ETV Bharat / state

ਹੁਣ 18 ਟਾਇਰਾਂ ਵਾਲਾ ਟਰੱਕ ਚਲਾਉਣ 'ਚ ਔਰਤਾਂ ਮੋਹਰੀ, ਵੇਖੋ ਵੀਡੀਓ - ਸੰਗਰੂਰ

ਕਹਿੰਦੇ ਹਨ ਕਿ ਔਰਤ ਮਰਦ ਦੀ ਸੱਜੀ ਬਾਂਹ ਹੁੰਦੀ ਹੈ, ਤੇ ਜਦੋਂ ਵੀ ਬੰਦੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਢਾਲ ਬਣ ਕੇ ਉਸ ਦੇ ਨਾਲ ਖੜ੍ਹੀ ਹੋ ਜਾਂਦੀ ਹੈ। ਅਜਿਹੀ ਹੀ ਕਹਾਣੀ ਸੰਗਰੂਰ ਦੇ ਰਹਿਣ ਵਾਲੀ ਕੁਲਦੀਪ ਕੌਰ ਦੀ ਜੋ ਘਰ ਦਾ ਖ਼ਰਚਾ ਚਲਾਉਣ ਲਈ ਆਪਣੇ ਪਤੀ ਨਾਲ ਟਰੱਕ ਚਲਾਉਂਦੀ ਹੈ।

ਫ਼ੋਟੋ
author img

By

Published : Jul 21, 2019, 9:00 PM IST

ਸੰਗਰੂਰ: ਸ਼ਹਿਰ ਵਿੱਚ ਰਹਿਣ ਵਾਲੀ ਕੁਲਦੀਪ ਕੌਰ ਨਾਂਅ ਦੀ ਔਰਤ ਆਪਣੇ ਪਤੀ ਦੀ ਮਦਦ ਕਰਨ ਲਈ 18 ਟਾਇਰਾ ਟਰੱਕ ਚਲਾਉਂਦੀ ਹੈ। ਇਸ ਬਾਰੇ ਕੁਲਦੀਪ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਤੇ ਬੱਚੇ ਨਾਲ ਕਿਰਾਏ ਦੇ ਘਰ ਵਿਚ ਰਹਿੰਦੀ ਹੈ, ਤੇ ਉਸਦਾ ਪਤੀ ਟਰੱਕ ਚਲਾਉਂਦਾ ਹੈ ਪਰ ਸਿਰਫ਼ ਉਸ ਦੇ ਟਰੱਕ ਚਲਾਉਣ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ।

ਵੀਡੀਓ

ਇਹ ਵੀ ਪੜ੍ਹੋ: ਸੋਨਪਰੀ ਦਾ ਭਾਰਤ ਦੀ ਝੋਲੀ 'ਚ 5ਵਾਂ ਸੋਨ ਤਮਗ਼ਾ

ਇਸ ਦੇ ਚਲਦਿਆਂ ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਉਸ ਨੂੰ ਟਰੱਕ ਸਿੱਖਾਂ ਦੇਵੇ, ਤੇ ਉਸ ਨੇ ਟਰੱਕ ਚਲਾਉਣਾ ਸਿਖਾ ਦਿੱਤਾ। ਇਸ ਤੋਂ ਬਾਅਦ ਉਹ ਨੇਪਾਲ, ਗੁਜਰਾਤ ਤੇ ਹੋਰ ਲੰਮੇਂ ਰੂਟਾਂ ਤੱਕ ਟਰੱਕ ਲੈ ਕੇ ਜਾਂਦੀ ਹੈ। ਇਸ ਦੇ ਨਾਲ ਹੀ ਉਸ ਨੇ ਹੋਰ ਔਰਤਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਕੋਈ ਵੀ ਔਰਤ ਕਿਸੇ ਵੀ ਕੰਮ ਵਿੱਚ ਸ਼ਰਮ ਨਾ ਕਰੇ। ਉੱਥੇ ਹੀ ਕੁਲਦੀਪ ਕੌਰ ਦੀ ਇਸ ਬਹਾਦਰੀ ਲਈ ਉਸ ਨੂੰ ਹਿਮਾਚਲ ਸਰਕਾਰ ਨੇ ਵੀ ਪ੍ਰਸ਼ੰਸਾ ਪੱਤਰ ਦਿੱਤਾ ਹੈ।

