ਮਲੇਰਕੋਟਲਾ: ਨਰਸਿੰਘ ਦਾਸ ਬਾਬਾ ਆਤਮਾ ਰਾਮ ਦਾ ਡੇਰਾ ਜਿਸ ਨੂੰ ਜ਼ਮੀਨ ਮਲੇਰਕੋਟਲਾ ਦੇ ਰਿਆਸਤ ਦੇ ਨਵਾਬ ਵੱਲੋਂ ਦਿੱਤੀ ਗਈ ਸੀ। ਹਿੰਦੂ ਭਾਈਚਾਰੇ ਨੂੰ ਦਾਨ ਵੱਜੋਂ ਦਿੱਤੀ ਗਈ ਇਹ ਜ਼ਮੀਨ ਜਿਸ ਨੂੰ ਲੈ ਕੇ ਹੁਣ ਇਸ ਦਾ ਵਿਵਾਦ ਵਧ ਗਿਆ ਹੈ, ਕਾਰਨ ਹੈ ਇੱਥੋਂ ਦੇ ਡੇਰਾ ਮੁਖੀ ਵੱਲੋਂ ਇੱਥੋਂ ਕੁਝ ਜ਼ਮੀਨ ਮਲੇਰਕੋਟਲਾ ਬਣਨ ਵਾਲੇ ਮੈਡੀਕਲ ਕਾਲਜ ਲਈ ਸਰਕਾਰ ਨੂੰ ਰਜਿਸਟਰੀ ਕਰਵਾ ਦਿੱਤੀ ਅਤੇ ਉਹ ਰਜਿਸਟਰੀ ਮਹਿਜ਼ ਇੱਕ ਰੁਪਏ ਦੀ ਕਰਵਾਈ ਗਈ ਹੈ।
ਕਹਿ ਸਕਦੇ ਹਾਂ ਕਿ ਲੜਕੀਆਂ ਦੇ ਕਾਲਜ ਲਈ ਡੇਰੇ ਵੱਲੋਂ ਜਗ੍ਹਾ ਦਾਨ ਵਿੱਚ ਦਿੱਤੀ ਗਈ ਸੀ, ਜੋ ਕਿ ਇਥੋਂ ਦੇ ਹੀ ਕਮੇਟੀ ਮੈਂਬਰਾਂ ਵੱਲੋਂ ਇਸ ਨੂੰ ਨਾਮਨਜ਼ੂਰ ਕਰਦਿਆਂ ਕਿਹਾ ਕਿ ਮੁਫ਼ਤ ਵਿੱਚ ਸਰਕਾਰ ਉਨ੍ਹਾਂ ਦੀ ਮਹਿੰਗੀ ਜ਼ਮੀਨ ਹਥਿਆ ਕੇ ਲੈ ਗਈ ਜਿਸ ਨੂੰ ਉਹ ਬਿਲਕੁਲ ਨਾ ਮਨਜ਼ੂਰ ਕਰਦੇ ਹਨ।
ਇਹ ਵੀ ਪੜੋ: ਜੰਮੂ ਕਸ਼ਮੀਰ ਤੋਂ ਆ ਰਹੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ, 300 ਏਕੜ ਜ਼ਮੀਨ ਬਰਬਾਦ
ਹੁਣ ਡੇਰੇ ਦੇ ਪ੍ਰਬੰਧਕ ਇਸਦੇ ਖਿਲਾਫ ਇਨਸਾਫ਼ ਲੈਣ ਦਿੱਲੀ ਅਦਾਲਤ ਵਿੱਚ ਪਹੁੰਚ ਗਏ ਹਨ ਤੇ ਹੁਣ ਡੇਰਾ ਵਿਵਾਦ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਜ਼ਮੀਨ ’ਤੇ ਹੁਣ ਕੁਝ ਕਾਸ਼ਤਕਾਰ ਕਿਸਾਨ ਠੇਕੇ ’ਤੇ ਲੈ ਕੇ ਖੇਤੀ ਕਰ ਰਹੇ ਹਨ। ਦੱਸ ਦਈਏ ਕਿ ਈਦ ਵਾਲੇ ਦਿਨ ਮੁੱਖ ਮੰਤਰੀ ਨੇ ਮਲੇਰਕੋਟਲਾ ’ਚ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ ਜਿਸ ਦੀ ਜਮੀਨ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ।
ਇਹ ਵੀ ਪੜੋ: ਬਰਨਾਲਾ ਦੇ ਟੱਲੇਵਾਲ ਪਿੰਡ 'ਚ 80 ਫੀਸਦ ਵੈਕਸੀਨੇਸ਼ਨ ਦਾ ਕੰਮ ਪੂਰਾ