ਸੰਗਰੂਰ:ਮਲੇਰਕੋਟਲਾ ਸ਼ਹਿਰ ਤੇ ਦੇ ਨਾਲ ਲਗਦਾ ਪਿੰਡ ਸਰੌਦ ਜਿੱਥੇ ਦਾ ਇੱਕ ਕਿਸਾਨ ਪਰਿਵਾਰ ਪਿਛਲੇ ਪੰਦਰਾਂ ਸਾਲਾਂ ਤੋਂ ਆਪਣੀ ਜ਼ਮੀਨ ਦੇ ਵਿੱਚ ਝੋਨੇ ਦੀ ਸੁੱਕੀ ਬਿਜਾਈ ਕਰਦਾ ਆ ਰਿਹਾ। ਦੱਸ ਦੇਦੀਏ ਕਿ ਸੁੱਕੀ ਵਹਾਈ ਦਾ ਬਿਨ੍ਹਾ ਪਾਣੀ ਤੋਂ ਕੀਤੀ ਜਾਂਦੀ ਹੈ। ਇਸ ਤਰੀਕੇ ਦੇ ਨਾਲ ਜਿੱਥੇ ਵਧੇਰੇ ਪਾਣੀ ਖ਼ਰਾਬ ਹੋਣ ਤੋਂ ਬੱਚਤ ਹੁੰਦੀ ਹੈ। ਉੱਥੇ ਹੀ ਲੇਬਰ ਤੋਂ ਵੀ ਛੁਟਕਾਰਾ ਹੁੰਦਾ ਹੈ।
ਕਿਸਾਨ ਨੇ ਦੱਸਿਆ ਕਿ ਉਹ ਇਸ ਵਿਧੀ ਦੇ ਨਾਲ ਪਿਛਲੇ ਪੰਦਰਾਂ ਸਾਲਾਂ ਤੋਂ ਇਸ ਤਰ੍ਹਾਂ ਝੋਨੇ ਦੀ ਬਿਜਾਈ ਕਰਦਾ ਰਿਹਾ ਪਰ ਦਿਲ ਨੂੰ ਸਕੂਨ ਉਦੋਂ ਮਿਲਦਾ ਹੈ ਜਦੋਂ ਇਹ ਤਰੀਕਾ ਪਾਣੀ ਦੀ ਬਰਬਾਦੀ ਨੂੰ ਬਚਾਉਂਦਾ ਆਇਆ ਹੈ ਕਿਉਂਕਿ ਪਾਣੀ ਇਕੱਠਾ ਕਰਨ ਤੋਂ ਬਿਨਾਂ ਹੀ ਸੁੱਕੀ ਜ਼ਮੀਨ ਦੇ ਵਿੱਚ ਹੱਥ ਦੇ ਨਾਲ ਸਿੱਟਾਂ ਦੇ ਕੇ ਝੋਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਜਿਸ ਨਾਲ ਪਾਣੀ ਦੀ ਬਰਬਾਦੀ ਰੁਕੇਗੀ ਅਤੇ ਲੇਬਰ ਦੀ ਵੀ ਕੋਈ ਟੈਨਸ਼ਨ ਨਹੀਂ ਰਹਿੰਦੀ।
ਇਸ ਮੌਕੇ ਇਸ ਕਿਸਾਨ ਨੇ ਕਿਹਾ ਹੈ ਕਿ ਹੋਰਨਾਂ ਕਿਸਾਨਾਂ ਨੂੰ ਵੀ ਸੁੱਕੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਜੇਕਰ ਅਜਿਹਾ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋ ਪੀਣ ਵਾਲਾ ਪਾਣੀ ਸਮਾਪਤ ਹੋ ਜਾਏਗਾ। ਲੋਕਾਂ ਨੂੰ ਵਹਿਮ ਹੈ ਕਿ ਝਾੜ ਘੱਟ ਨਿਕਲਦਾ ਹੈ ਜੇ ਝੋਨੇ ਵਿੱਚੋਂ ਝਾੜ ਘੱਟ ਨਿਕਲੇਗਾ ਤਾਂ ਅਗਲੀ ਫਸਲ ਕਣਕ ਚੋਂ ਵਧੇਰੇ ਝਾੜ ਨਿਕਲਦਾ ਹੈ। ਕਿਉਂਕਿ ਪਾਣੀ ਝੋਨੇ ਵਿੱਚ ਘੱਟ ਕਰਨ ਦੇ ਨਾਲ ਅਗਲੀ ਫਸਲ ਕਣਕ ਦੀ ਵਧੇਰੇ ਝਾੜ ਦਿੰਦੀ ਹੈ।
ਇਹ ਵੀ ਪੜ੍ਹੋ:-ਸ੍ਰੀ ਆਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ ਅੱਜ