ਸੰਗਰੂਰ: ਬਾਰਾਦਰੀ ਗਾਰਡਨ ਸੰਗਰੂਰ ਵਿੱਚ ਜੀਂਦ ਰਿਆਸਤ ਅਤੇ ਜੈਪੁਰ ਦੀ ਤਰਜ਼ 'ਤੇ ਬਣਿਆ ਹੋਇਆ ਹੈ। ਭਾਵੇਂ ਅੱਜ ਵੀ ਇੱਥੇ ਕਈ ਪੁਰਾਣੀਆਂ ਇਮਾਰਤਾਂ ਅਤੇ ਇਤਿਹਾਸਿਕ ਥਾਵਾਂ ਹਨ, ਜਿੱਥੇ ਜੀਂਦ ਰਿਆਸਤ ਦੇ ਰਾਜਾ-ਮਹਾਰਾਜਾ ਰਹਿੰਦੇ ਹੁੰਦੇ ਸਨ। ਉਨ੍ਹਾਂ ਨੇ ਆਪਣੀ ਰਾਣੀ ਲਈ ਇੱਕ ਮਹਿਲ ਬਣਵਾਇਆ ਸੀ ਜਿਸ ਨੂੰ ਬਾਰਾਂਦਰੀ ਗਾਰਡਨ ਕਹਿੰਦੇ ਹਨ। ਇਸ ਨੂੰ ਰਾਜੇ ਨੇ ਪੂਰੀ ਰੀਝ ਨਾਲ ਬਣਵਾਇਆ ਸੀ ਜਿਸ ਉੱਤੇ ਅਜਿਹਾ ਸੰਗਮਰਮਰ ਲਗਵਾਇਆ ਗਿਆ ਸੀ ਜੋ ਕਿ ਪੂਰੇ ਭਾਰਤ ਵਿਚ ਤਾਜਮਹਿਲ ਤੋਂ ਬਿਨਾਂ ਕਿਤੇ ਵੀ ਨਹੀਂ ਨਜ਼ਰ ਆਉਂਦਾ।
ਬਾਰਾਦਰੀ ਗਾਰਡਨ ਦਾ ਇਤਿਹਾਸ: ਇਤਿਹਾਸਕਾਰ ਰਾਜੀਵ ਜਿੰਦਲ ਨੇ ਦੱਸਿਆ ਕਿ ਰਿਆਸਤ ਜੀਂਦ ਨੇ 1830 ਈ. ਵਿੱਚ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਥਾਂ ਸ਼ਹਿਰ ਦੇ ਬਿਲਕੁਲ ਮੱਧ ਵਿੱਚ ਹੈ ਜਿਸ ਵਿੱਚ ਤਲਾਬ, ਫੁੱਲ, ਚਿੱਟੇ ਰੰਗ ਦੇ ਮਾਰਬਲ ਨਾਲ ਬਣਿਆ ਹੋਇਆ ਹੈ। ਗਾਰਡਨ ਅੰਦਰ ਮਾਰਬਲ ਨਾਲ ਖੂਬਸੂਰਤ ਢੰਗ ਨਾਲ ਮੀਣਾਕਾਰੀ ਕੀਤੀ ਹੋਈ ਹੈ। ਜੋ ਦਰਵਾਜ਼ਾ ਲੱਗਾ ਹੋਇਆ ਹੈ, ਇਹ ਉਸ ਸਮੇਂ ਜਰਮਨੀ ਤੋਂ ਬਣ ਕੇ ਆਇਆ ਸੀ।
ਪੁਰਾਣੀ ਵਿਰਾਸਤੀ ਇਮਾਰਤ, ਪਰ ਸਰਕਾਰ ਦੇ ਅੱਖੋ ਪਰੋਖੇ: ਸੰਗਰੂਰ ਵਿੱਚ ਬਣੀ ਇਸ ਇਮਾਰਤ ਬਾਰਾਦਰੀ ਗਾਰਡਨ ਦਾ ਨਜ਼ਾਰਾ ਰਾਤ ਦੇ ਸਮੇਂ ਨਿਵੇਕਲਾ ਹੀ ਹੁੰਦਾ ਹੈ। ਅੱਜ ਵੀ ਇਹ ਬਾਰਾਦਰੀ ਗਾਰਡਨ ਸੰਗਰੂਰ ਵਿੱਚ ਸਥਿਤ ਹੈ ਜਿਸ ਨੂੰ ਦੇਖਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ ਪਰ, ਦੁੱਖ ਦੀ ਗੱਲ ਇਹ ਹੈ ਕਿ ਇੰਨੀ ਵਿਰਾਸਤੀ ਚੀਜ਼ ਹੋਣ ਦੇ ਬਾਵਜੂਦ, ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦਿੱਤਾ ਗਿਆ। ਗੱਲ ਕਰਦੇ ਹੋਏ ਇਤਿਹਾਸਕਾਰ ਰਾਜੀਵ ਜਿੰਦਲ ਨੇ ਦੱਸਿਆ ਕਿ ਇਹ ਇਮਾਰਤ ਬਹੁਤ ਪੁਰਾਣੀ ਹੈ। ਇੱਥੇ ਅਜਿਹਾ ਕੰਮ ਕੀਤਾ ਹੋਇਆ, ਜਿਹੜਾ ਅੱਜਕੱਲ੍ਹ ਦੇ ਸਮੇਂ ਵਿੱਚ ਕਰਨਾ ਸੰਭਵ ਹੀ ਨਹੀਂ ਹੈ। ਇਸ ਇਮਾਰਤ ਦੇ ਅੰਦਰ ਜੋ ਮਾਹੌਲ, ਜੋ ਹਵਾ ਦਾ ਦੌਰ ਹੈ, ਉਹ ਤੁਹਾਨੂੰ ਵੱਖਰਾ ਹੀ ਸੁਕੂਨ ਦੇਵੇਗਾ।
ਕਈ ਫਿਲਮਾਂ ਤੇ ਗੀਤਾਂ ਦੀ ਹੋਈ ਸ਼ੂਟਿੰਗ: ਇਸ ਬਾਰਾਦਰੀ ਇਮਾਰਤ ਅੰਦਰ ਕਈ ਫ਼ਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ, ਉਨ੍ਹਾਂ ਚੋਂ ਇਕ ਹਰਭਜਨ ਮਾਨ ਦੀ ਫਿਲਮ ਹੀਰ ਰਾਂਝਾ ਅਤੇ ਕਈ ਗਾਣਿਆਂ ਦੀ ਸ਼ੂਟਿੰਗ ਵੀ ਇੱਥੇ ਹੋ ਚੁੱਕੀ ਹੈ। ਸੰਗਰੂਰ ਦੇ ਇਤਿਹਾਸਕ ਤੇ ਕਿਤਾਬ ਲਿਖਣ ਵਾਲੇ ਰਾਜੀਵ ਜਿੰਦਲ ਨੇ ਦੱਸਿਆ ਹੈ ਕਿ ਇਹ ਬਹੁਤ ਹੀ ਖੂਬਸੂਰਤ ਚੀਜ਼ ਹੈ। ਜਦੋਂ ਇਸ ਇਮਾਰਤ ਉਤੇ ਰਾਤ ਨੂੰ ਚੰਨ ਦੀ ਚਾਨਣੀ ਪੈਂਦੀ ਹੈ, ਤਾਂ ਇਹ ਸੰਗਮਰਮਰ ਆਪਣਾ ਰੂਪ ਬਦਲ ਲੈਂਦਾ ਹੈ। ਲੋੜ ਹੈ ਸਮੇਂ-ਸਮੇਂ ਸਰਕਾਰਾਂ ਨੂੰ ਅਜਿਹੀ ਵਿਰਾਸਤੀ ਇਮਾਰਤਾਂ ਸਾਂਭਣ ਦੀ, ਤਾਂ ਜੋ ਸਾਡੀ ਨਵੀਂ ਪੀੜ੍ਹੀ ਇਹੋ ਜਿਹੇ ਖਖੂਬਸੂਰਤ ਇਤਿਹਾਸ ਤੋਂ ਵਾਂਝੀ ਨਾ ਰਹਿ ਸਕੇ।
ਇਹ ਵੀ ਪੜ੍ਹੋ: ਮੁਕਤੀ ਸ਼ਹਿਰ ਕਾਸ਼ੀ ਦੇ 'ਪਿਸ਼ਾਚ ਮੁਕਤੀ ਕੁੰਡ' ਦਾ ਜਾਣੋ ਇਤਿਹਾਸ