ਸੰਗਰੂਰ : ਪੱਛਮੀ ਬੰਗਾਲ ਤੋਂ ਲਾਪਤਾ ਹੋਇਆ ਪਿਯੂਸ਼ ਨਾਮ ਦਾ 24 ਸਾਲਾਂ ਨੌਜਵਾਨ ਸੰਗਰੂਰ ਤੋਂ ਮਿਲਿਆ ਹੈ। ਜਿਸ ਨੂੰ ਪਿੰਗਲਵਾੜਾ ਬ੍ਰਾਂਚ ਸੰਗਰੂਰ ਵਿੱਚ ਰੱਖਿਆ ਗਿਆ ਸੀ । ਜਿਸ ਨੂੰ ਅੱਜ ਉਸ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ।
ਪੱਛਮੀ ਬੰਗਾਲ ਤੋਂ ਪਿਯੂਸ਼ ਨੂੰ ਲੈਣ ਲਈ ਆਏ ਉਸ ਦੇ ਪਿਤਾ ਨਰੇਸ਼ ਨੇ ਦੱਸਿਆ ਕਿ ਉਸ ਦਾ ਪੁੱਤਰ ਥੋੜ੍ਹੇ ਸਮੇਂ ਤੋਂ ਦਿਮਾਗੀ ਤੌਰ 'ਤੇ ਬਿਮਾਰ ਸੀ ਅਤੇ ਇਸ ਦਾ ਇਲਾਜ ਵੀ ਚੱਲ ਰਿਹਾ ਸੀ। ਇਹ ਤਿੰਨ ਚਾਰ ਮੀਹਨੇ ਪਹਿਲਾ ਘਰੋਂ ਬਿਨ੍ਹਾਂ ਦੱਸੇ ਕਿਤੇ ਚਲਾ ਗਿਆ ।
ਉਨ੍ਹਾਂ ਦੱਸਿਆ ਕਿ ਪਿਯੂਸ਼ ਨੂੰ ਰਿਸ਼ਤੇਦਾਰੀਆਂ ਵਿੱਚ ਬਹੁਤ ਲੱਭਿਆ ਗਿਆ ਸੀ ਪਰ ਇਹ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾ ਸਾਨੂੰ ਡੇਰਾ ਸੱਚਾ ਸੋਦਾ ਦੇ ਪੈਰੋਕਾਰਾਂ ਦਾ ਟੈਲੀਫੋਨ ਗਿਆ ਸੀ ਕਿ ਉਨ੍ਹਾਂ ਦਾ ਪੁੱਤਰ ਸੰਗਰੂਰ ਵਿੱਚ ਹੈ।
ਜਿਸ ਤੋਂ ਬਾਅਦ ਉਹ ਅੱਜ ਆਪਣੇ ਪੁੱਤਰ ਨੂੰ ਲੈਣ ਲਈ ਆਏ ਹਨ। ਉਨ੍ਹਾਂ ਡੇਰਾ ਸੱਚਾ ਸੋਦਾ ਅਤੇ ਪਿੰਗਲਵਾੜੇ ਦੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ ।
ਇਹ ਵੀ ਪੜ੍ਹੋ : ਸ਼ਾਂਤੀ ਜੈਨ ਦਾ ਸਫ਼ਰ: ਬਿਹਾਰ ਦੀ ਲੋਕਸਾਹਿਤ ਦੀ ਰਾਣੀ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਗਲਵਾੜਾ ਬ੍ਰਾਂਚ ਸੰਗਰੂਰ ਦੇ ਸੰਚਾਲਕ ਹਰਜੀਤ ਸਿੰਘ ਅੋਰੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਯੂਸ਼ ਨਾ ਦਾ ਇੱਕ ਦਿਮਾਗੀ ਤੌਰ 'ਤੇ ਬਿਮਾਰ ਨੌਜਵਾਨ ਨੂੰ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਨੇ ਪਿੰਗਲਵਾੜੇ ਵਿੱਚ ਦਾਖ਼ਲ ਕਰਵਾਇਆ ਹੈ । ਜਿਸ ਦੇ ਘਰ ਵਾਲੇ ਅੱਜ ਉਸ ਨੂੰ ਲੈਣ ਲਈ ਪਹੁੰਚੇ ਹਨ । ਉਨ੍ਹਾਂ ਕਿਹਾ ਕਿ ਪਿਯੂਸ਼ ਨੂੰ ਅੱਜ ਉਸ ਦੇ ਮਾਪਿਆ ਹਲਾਵੇ ਕਰ ਦਿੱਤਾ ਜਾਵੇਗਾ।