ETV Bharat / state

ਜ਼ਾਲਮ ਪਤੀ ਨੇ ਪਤਨੀ 'ਤੇ ਕੀਤਾ ਕਾਤਲਾਨਾ ਹਮਲਾ, ਲੋਕਾਂ 'ਚ ਪਈਆਂ ਭਾਜੜਾਂ - ਥਾਣਾ ਸਿਟੀ ਸੁਨਾਮ

ਸੁਨਾਮ ਦੇ ਲਹਿਰਾ ਰੋਡ 'ਤੇ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੜਕ ਵਿਚਕਾਰ ਇੱਕ ਵਿਅਕਤੀ ਆਪਣੀ ਪਤਨੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਰਿਹਾ ਹੈ।

ਸੁਨਾਮ 'ਚ ਜ਼ਾਲਮ ਪਤੀ ਨੇ ਪਤਨੀ 'ਤੇ ਕੀਤਾ ਕਾਤਲਾਨਾ ਹਮਲਾ

author img

By

Published : Aug 16, 2020, 5:03 PM IST

Updated : Aug 16, 2020, 5:47 PM IST

ਸੰਗਰੂਰ: ਸੁਨਾਮ ਦੇ ਲਹਿਰਾ ਰੋਡ 'ਤੇ ਇੱਕ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਦਾ ਸ਼ਰੇਆਮ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਇੱਕ ਰੇਹੜੀ 'ਚ ਖੂਨ ਨਾਲ ਭਰੀ ਮਹਿਲਾ ਆਪਣੀ ਜਾਣ ਬਚਾਉਣ ਲਈ ਲਗਾਤਾਰ ਬੇਨਤੀ ਕਰ ਰਹੀ ਹੈ, ਪਰ ਉਸ ਦਾ ਪਤੀ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਰਿਹਾ ਹੈ।

ਸੁਨਾਮ 'ਚ ਜ਼ਾਲਮ ਪਤੀ ਨੇ ਪਤਨੀ 'ਤੇ ਕੀਤਾ ਕਾਤਲਾਨਾ ਹਮਲਾ

ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਭੀੜ ਜਾਂ ਪੁਲਿਸ ਵਾਲੇ ਮਹਿਲਾ ਨੂੰ ਬਚਾਉਣ ਲਈ ਅੱਗੇ ਵਧਦੇ ਹਨ ਤਾਂ ਮਹਿਲਾ ਦਾ ਪਤੀ ਉਸ ਨੂੰ ਮਾਰਣ ਦੀ ਧਮਕੀ ਦਿੰਦਾ ਹੈ। ਕਈ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਨੇ ਮਹਿਲਾ ਨੂੰ ਉਸ ਦੇ ਪਤੀ ਦੇ ਚੁੰਗਲ ਤੋਂ ਬਚਾਇਆ, ਜਿਸ ਤੋਂ ਬਾਅਦ ਭੀੜ ਨੇ ਮੁਲਜ਼ਮ ਪਤੀ ਦੀ ਚੰਗੀ ਕੁੱਟਮਾਰ ਕੀਤੀ।

ਜਾਣਕਾਰੀ ਮੁਤਾਬਕ ਮਹਿਲਾ ਵੀਰਪਾਲ ਕੌਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਵੀਰਪਾਲ ਕੌਰ ਦਾ ਮੁਲਜ਼ਮ ਪਤੀ ਅਜਾਇਬ ਸਿੰਘ ਵੀ ਹਸਪਤਾਲ 'ਚ ਜ਼ੇਰੇ ਇਲਾਜ਼ ਹੈ।

ਵੀਰਪਾਲ ਕੌਰ ਦੀ ਮਾਤਾ ਨੇ ਦੱਸਿਆ ਕਿ ਅਜਾਇਬ ਸਿੰਘ ਨਸ਼ੇ ਦੀ ਸਪਲਾਈ ਕਰਦਾ ਸੀ ਤੇ ਉਹ ਉਸ ਦੀ ਧੀ ਤੋਂ ਗਲਤ ਕੰਮ ਕਰਵਾਉਣਾ ਚਾਹੁੰਦਾ ਸੀ, ਜਦੋਂ ਉਸ ਨੇ ਮਨਾ ਕੀਤਾ ਤਾਂ ਉਸ ਨੇ ਵੀਰਪਾਲ ਕੌਰ ਨਾਲ ਕੁੱਟਮਾਰ ਕੀਤੀ। ਵੀਰਪਾਲ ਕੌਰ ਦੀ ਮਾਤਾ ਨੇ ਦੱਸਿਆ ਕਿ ਇਸ ਤੋਂ ਪਹਿਲਾ ਵੀ ਅਜਾਇਬ ਸਿੰਘ ਉਸ ਦੀ ਧੀ ਨਾਲ ਲੜ੍ਹਦਾ ਰਹਿੰਦਾ ਸੀ। ਇਸ ਤੋਂ ਇਲਾਵਾ ਉਹ ਵੀਰਪਾਲ ਕੌਰ ਨੂੰ ਸਾਡੇ ਨਾਲ ਮਿਲਣ ਵੀ ਨਹੀਂ ਦਿੰਦੇ ਸਨ।

ਇਸ ਸਬੰਧੀ ਥਾਣਾ ਸਿਟੀ ਸੁਨਾਮ ਦੇ ਐਸਐਚਓ ਜਤਿੰਦਰਪਾਲ ਸਿੰਘ ਨੇ ਦੱਸਿਆ ਕੇ ਛਾਜਲੀ ਦਾ ਰਹਿਣ ਵਾਲਾ ਅਜਾਇਬ ਸਿੰਘ ਆਪਣੀ ਪਤਨੀ ਵੀਰਪਾਲ ਕੌਰ ਨੂੰ ਮੋਟਰਸਾਈਕਲ 'ਤੇ ਲੈ ਕੇ ਛਾਜਲੀ ਰੋਡ ਜਾ ਰਿਹਾ ਸੀ, ਜਿਸ ਨੇ ਆਪਣੇ ਹੱਥ ਵਿੱਚ ਦਾਤਰ ਚੁੱਕੀ ਹੋਈ ਸੀ ਅਤੇ ਆਪਣੀ ਪਤਨੀ 'ਤੇ ਵਾਰ ਵਾਰ ਉਸ ਨਾਲ ਹਮਲਾ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਵੀਰਪਾਲ ਕੌਰ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Last Updated : Aug 16, 2020, 5:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.