ETV Bharat / state

ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਕਿਸਾਨ ਜਥੇਬੰਦੀ ਉਗਰਾਹਾਂ ਦਾ ਪੱਕਾ ਮੋਰਚਾ ਜਾਰੀ - sangrur news

ਸੰਗਰੂਰ 'ਚ ਮੁੱਖ ਮੰਤਰੀ ਨਿਵਾਸ ਸਾਹਮਣੇ ਕਿਸਾਨ ਜਥੇਬੰਦੀ ਉਗਰਾਹਾਂ ਦਾ 13ਵੇਂ ਦਿਨ ਪੱਕਾ ਮੋਰਚਾ ਜਾਰੀ ਹੈ। ਪ੍ਰਦਸ਼ਨ ਤੇਜ਼ ਕਰਦਿਆਂ ਕਿਸਾਨਾਂ ਨੇ ਮੁੱਖ ਮੰਤਰੀ ਦੇ ਘਰ ਜਾਣ ਵਾਲਾ ਰਸਤਾ ਮੁਕੰਮਲ ਤੋਰ 'ਤੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ।

Singhu at Sangrur, Farmer Protest In Sangrur
Farmer Protest In Sangrur
author img

By

Published : Oct 21, 2022, 11:41 AM IST

Updated : Oct 21, 2022, 1:25 PM IST

ਸੰਗਰੂਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਿਹਾਇਸ਼ ਅੱਗੇ ਸੰਗਰੂਰ ਵਿਖੇ 9 ਅਕਤੂਬਰ ਤੋਂ ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ ਚੱਲ ਰਿਹਾ ਹੈ। ਦਿਨ ਰਾਤ ਕਿਸਾਨ ਦਿੱਲੀ ਦੇ ਬਾਰਡਰਾਂ ਵਾਂਗ ਆਪਣੇ ਟੈਂਟ ਲਗਾ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਜ਼ਮੀਨੀ ਪੱਧਰ ਉੱਤੇ ਪੂਰੇ ਨਹੀਂ ਕੀਤੇ ਗਏ। ਇਸ ਕਾਰਨ ਉਨ੍ਹਾਂ ਨੂੰ ਇਹ ਸੰਘਰਸ਼ ਉਲੀਕਣਾ ਪਿਆ।



ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੇਗੀ ਉਦੋਂ ਤਕ ਅਸੀਂ ਲਗਾਤਾਰ ਇਸ ਤਰੀਕੇ ਦਾ ਸੰਘਰਸ਼ ਵਿਚ ਡਟੇ ਰਹਾਂਗੇ। ਇਹ ਹਨ ਕਿਸਾਨਾਂ ਦੀਆਂ ਮੰਗਾਂ-

1. ਕਿਸਾਨਾਂ ਨੇ ਦੱਸਿਆ ਕਿ ਖੇਤਾਂ ਦੇ ਵਿੱਚੋਂ ਅਗਰ ਅਸੀਂ ਮਿੱਟੀ ਚੱਕਦੇ ਹਾਂ ਤਾਂ ਸਰਕਾਰ ਉਸ ਨੂੰ ਕਾਨੂੰਨੀ ਅਪਰਾਧ ਦੇ ਵਿੱਚ ਗਿਣ ਰਹੀ ਹੈ ਕਿਸਾਨ ਅਗਰ ਆਪਣੇ ਜ਼ਮੀਨ ਵਿਚੋਂ ਮਿੱਟੀ ਚੁੱਕਦਾ ਹੈ, ਤਾਂ ਉਸ ਨੂੰ ਨਾਜਾਇਜ ਮਾਈਨਿੰਗ ਵਿੱਚ ਨਹੀਂ ਗਿਣਨਾ ਚਾਹੀਦਾ ਜਦਕਿ ਕਿਸਾਨ ਦੀ ਆਪਣੀ ਜ਼ਮੀਨ ਹੈ। ਪਰ, ਉਸ ਨੂੰ ਉਸ ਦੀ ਹੀ ਜ਼ਮੀਨ ਦਾ ਹੱਕ ਨਹੀਂ ਦਿੱਤਾ ਜਾ ਰਿਹਾ।


