ETV Bharat / state

3 ਸਾਲਾਂ ਤੋਂ ਪੁੱਲ ਦਾ ਕੰਮ ਅਧੂਰਾ, ਲੋਕ ਪ੍ਰੇਸ਼ਾਨ - malerkotla bridge incomplete

ਮਾਲੇਰਕੋਟਲਾ ਵਿਖੇ ਜਰਗ ਚੌਕ ਵਿੱਚ ਪਿਛਲੇ 3 ਸਾਲਾਂ ਤੋਂ ਪੁੱਲ ਬਣ ਰਿਹਾ ਹੈ, ਜੋ ਕਿ ਹਾਲੇ ਤੱਕ ਵੀ ਪੂਰਾ ਨਹੀਂ ਹੋਇਆ ਹੈ। ਜਿਸ ਕਰ ਕੇ ਸਥਾਨਕ ਲੋਕਾਂ ਦਾ ਬੁਰਾ ਹਾਲ ਹੈ। ਇਸੇ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਪਟਿਆਲਾ-ਲੁਧਿਆਣਾ ਮੁੱਖ ਮਾਰਗ ਬੰਦ ਕਰ ਦਿੱਤਾ ਗਿਆ।

ਪੁੱਲ 3 ਸਾਲਾਂ ਤੋਂ ਅਧੂਰਾ, ਲੋਕਾਂ ਦੀ ਬਣੀ ਜਾਨ 'ਤੇ

author img

By

Published : Jul 16, 2020, 6:33 PM IST

ਮਾਲੇਰਕੋਟਲਾ: ਸ਼ਹਿਰ ਦੇ ਜਰਗ ਚੌਕ ਵਿੱਚ ਇੱਕ ਪੁੱਲ, ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਨਿਰਮਾਣ ਅਧੀਨ ਹੈ, ਹਾਲੇ ਤੱਕ ਬਣ ਕੇ ਤਿਆਰ ਨਹੀਂ ਹੋਇਆ। ਇਸ ਨੂੰ ਲੈ ਕੇ ਸਥਾਨਕ ਦੁਕਾਨਦਾਰਾਂ ਅਤੇ ਲੋਕਾਂ ਵੱਲੋਂ ਵਾਰ-ਵਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਪੁੱਲ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।

ਪੁੱਲ 3 ਸਾਲਾਂ ਤੋਂ ਅਧੂਰਾ, ਲੋਕਾਂ ਦੀ ਬਣੀ ਜਾਨ 'ਤੇ

ਲੋਕਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਕਿਹੜੇ ਅਜਿਹੇ ਕਾਰਨ ਹਨ, ਜਿਨ੍ਹਾਂ ਕਰ ਕੇ 3 ਸਾਲਾਂ ਵਿੱਚ ਵੀ ਇਹ ਪੁੱਲ ਪੂਰਾ ਨਹੀਂ ਹੋਇਆ। ਇਸ ਤੋਂ ਅੱਕ ਕੇ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਪਟਿਆਲਾ-ਲੁਧਿਆਣਾ ਮੁੱਖ ਮਾਰਗ ਨੂੰ ਕਈ ਘੰਟਿਆਂ ਤੱਕ ਬੰਦ ਕਰ ਦਿੱਤਾ ਗਿਆ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਥਾਨਕ ਦੁਕਾਨਦਾਰ ਨੇ ਦੱਸਿਆ ਕਿ ਇੱਕ ਪਾਸੇ ਤਾਂ ਕੋਰੋਨਾ ਹੈ ਅਤੇ ਦੂਸਰੇ ਪਾਸੇ ਇਹ ਅਧੂਰਾ ਪੁੱਲ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਘਰ ਦੇ ਅੰਦਰ ਬੈਠਦੇ ਹਨ ਤਾਂ ਬਿਜਲੀ ਨਹੀਂ ਹੁੰਦੀ, ਜਿਸ ਕਰ ਕੇ ਬਹੁਤ ਹੀ ਔਖਾ ਹੋ ਜਾਂਦਾ ਹੈ। ਜੇ ਉਹ ਘਰੋਂ ਬਾਹਰ ਆ ਜਾਂਦੇ ਹਨ ਤਾਂ ਇਸ ਅਧੂਰੇ ਪੁੱਲ ਦਾ ਜੋ ਮਿੱਟੀ-ਘੱਟਾ ਉਡਦਾ ਹੈ ਉਹ ਤੰਗ ਕਰਦਾ ਹੈ। ਉਹ ਜਾਣ ਤਾਂ ਕਿਥੇ ਜਾਣ।

ਦੂਸਰੇ ਪਾਸੇ ਇੱਕ ਸਥਾਨਕ ਵਾਸੀ ਦਾ ਕਹਿਣਾ ਹੈ ਕਿ ਇਥੇ ਬਹੁਤ ਹੀ ਘੱਟਾ ਉਡਦਾ ਹੈ, ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਉਸ ਨੇ ਇਹ ਵੀ ਦੱਸਿਆ ਕਿ ਜੇ ਉਹ ਆਪਣੇ ਕੱਪੜੇ ਵੀ ਸੁੱਕਣੇ ਪਾਉਂਦੇ ਹਨ ਤਾਂ ਕੁੱਝ ਘੰਟਿਆਂ ਵਿੱਚ ਕੱਪੜੇ ਮੈਲ਼ੇ ਹੋ ਜਾਂਦੇ ਹਨ।

ਇੱਕ ਹੋਰ ਸਥਾਨਕ ਬਜ਼ਰੁਗ ਦਾ ਕਹਿਣਾ ਹੈ ਕਿ ਇੱਥੇ ਆਉਣ-ਜਾਣ ਲਈ ਕੋਈ ਵੀ ਵਾਧੂ ਰਸਤਾ ਨਹੀਂ ਬਣਾਇਆ ਗਿਆ, ਜਿਸ ਕਰ ਕੇ ਲੋਕਾਂ ਦੇ ਆਏ ਦਿਨ ਹਾਦਸੇ ਹੁੰਦੇ ਹਨ।

ਉੱਧਰ ਮੌਕੇ ਉੱਤੇ ਪੁੱਜੇ ਮਾਲੇਰਕੋਟਲਾ ਦੇ ਡੀ.ਐੱਸ.ਪੀ ਸਮਿਤ ਸੂਦ ਪਹੁੰਚੇ ਜਿਨ੍ਹਾਂ ਨੇ ਜਲਦ ਵਿਭਾਗ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਹੀ। ਜਿਸ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਧਰਨਾ ਖ਼ਤਮ ਕਰ ਦਿੱਤਾ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.