ਧੂਰੀ: ਕਾਂਗਰਸੀ ਸਾਂਸਦ ਨਵਜੋਤ ਸਿੰਘ ਸਿੱਧੂ ਆਪਣੇ ਜੱਦੀ ਪਿੰਡ ਮਾਨੇਵਾਲਾ ਪਹੁੰਚੇ ਜਿਸ ਮੌਕੇ ਪਿੰਡ ਦੇ ਲੋਕਾਂ ਤੇ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਆਰਡੀਨੈਂਸ ਲਿਆ ਕੇ ਕਿਸਾਨ ਨੂੰ ਜੋ ਮਾਰ ਪਾਈ ਹੈ, ਉਹ ਨਿੰਦਣਯੋਗ ਹੈ।
ਇਹ ਕੇਂਦਰ ਸਰਕਾਰ ਦੀ ਨਲਾਇਕੀ ਦਾ ਪੁੱਖ਼ਤਾ ਸਬੂਤ ਹੈ। ਦੂਜਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਉਸ ਉੱਤੇ ਮੋਹਰ ਲਗਾ ਕੇ ਉਸ ਨੂੰ ਕਾਨੂੰਨ ਦੀ ਸ਼ਕਲ ਦੇ ਦਿੱਤੀ ਹੈ। ਇਹ ਕਿਸਾਨੀ ਨੂੰ ਖ਼ਤਮ ਕਰਨ ਦੀ ਇਕ ਚਾਲ ਨਹੀਂ ਤਾਂ ਹੋਰ ਕੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕੇ ਸਾਨੂ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇਕੱਠੇ ਹੋਣਾ ਚਾਹੀਦਾ ਹੈ।
ਇਸ ਕਾਨੂੰਨ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ, ਤਾਂ ਹੀ ਅਸੀਂ ਇਸ ਨੂੰ ਤੋੜਨ ਵਿਚ ਕਾਮਯਾਬ ਹੋ ਸਕਾਂਗੇ ਨਹੀਂ ਤਾਂ ਅੰਬਾਨੀ ਅਤੇ ਅਡਾਨੀ ਸਾਨੂੰ ਦਬਾ ਲੈਣਗੇ। ਇਸ ਦਾ ਅਸੀਂ ਸਾਫ ਸ਼ਬਦਾਂ ਵਿਚ ਵਿਰੋਧ ਕਰਦੇ ਹਾਂ। ਜਦੋਂ ਹਰਸਿਮਰਤ ਕੌਰ ਦੇ ਅਸਤੀਫ਼ੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਡਰਾਮੇਬਾਜ਼ੀ ਹੈ ਤੇ ਅਕਾਲੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਦਾਂ ਲੋਕਾਂ ਦਾ ਮਨਾਂ ਨੂੰ ਨਹੀਂ ਜਿੱਤਿਆ ਜਾ ਸਕਦਾ।
ਸਿੱਧੂ ਨੇ ਕਿਹਾ ਅਕਾਲੀਆਂ ਨੇ ਐਨਡੀਏ ਤੋਂ ਵੱਖ ਹੋਣ ਦਾ ਵੀ ਡਰਾਮਾ ਕੀਤਾ ਹੈ। ਇਸ ਦਾ ਪਤਾ ਉਨ੍ਹਾਂ ਨੂੰ 2022 ਦੀਆਂ ਚੌਣਾਂ ਵਿੱਚ ਪਤਾ ਲੱਗ ਜਾਵੇਗਾ, ਜਦੋਂ ਉਨ੍ਹਾਂ ਨੂੰ ਮੁੰਹ ਦੀ ਖਾਣੀ ਪਈ।