Intro:ਘਰ ਨੂੰ ਸਹਾਰਾ ਦੇਣ ਲਈ ਪਤੀ ਨਾਲ ਚਲਾਉਂਦੀ ਹੈ ਟਰੱਕ,ਟਰੱਕ ਚਲਾਉਣ ਦੇ ਨਾਲ ਨਾਲ ਘਰ ਦਾ ਕਰਦੀ ਹੈ ਸਾਰਾ ਕੰਮ।

Body:ਇਨਸਾਨ ਆਪਣੀ ਜਰੂਰਤ ਨੂੰ ਪੂਰਾ ਕਰਨ ਦੇ ਲਈ ਦੀਨ ਰਾਤ ਮੇਹਨਤ ਕਰਦਾ ਹੈ,ਪੁਰਸ ਵਰਗ ਦੀਨ ਰਾਤ ਕਦੀ ਮੇਹਨਤ ਨਾਲ ਆਪਣਾ ਘਰ ਪਾਲਦਾ ਹੈ ਪਰ ਜਦੋ ਵੀ ਉਹ ਮੁਸ਼ਕਿਲ ਵਿਚ ਆਉਂਦਾ ਹੈ ਤਾਂ ਉਸਦੀ ਪਤਨੀ ਉਸਦੇ ਨਾਲ ਚਲਦੀ ਹੈ ਫੇਰ ਅੱਗੇ ਚਾਹੇ ਕੋਈ ਵੀ ਔਂਕੜ ਹੀ ਕਿਊ ਨਾ ਹੋਵੇ।ਅੱਜ ਤੁਹਾਨੂੰ ਇਕ ਅਜਿਹੀ ਔਰਤ ਦੀ ਕਹਾਣੀ ਵਿਖਾਉਣ ਜਾ ਰਹੇ ਹਾਂ ਜੋ ਆਪਣੇ ਪਤੀ ਦੀ ਨਾਲ ਮੱਦਦ ਕਰਨ ਦੇ ਲਈ 18 ਟਾਇਰ ਟਰਾਲਾ ਚਲਾਉਂਦੀ ਹੈ,ਹੈਰਾਨ ਹੋ ਗਏ ਨਾ?ਜੀ ਹਾਂ ਇਹ ਤਸਵੀਰਾਂ ਪੰਜਬ ਦੇ ਜ਼ਿਲਾ ਸੰਗਰੂਰ ਦੀਆਂ ਹਨ ਜਿਥੇ ਕੁਲਦੀਪ ਕੌਰ ਨਾਮ ਦੀ ਇਹ ਔਰਤ ਆਪਣੇ ਪਤੀ ਦੇ ਨਾਲ ਉਸਦੀ ਮੱਦਦ ਕਰਦੀ ਹੈ ਅਤੇ ਉਸਦੇ ਨਾਲ ਟਰੱਕ ਚਲਾਉਂਦੀ ਹੈ।ਕੁਲਦੀਪ ਨਾਲ ਗੱਲ ਕਰਨ ਤੇ ਅਸੀਂ ਉਸਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਅਤੇ ਆਪਣੇ ਬੱਚੇ ਨਾਲ ਕਿਰਾਏ ਦੇ ਘਰ ਵਿਚ ਰਹਿੰਦੀ ਹੈ ਅਤੇ ਉਸਦਾ ਪਤੀ ਟਰੱਕ ਚਲਾਂਦਾ ਹੈ ਪਰ ਸਿਰਫ ਉਸਦੇ ਟਰੱਕ ਚਲਾਉਣ ਨਾਲ ਘਰ ਦਾ ਖਰਚਾ ਨਹੀਂ ਸੀ ਚਲਦਾ ਜਿਸਦੇ ਚਲਦੇ ਇਕ ਦਿਨ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਮੈਨੂੰ ਟਰੱਕ ਸਿੱਖਾਂ ਦਵੋ ਇਹ ਸੁਣਕੇ ਉਹ ਹੈਰਾਨ ਜਰੂਰ ਹੋਏ ਪਰ ਉਹਨਾਂ ਨੇ ਮੈਨੂੰ ਟਰੱਕ ਚਲਾਉਣਾ ਸਿਖ ਦਿੱਤੋ ਜਿਸਤੋ ਬਾਅਦ ਅੱਜ ਤਕ ਉਹ ਨੇਪਾਲ ,ਗੁਜਰਾਤ ਅਤੇ ਹੋਰ ਲੰਬੇ ਰੂਟਾਂ ਤਕ ਟਰੱਕ ਲੈਕੇ ਗਈ ਹੈ।ਓਹਨਾ ਦੱਸਿਆ ਕਿ ਉਹ ਟਰੱਕ ਆਪਣੇ ਪਤੀ ਨਾਲ ਚਲਾਉਂਦੀ ਹੈ ਅਤੇ ਜਦੋਂ ਉਹ ਥੱਕ ਜਾਣ ਤਾਂ ਉਹ ਖੁਦ ਟਰੱਕ ਚਲਾਉਂਦੀ ਹੈ ਜਿਸਦੇ ਚਲਦੇ ਉਹ ਜ਼ਿਆਦਾ ਸਮੇਂ ਤਕ ਕੱਮ ਕਰ ਸਕੇ।ਓਹਨਾ ਦੱਸਿਆ ਕਿ ਸਾਨੂੰ ਜਿੰਦਗੀ ਵਿਚ ਮੁਸ਼ਕਿਲਾਂ ਬਹੁਤ ਆਇਆ ਪਰ ਅਸੀਂ ਕਦੇ ਹਰ ਨਹੀਂ ਮਨੀ ਤੇ ਉਸਦੇ ਚਲਦੇ ਹੀ ਅੱਜ ਸਦਾ ਖੁਦ ਦਾ ਟਰੱਕ ਅਸੀਂ ਲਿਆ ਹੈ।ਓਹਨਾ ਨੇ ਕਿਹਾ ਕਿ ਉਹ ਬਾਕੀ ਔਰਤਾਂ ਨੂੰ ਵੀ ਹੀ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਸਦੇ ਇਹ ਕੰਮ ਦੇ ਚਲਦੇ ਹਿਮਾਚਲ ਸਰਕਾਰ ਨੇ ਵੀ ਓਹਨੂੰ ਪ੍ਰਸ਼ਾਸਾ ਪੱਤਰ ਦਿੱਤਾ ਹੈ ਅਤੇ ਉਹ ਵੀ ਘਰੋਂ ਬਾਹਰ ਨਿੱਕਲਣ ਅਤੇ ਕਿਸੇ ਵੀ ਕੱਮ ਵਿਚ ਕੋਈ ਸ਼ਰਮ ਨਾ ਕਰਨ।
ਬਾਈਟ ਕੁਲਦੀਪ ਕੌਰ ਟਰੱਕ ਚਾਲਕ।
ਉਸਦੇ ਪਤੀ ਨਾਲ ਗੱਲ ਕਰਨ ਤੇ ਓਹਨੇ ਦੱਸਿਆ ਕਿ ਮੈਨੂੰ ਪਹਿਲਾ ਅਜੀਬ ਜਰੂਰ ਲੱਗਿਆ ਸੀ ਪਰ ਫੇਰ ਮੈਂ ਉਸਨੂੰ ਟਰੱਕ ਸਿੱਖਣ ਦਿੱਤੋ ਅਤੇ ਅੱਜ ਉਹ ਉਸਦੇ ਨਾਲ ਹਰ ਪ੍ਰਕਾਰ ਦੀ ਮੱਦਦ ਕਰਦੀ ਹੈ।
ਬਾਈਟ ਲੱਖਾਂ ਸਿੰਘ ਕੁਲਦੀਪ ਦੇ ਪਤੀ।

