ਮਲੇਰਕੋਟਲਾ: ਸਥਾਨਕ ਪੁਲਿਸ ਨੂੰ ਇੱਕ ਅਹਿਮ ਕਾਮਯਾਬੀ ਮਿਲੀ ਹੈ, ਜਿਸ ਦੇ ਵਿੱਚ ਐਂਟੀ ਕਰੱਪਸ਼ਨ ਨਾਂਅ ਦੀ ਇੱਕ ਸੰਸਥਾ ਦੇ ਮੈਂਬਰ ਨੂੰ ਨਸ਼ੇ ਦਾ ਕਾਰੋਬਾਰ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ।
ਦੋਸ਼ੀ ਦਿੱਲੀ ਤੋਂ ਇਸ ਸੰਸਥਾ ਦੇ ਆਈ ਕਾਰਡਸ ਦੀ ਮਦਦ ਦੇ ਨਾਲ ਨਸ਼ੇ ਦੀ ਖੇਪ ਲੈ ਕੇ ਆਉਂਦੇ ਸਨ ਅਤੇ ਮਲੇਰਕੋਟਲਾ ਸ਼ਹਿਰ ਦੇ ਵਿੱਚ ਇਸ ਖੇਪ ਨੂੰ ਮਹਿੰਗੇ ਭਾਅ ਦੇ ਵਿੱਚ ਲੋਕਾਂ ਨੂੰ ਵੇਚਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਲੇਰਕੋਟਲਾ ਦੇ ਡੀਐੱਸਪੀ ਸੁਮਿਤ ਸੂਦ ਨੇ ਦੱਸਿਆ ਕਿ ਆਰੋਪੀ ਦਿੱਲੀ ਤੋਂ ਇਹ ਨਸ਼ੇ ਦੀ ਖੇਪ ਲਿਆ ਕੇ ਮਲੇਰਕੋਟਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੇਚਦੇ ਸਨ।
ਉਨ੍ਹਾਂ ਦੱਸਿਆ ਕਿ ਕਾਫ਼ੀ ਸਮੇਂ ਤੋਂ ਇਹ ਵਿਅਕਤੀ ਕਰਫਿਊ ਦੇ ਵਿੱਚ ਐਂਟੀ ਕਰੱਪਸ਼ਨ ਸੰਸਥਾ ਦੇ ਆਈ ਕਾਰਡ ਤੇ ਕੁੱਝ ਕਰਫਿਊ ਪਾਸ ਦੀ ਮਦਦ ਦੇ ਨਾਲ ਦਿੱਲੀ ਤੋਂ ਨਸ਼ੇ ਦੀ ਖੇਪ ਕਾਰ ਦੇ ਵਿੱਚ ਬੜੇ ਹੀ ਸਫ਼ਾਈ ਦੇ ਨਾਲ ਪੁਲਿਸ ਤੋਂ ਬਚ ਕੇ ਮਾਲੇਰਕੋਟਲਾ ਲਿਆਉਂਦੇ ਸਨ ਅਤੇ ਇੱਥੋਂ ਇੱਕ ਦੁਕਾਨ ਦੇ ਵਿੱਚ ਮਾਲ ਰੱਖਦੇ ਅਤੇ ਥੋੜ੍ਹਾ-ਥੋੜ੍ਹਾ ਕਰਕੇ ਲੋਕਾਂ ਨੂੰ ਵੇਚਦੇ ਰਹਿੰਦੇ ਸਨ।