ਮਲੇਰਕੋਟਲਾ: ਮਲੇਰਕੋਟਲਾ ਪਹੁੰਚੇ ਮੁਹੰਮਦ ਸਦੀਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਸ਼ੇ ਦੇ ਮੁੱਦੇ 'ਤੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੇ ਨਸ਼ਾ ਵੇਚਣਾ ਨਹੀਂ ਛੱਡਣਾ ਸਗੋਂ ਲੋਕਾਂ ਨੂੰ ਹੀ ਅੱਗੇ ਆਉਣਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਦੇ ਵਿਕਾਸ ਬਾਰੇ ਕਿਹਾ ਕਿ ਆਮ ਅਦਾਮੀ ਪਾਰਟੀ ਦੀ ਸਰਕਾਰ ਦਿੱਲੀ 'ਚ ਨਵੇਂ ਸਕੂਲ, ਹਸਪਤਾਲਾਂ 'ਚ ਮੁਫਤ ਦਵਾਈਆਂ ਦੇ ਰਹੀ ਹੈ ਜੋ ਕਿ ਵਧੀਆ ਕੰਮ ਹੈ ਪਰ ਦਿੱਲੀ ਵਿੱਚ ਸਾਬਕਾ ਮੁੱਖ ਮੰਤਰੀ ਸਵ:ਸੀਲਾ ਦੀਕਸ਼ਿਤ ਨੇ ਬਹੁਤ ਜ਼ਿਆਦਾ ਵਿਕਾਸ ਕੀਤਾ ਸੀ।
ਇਹ ਵੀ ਪੜ੍ਹੋ: 16 ਸਾਲ ਬਾਅਦ ਪਾਕਿਸਤਾਨ 'ਚੋਂ ਜੇਲ੍ਹ ਕੱਟ ਕੇ ਪਰਤੇ ਗੁਲਾਮ ਫ਼ਰੀਦ ਆਪਣੀ ਮਾਂ ਤੇ ਪਰਿਵਾਰ ਨਾਲ ਮਿਲਿਆ
ਨਸ਼ੇ ਦੇ ਮੁੱਦੇ 'ਤੇ ਹੋਰ ਬੋਲਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆ ਨੂੰ ਜੇਲ੍ਹਾਂ 'ਚ ਵੀ ਭੇਜਿਆ ਗਿਆ ਹੈ ਪਰ ਨਸ਼ਾ ਰੋਕਣ ਲਈ ਲੋਕਾਂ ਨੂੰ ਹੀ ਅੱਗੇ ਆਉਣਾ ਪਵੇਗਾ। ਸਮਾਰਟ ਫੋਨਾਂ ਬਾਰੇ ਵੀ ਉਨ੍ਹਾਂ ਕਿਹਾ ਕਿ ਜਲਦ ਹੀ ਸਮਾਰਟ ਫੋਨ ਆ ਜਾਣਗੇ, ਆਡਰ ਦਿੱਤਾ ਹੋਇਆ ਹੈ।