2. ਦੂਜੀ ਮੁੱਖ ਮੰਗ ਬਾਰੇ ਕਿਸਾਨਾਂ ਨੇ ਦੱਸਦੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਪਹਿਲਾਂ ਬਿਮਾਰੀ ਕਰਕੇ ਜਾਂ ਕੁਦਰਤੀ ਆਫ਼ਤ ਕਰਕੇ ਨੁਕਸਾਨੀ ਗਈ ਹੈ ਉਨ੍ਹਾਂ ਨੂੰ ਹੁਣ ਤਕ ਪੰਜਾਬ ਸਰਕਾਰ ਨੇ ਨੁਕਸਾਨੀ ਗਈ ਫ਼ਸਲ ਦੇ ਬਣਦੇ ਮੁਆਵਜ਼ੇ ਨਹੀਂ ਦਿੱਤੇ ਉਹ ਬਣਦੇ ਮੁਆਵਜ਼ੇ ਜਲਦ ਤੋਂ ਜਲਦ ਕਿਸਾਨਾਂ ਦੇ ਖਾਤਿਆਂ ਵਿਚ ਪਾਏ ਜਾਣ।

3. ਪ੍ਰਦੂਸ਼ਣ ਨੂੰ ਲੈ ਕੇ ਕਿਸਾਨਾਂ ਦੀ ਮੰਗ ਹੈ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਨਹੀਂ ਚਾਹੁੰਦਾ, ਪਰ ਸਰਕਾਰ ਉਸ ਚੀਜ਼ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਰਹੀ। ਕਿਸਾਨਾਂ ਨੇ ਕਿਹਾ ਕਿ ਸਰਕਾਰ ਖੁਦ ਸਾਡੇ ਖੇਤਾਂ ਵਿੱਚੋਂ ਪਰਾਲੀ ਚੁੱਕ ਕੇ ਲੈ ਜਾਵੇ ਜਾਂ ਸਾਨੂੰ ਉਸ ਚੀਜ਼ ਦਾ ਕੋਈ ਪੁਖਤਾ ਪ੍ਰਬੰਧ ਕਰਕੇ ਦੇਵੇ।




ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਕਿਸਾਨ ਜਥੇਬੰਦੀ ਉਗਰਾਹਾਂ ਦਾ ਪੱਕਾ ਮੋਰਚਾ ਜਾਰੀ






4. ਕਿਸਾਨਾਂ ਨੇ ਆਪਣੀ ਮੰਗ ਦੱਸਦਿਆਂ ਕਿਹਾ ਕਿ ਜ਼ੀਰਾ ਇਲਾਕੇ ਵਿੱਚ ਇੱਕ ਸ਼ਰਾਬ ਦੀ ਫੈਕਟਰੀ ਲੱਗੀ ਹੋਈ ਹੈ, ਜੋ ਕਿ ਵੱਡੇ ਪੱਧਰ ਦੇ ਉੱਪਰ ਜ਼ਮੀਨ ਅਤੇ ਧਰਤੀ ਵਿਚਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਉਸ ਫੈਕਟਰੀ ਨੂੰ ਤੁਰੰਤ ਬੰਦ ਕਰਵਾਇਆ ਜਾਵੇ।


5. ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭਾਰਤਮਾਲਾ ਪ੍ਰਾਜੈਕਟ ਬਣਾਇਆ ਜਾ ਰਿਹਾ ਹੈ ਜਿਸਦੇ ਵਿਚ ਦਿੱਲੀ ਤੋਂ ਕੱਟੜਾ ਵੱਡਾ ਸੜਕ ਮਾਰਗ ਬਣਾਇਆ ਜਾ ਰਿਹਾ ਹੈ ਜਿਸ ਅਧੀਨ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਆ ਰਹੀਆਂ ਹਨ। ਉਨ੍ਹਾਂ ਕਿਸਾਨਾਂ ਦੀ ਜ਼ਮੀਨ ਜੋ ਸੜਕ ਵਿਚ ਆ ਰਹੀ ਹੈ। ਸਰਕਾਰ ਵੱਲੋਂ ਉਸ ਜ਼ਮੀਨ ਦੀ ਰਾਸ਼ੀ ਵਧਾ ਕੇ ਦਿੱਤੀ ਜਾਵੇ।





6. ਕਿਸਾਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸ਼ੁਰੂਆਤ ਵਿੱਚ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਵੇਗੀ। ਫਸਲੀ ਚੱਕਰ ਚੋਂ ਕੱਢਣ ਦੇ ਲਈ ਕਿਸਾਨਾਂ ਨੂੰ ਹੋਰ ਬਹੁਤ ਫਸਲਾਂ ਦੇ ਉਪਰ ਐੱਮ.ਐੱਸ.ਪੀ ਦਿੱਤੀ ਜਾਵੇਗੀ, ਪਰ ਹੁਣ ਤਕ ਸਰਕਾਰ ਨੇ ਵਾਅਦੇ ਮੁਤਾਬਿਕ ਫਸਲਾਂ ਉਪਰ ਐੱਮਐੱਸਪੀ ਦਾ ਐਲਾਨ ਨਹੀਂ ਕੀਤਾ।