Conclusion:ਕੁਲਦੀਪ ਦੀ ਇਸ ਪ੍ਰਸ਼ਾਸਾ ਨੇ ਉਹਨਾਂ ਦੇ ਮਕਾਨ ਮਾਲਕਾਂ ਨੇ ਦੱਸਿਆ ਕਿ ਜਦੋ ਸਾਨੂੰ ਪਤਾ ਲੱਗਿਆ ਕਿ ਇਹ ਟਰੱਕ ਚਲਾਉਂਦੀ ਹੈ ਤਾਂ ਸਾਨੂੰ ਇਸਦੀ ਮੇਹਨਤ ਤੇ ਨਾਜ ਹੋਇਆ ਅਤੇ ਅਸੀਂ ਇਸਦਾ ਉਤਸਾਹ ਵਧਾਇਆ ਅਤੇ ਹੀ ਕਹਿਣਾ ਚਾਹਾਂਗੇ ਕਿ ਕੱਮ ਕੋਈ ਵੱਧਾ ਛੋਟਾ ਨਹੀਂ ਹੁੰਦਾ।
ਬਾਈਟ ਰਾਜੂ ਸਿੰਘ ਮਕਾਨ ਮਾਲਕ।
ਬਾਈਟ ਕੁਲਦੀਪ ਕੌਰ।
ETV Bharat Logo

Copyright © 2025 Ushodaya Enterprises Pvt. Ltd., All Rights Reserved.