ਮਲੇਰਕੋਟਲਾ: ਦੇਸ਼ ਵਿਦੇਸ਼ ਵਿੱਚ ਅੱਜ ਹੋਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਜੇਕਰ ਪੰਜਾਬ ਦੇ ਮੁਸਲਿਮ ਬਹੁ ਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ਦੀ ਗੱਲ ਕਰੀਏ ਤਾਂ ਇੱਥੋਂ ਦੇ ਆਮ ਲੋਕਾਂ ਦੁਆਰਾ ਹਰ ਵਾਰ ਅਲੱਗ ਅਲੱਗ ਤਿਉਹਾਰ ਸਾਰੇ ਹੀ ਭਾਈਚਾਰੇ ਦੇ ਲੋਕਾਂ ਵੱਲੋਂ ਇਕੱਠੇ ਮਨਾਏ ਜਾਂਦੇ ਨੇ ਅਤੇ ਇਸ ਵਾਰ ਹੋਲੀ ਦਾ ਤਿਉਹਾਰ ਵੀ ਇਸੇ ਤਰ੍ਹਾਂ ਮਨਾਇਆ ।
ਮਲੇਰਕੋਟਲਾ ਸ਼ਹਿਰ ਦਾ ਕਪੂਰ ਪਰਿਵਾਰ ਜੋ ਹਰ ਸਾਲ ਅਲੱਗ ਅਲੱਗ ਤਿਉਹਾਰ ਆਪਣੇ ਘਰ ਅੰਦਰ ਬਣਾਉਂਦਾ ਹੈ ਅਤੇ ਇਸ ਵਾਰ ਵੀ ਡਾ ਕਪੂਰ ਪਰਿਵਾਰ ਵੱਲੋਂ ਹੋਲੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਹਿੰਦੂ ਮੁਸਲਿਮ ਤੇ ਸਿੱਖਾਂ ਨੇ ਰਲ ਮਿਲਕੇ ਹੋਲੀ ਦਾ ਤਿਉਹਾਰ ਮਨਾਇਆ।
ਇਸ ਮੌਕੇ ਡਾਕਟਰ ਸੌਰਵ ਕਪੂਰ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸੇ ਤਰ੍ਹਾਂ ਹੀ ਰਲ ਮਿਲਕੇ ਇੱਕ ਦੂਜੇ ਨਾਲ ਤਿਉਹਾਰਾਂ ਨੂੰ ਮਨਾਉਣ ਤਾਂ ਜੋ ਭਾਈਚਰਿਆਂ ਵਿੱਚ ਪਿਆਰ ਇਸੇ ਤਰ੍ਹਾਂ ਹੀ ਬਰਕਰਾਰ ਰਹੇ।
ਇਹ ਵੀ ਪੜ੍ਹੋ: ਸੰਗਰੂਰ ਦੀ ਇਹ ਧੀ ਚਲਾਉਂਦੀ ਹੈ 18 ਟਾਇਰਾ ਵਾਲਾ ਟਰਾਲਾ, ਸਰਕਾਰ ਤੋਂ ਹੈ ਨਾਰਾਜ਼
ਇਸ ਮੌਕੇ ਅਲੀ ਖਾਨ ਨੇ ਕਿਹਾ ਕਿ ਮਲੇਰਕੋਟਲਾ ਵਿੱਚ ਹਰ ਤਿਉਹਾਰ ਨੂੰ ਸਾਰੇ ਭਾਈਚਾਰੇ ਇਸੇ ਤਰ੍ਹਾਂ ਨਾਲ ਹੀ ਰਲ ਮਿਲ ਕੇ ਅਤੇ ਖੁਸ਼ੀ ਨਾਲ ਮਨਾਉਂਦੇ ਹਨ। ਉਨ੍ਹਾਂ ਕਿਹਾ ਸਾਡਾ ਇਹ ਪਰਿਆਰ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਅਤੇ ਇਸੇ ਤਰ੍ਹਾ ਹੀ ਅੱਗੇ ਵੀ ਸਾਰੇ ਭਾਈਚਾਰੇ ਇੱਕ ਦੂਜੇ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਰਹਿਣਗੇ।