ਸੰਗਰੂਰ: ਦੁਸਹਿਰੇ ਦੇ ਪਵਿੱਤਰ ਦਿਹਾੜੇ ਸਮੇਂ ਲਹਿਰਾਗਾਗਾ ਦੇ ਨੇੜਲੇ ਪਿੰਡ ਲਹਿਲ ਕਲਾਂ Langar of books and plants in Lahal Kalan ਦੇ ਗੁਰੂ ਘਰ ਵਿਖੇ ਬਾਬਾ ਅੜਕ ਦੇਵ ਜੀ ਲੋਕ ਭਲਾਈ ਸੁਸਾਇਟੀ ਵੱਲੋਂ ਮੱਥਾ ਟੇਕਣ ਆਏ ਸ਼ਰਧਾਲੂਆਂ ਲਈ ਫਲਦਾਰ, ਫੁੱਲਦਾਰ ਤੇ ਛਾਂਦਾਰ ਬੂਟਿਆਂ ਦਾ ਲੰਗਰ ਲਾਇਆ ਗਿਆ। ਇਸ ਸਮੇਂ ਸੁਸਾਇਟੀ ਦੇ ਆਗੂ ਮਨੀਸ਼ ਸ਼ਰਮਾ ਅਤੇ ਗੁਰਜੀਤ ਸਿੰਘ ਆਦਿ ਨੇ ਦੱਸਿਆ ਕਿ, ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਂਦ ਵਿੱਚ ਆਈ ਇਸ ਸੁਸਾਇਟੀ ਨੇ ਪਿੰਡ ਦੀ ਸਫਾਈ ਤੋਂ ਇਲਾਵਾ ਹੋਰ ਵੀ ਬਹੁਤ ਲੋਕ ਭਲਾਈ ਕਾਰਜ ਕੀਤੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਪਿੰਡ ਦੀ ਖਾਲੀ ਜ਼ਮੀਨ ਨੂੰ ਸਾਫ ਕਰਕੇ 1400 ਬੂਟੇ ਲਗਾਏ ਅਤੇ ਉਨ੍ਹਾ ਦੀ ਦੇਖਭਾਲ ਕੀਤੀ। ਉਨ੍ਹਾਂ ਦੱਸਿਆ ਕਿ ਉਹ 1400 ਬੂਟੇ ਪਹਿਲਾਂ ਵੰਡ ਚੁੱਕੇ ਹਨ ਅਤੇ ਅੱਜ ਦਸਵੀਂ ਦੇ ਪਵਿੱਤਰ ਦਿਹਾੜੇ 'ਤੇ 2200 ਬੂਟੇ ਅਤੇ 1400 ਪੁਸਤਕਾਂ ਵੀ ਵੰਡੀਆਂ ਜਾ ਰਹੀਆਂ ਹਨ। ਇਨ੍ਹਾਂ ਬੂਟਿਆਂ ਵਿੱਚੋਂ 200 ਹਾਈਬ੍ਰਿਡ ਬੂਟਾ, ਆਕਸੀਜਨ ਦਰੱਖਤ, ਫਲ ਫੁੱਲਾਂ ਵਾਲੇ ਬੂਟੇ ਵੰਡੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵਾਤਾਵਰਨ ਗੰਧਲਾ ਹੋ ਰਿਹਾ ਹੁੰਦਾ ਜਾ ਰਿਹਾ ਹੈ ਅਤੇ ਆਕਸੀਜਨ ਦੀ ਕਮੀ ਹੋਣ ਕਾਰਨ ਲੋਕ ਬੀਮਾਰੀਆਂ ਦੀ ਗ੍ਰਿਫਤ ਵਿਚ ਆ ਰਹੇ ਹਨ।
ਇਸ ਲਈ ਵਧੇਰੇ ਮਾਤਰਾ ਵਿੱਚ ਦਰੱਖ਼ਤ ਲਾ ਕੇ ਹੀ ਵਾਤਾਵਰਨ ਸੁਧਾਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ, ਬੂਟਿਆਂ ਦਾ ਪ੍ਰਸ਼ਾਦ ਲੈਣ ਵਾਲੇ ਨੂੰ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ ਕਿ ਉਹ ਬੂਟੇ ਦਾ ਜਵਾਨ ਹੋਣ ਤੱਕ ਪਾਲਣ ਪੋਸ਼ਣ ਜ਼ਰੂਰ ਕਰਨ। ਸਾਡੇ ਵੱਲੋਂ ਵਾਤਾਵਰਨ ਦੇ ਸੁਧਾਰ ਲਈ ਅੱਗੇ ਵੀ ਅਜਿਹੇ ਯਤਨ ਜਾਰੀ ਰਹਿਣਗੇ
ਇਹ ਵੀ ਪੜ੍ਹੋ:- ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਪਾਈਲਟ ਦੀ ਹੋਈ ਮੌਤ