ਮਲੇਰਕੋਟਲਾ: ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰੂ ਘਰ 'ਤੇ ਹੋਏ ਹਮਲੇ ਦੀ ਨਿੰਦਾ ਚਾਰੋਂ ਤਰਫ ਹੋ ਰਹੀ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਮੁਸਲਿਮ ਆਬਾਦੀ ਵਾਲੇ ਸ਼ਹਿਰ ਮਾਲੇਰਕੋਟਲਾ ਦੀ ਤਾਂ ਇੱਥੇ ਮੁਸਲਿਮ ਭਾਈਚਾਰੇ ਵੱਲੋਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਮੁਫਤੀ ਏ ਆਜ਼ਮ ਵੱਲੋਂ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਇੱਕ ਵਿਦੇਸ਼ ਮੰਤਰਾਲੇ ਦੇ ਨਾਂਅ ਮੰਗ ਪੱਤਰ ਮਾਲੇਰਕੋਟਲਾ ਦੇ ਤਹਿਸੀਲਦਾਰ ਨੂੰ ਸੌਂਪਿਆ।
ਇਸ ਮੌਕੇ ਤਹਿਸੀਲਦਾਰ ਬਾਦਲ ਦੀਨ ਨੇ ਕਿਹਾ ਕਿ ਉਨ੍ਹਾਂ ਨੂੰ ਮੰਗ ਪੱਤਰ ਸੌਂਪ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੁਆਰਾ ਇਹ ਮੰਗ ਪੱਤਰ ਵਿਦੇਸ਼ ਮੰਤਰਾਲੇ ਤੱਕ ਪਹੁੰਚਾ ਦਿੱਤਾ ਜਾਵੇਗਾ ਨਾਲ ਨਾ ਇਸ ਘਟਨਾ ਦੀ ਨਿਖੇਧੀ ਵੀ ਕੀਤੀ।
ਉਧਰ ਇਸ ਮੌਕੇ ਮੁਫਤੀ ਏ ਆਜ਼ਮ ਪੰਜਾਬ ਜਨਾਬ ਇਰਤਕਾ ਉਲ ਹਸਨ ਨੇ ਵੀ ਕਿਹਾ ਕਿ ਦੋਸ਼ੀ ਜੋ ਵੀ ਹੋਵੇ ਉਸ ਦਾ ਕੋਈ ਧਰਮੀ ਅਤੇ ਉਹ ਮੰਗ ਕਰਦੇ ਨੇ ਵਿਦੇਸ਼ ਮੰਤਰਾਲੇ ਤੋਂ ਕਿਉਂ ਪਾਕਿਸਤਾਨ ਤੇ ਦਬਾਅ ਬਣਾਉਣ ਅਤੇ ਪਾਕਿਸਤਾਨ ਦੇ ਵਿੱਚ ਰਹਿ ਰਹੇ ਉਸ ਅਪਰਾਧੀ ਨੇ ਜਿਸ ਨੇ ਗੁਰੂ ਘਰ ਤੇ ਹਮਲਾ ਕੀਤਾ ਉਸ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ
ਉਧਰ ਹੋਰ ਮੁਸਲਿਮ ਆਗੂਆਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਕਿਸੇ ਇੱਕ ਵਿਅਕਤੀ ਵੱਲੋਂ ਕੀਤੀ ਗਲਤੀ ਸਾਰੇ ਸਮਾਜ ਨੂੰ ਨਹੀਂ ਦੇਣੀ ਚਾਹੀਦੀ ਸਗੋਂ ਅਜਿਹੇ ਆਰੋਪੀ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