ਇਸ ਤੋਂ ਇਲਾਵਾ ਹੋਰ ਵੀ ਕਿਸਾਨਾਂ ਨੇ ਕੁਝ ਮੰਗਾਂ ਰੱਖੀਆਂ ਹਨ, ਜੋ ਜਿਸ ਕਾਰਨ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੇ ਅੱਗੇ ਪੱਕਾ ਮੋਰਚਾ ਲਗਾ ਕੇ ਬੈਠ ਗਏ ਹਨ। ਕਿਸਾਨਾਂ ਨੇ ਕਿਹਾ ਕਿ ਭਾਵੇਂ ਕੁਦਰਤੀ ਆਫ਼ਤ ਕਰਕੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਲਿਖਤੀ ਰੂਪ ਦੇ ਵਿੱਚ ਨਹੀਂ ਮੰਨੇਗੀ, ਉਦੋਂ ਤਕ ਉਹ ਲਗਾਤਾਰ ਇਸੇ ਤਰੀਕੇ ਨਾਲ ਸਰਕਾਰ ਦੇ ਖਿਲਾਫ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ।





ਧਰਨੇ ਤੋਂ ਵਾਪਸ ਪਰਤ ਰਹੇ ਨੌਜਵਾਨ 'ਤੇ ਹਮਲਾ: ਸੰਗਰੂਰ ਦੇ ਮਹਿਲਾ ਚੌਂਕ ਦੇ ਨਜ਼ਦੀਕ ਵੀਰਵਾਰ ਨੂੰ ਧਰਨੇ ਤੋਂ ਵਾਪਸ ਜਾ ਰਹੇ ਟਰੈਕਟਰ ਟਰਾਲੀਆਂ ਵਿੱਚ ਮੌਜੂਦ ਕਿਸਾਨਾਂ 'ਤੇ ਕੀਤਾ ਹਮਲਾ ਕਰ ਦਿੱਤਾ ਗਿਆ। ਕਿਸਾਨਾਂ ਦੀ ਮੱਦਦ ਕਰਨ ਵਾਲੇ ਇਕ ਨੌਜਵਾਨ ਦੇ ਮੂੰਹ 'ਤੇ ਹਮਲਾਵਰ ਨੇ ਹਮਲਾ ਕਰ ਦਿੱਤਾ ਅਤੇ ਨੌਜਵਾਨ ਦੇ ਗਲੇ ਉੱਤੇ ਵੀ ਵਾਰ ਕੀਤਾ। ਨੌਜਵਾਨ ਦੇ ਪੰਜ ਇੰਚ ਗਹਿਰਾ ਜ਼ਖ਼ਮ ਹੈ। ਕਿਸਾਨ ਨੇ ਦੱਸਿਆ ਕਿ ਹਮਲਾਵਰ ਹਮਲਾ ਖੰਜਰ ਦੇ ਨਾਲ ਇੱਕ ਕਿਸਾਨ ਦੀ ਉੱਪਰ ਕੀਤਾ ਗਿਆ ਅਤੇ ਕਿਸਾਨ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੈ।




ਕਿਸਾਨਾਂ ਨੇ ਟਰਾਲੀ ਤੋਂ ਉੱਤਰ ਲਈ ਉਤਰ ਕੇ ਭੱਜ ਗਏ ਮੁਲਜ਼ਮ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉਸ ਦੇ ਬੈਗ ਵਿੱਚੋਂ ਤੇਜ਼ਧਾਰ ਹਥਿਆਰ ਬਰਾਮਦ ਹੋਏ। ਕਿਸਾਨਾਂ ਮੁਤਾਬਕ ਹਮਲਾਵਰ ਨੇ ਕਿਹਾ ਕਿ ਉਹ ਬਹੁਤ ਜ਼ਿਆਦਾ ਨਸ਼ੇ ਵਿਚ ਹੈ।




ਇਹ ਵੀ ਪੜ੍ਹੋ: ਇਸ ਸ਼ਹਿਰ ਦੀ ਗਊਸ਼ਾਲਾ ਵਿੱਚ ਗੋਹੇ ਨਾਲ ਬਣਾਏ ਗਏ ਦੀਵੇ, ਜਾਣੋ ਕਿਉਂ ਹਨ ਖਾਸ

Last Updated : Oct 21, 2022, 1:25 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.