਾਇਆ ਜਾਵੇ ਅਤੇ ਪਾਰਕ ਦਾ ਅਧੂਰਾ ਕੰਮ ਵੀ ਪੂਰਾ ਕੀਤਾ ਜਾਵੇ।
ਇਹ ਵੀ ਪੜੋ: ਕਿਸਾਨ ਮਹਾਂ ਸੰਮੇਲਨ 'ਚ ਹਿੱਸਾ ਲੈਣ ਲਈ ਅੰਮ੍ਰਿਤਸਰ ਪੁੱਜੇ ਅਰਵਿੰਦ ਕੇਜਰੀਵਾਲ