ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਲ੍ਹੇ ਸੰਗਰੂਰ ਵਿੱਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਬਦਮਾਸ਼ੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਇਥੇ ਸ਼ਰੇਆਮ ਗੋਲੀਆਂ ਚੱਲੀਆਂ ਹਨ। ਦਰਅਸਲ ਪੰਜਾਬ ਦੇ ਹਲਾਤ ਦਿਨ-ਬ-ਦਿਨ ਖਰਾਬ ਹੁੰਦੇ ਜਾ ਰਹੇ ਹਨ ਕਦੋਂ ਕਿੱਥੋਂ ਅਤੇ ਕੌਣ ਗੋਲੀ ਚਲਾ ਦਿੱਤੀ ਗਈ ਪਤਾ ਨਹੀਂ ਚਲਦਾ। ਅਜਿਹੇ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਵਿੱਚ ਹਰਿਆਣਾ ਤੋਂ ਪੰਜਾਬ ਵਿੱਚ ਆਏ ਦੋ ਵਿਅਕਤੀਆਂ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕਰ ਦਿੱਤੀ। ਉਨ੍ਹਾਂ ਦੀ ਗੱਡੀ ਘੇਰ ਉਹਨਾਂ ਉੱਤੇ ਹਮਲਾ ਕਰ ਦਿੱਤਾ। ਵਿਕਾਸ ਅਤੇ ਉਸਦਾ ਦੋਸਤ ਦੋਵੇਂ ਹੀ ਸੰਗਰੂਰ ਦੇ ਮਹਿਲਾ ਰੌੜ ਤੇ ਆਪਣੀ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਸਨ। ਏਨੇ ਵਿਚ ਕੁਝ ਵਿਅਕਤੀ ਪਿੱਛੋਂ ਦੀ ਗੱਡੀ ਲੈ ਕੇ ਹੈ ਤੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ।
ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ : ਉਨ੍ਹਾਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਗੱਡੀ ਅੱਗੇ ਧਰ ਲੈਂਦੀ ਹੈ ਤੇ ਗੋਲੀ ਉਨ੍ਹਾਂ ਦੀ ਗੱਡੀ ਦੇ ਟਾਇਰ ਵਿੱਚ ਵੱਜੀ। ਦੱਸਣ ਮੁਤਾਬਿਕ ਇਹ ਸੰਗਰੂਰ ਸ਼ਰਾਬ ਦੇ ਠੇਕੇਦਾਰ ਹਨ ਮੋਨੂੰ ਚੌਧਰੀ ਦੇ ਬੰਦੇ ਹਨ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਇਹ ਵਿਅਕਤੀ ਸਾਡੀ ਗੱਡੀ ਕੋਲ ਆਏ ਤਾਂ ਇਹਨਾਂ ਨੇ ਸਾਨੂੰ ਗੱਡੀ ਦੀ ਡਿੱਗੀ ਖੋਲ੍ਹਣ ਲਈ ਕਿਹਾ ਹੈ ਅਤੇ ਸਾਨੂੰ ਕਹਿਣ ਲੱਗੇ ਕਿ ਗੱਡੀ ਦੀ ਡਿੱਗੀ ਵਿੱਚ ਕਿੰਨੀਆਂ ਸ਼ਰਾਬ ਦੀਆਂ ਪੇਟੀਆਂ ਹਨ ਅਤੇ ਕਿਥੋਂ ਲੈ ਕੇ ਆਈਏ ਪਰ ਉਹ ਗੱਲ ਸਾਡੀ ਗੱਡੀ ਵਿੱਚ ਕੋਈ ਵੀ ਦਾਰੂ ਨਹੀਂ ਸੀ। ਨਾਲ ਦੀ ਨਾਲ ਉਹਨਾਂ ਨੇ ਸੰਗਰੂਰ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀਆਂ ਉੱਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਜੁੜੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸ਼ਰਾਬ ਠੇਕੇਦਾਰ ਦੇ ਬੰਦੇ ਗੋਲੀ ਚਲਾਉਂਦੇ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਾ 'ਚ ਵਿਜੀਲੈਂਸ ਅੱਗੇ ਫਿਰ ਤੋਂ ਪੇਸ਼ ਹੋਏ ਸਾਬਕਾ ਵਿਧਾਇਕ ਕੁਲਦੀਪ ਵੈਦ, ਨਹੀਂ ਦੇ ਸਕੇ ਪੂਰੇ ਦਸਤਾਵੇਜ਼
ਪੁਲਿਸ ਕਰ ਰਹੀ ਜਾਂਚ : ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਤਿੰਨ ਵਿਅਕਤੀਆਂ ਖਿਲਾਫ ਉਹਨਾਂ ਦੇ ਨਾਮ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।