ETV Bharat / state

Viral video of beating from Sunam: ਦਿਲ ਦਹਿਲਾ ਦੇਣ ਵਾਲੀ ਕੁੱਟਮਾਰ ਦੀ ਵੀਡੀਓ, ਮੁਲਜ਼ਮ ਪੁਲਿਸ ਦੇ ਗ੍ਰਿਫਤ ਤੋਂ ਬਾਹਰ

ਸ਼ੋਸਲ ਮੀਡੀਆ ਉਤੇ ਇੱਕ ਵੀਡੀਓ ਘੁੰਮ ਰਹੀ ਹੈ। ਜਿਸ ਵਿੱਚ ਕੁਝ ਲੋਕ ਇੱਕ ਵਿਅਕਤੀ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਇਹ ਵਿਅਕਤੀ ਦੀ ਕੁੱਟਮਾਰ ਕਿਉਂ ਕਰ ਰਹੇ ਹਨ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਹੈ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

Viral video of beating from Sunam
Viral video of beating from Sunam
author img

By

Published : Feb 20, 2023, 7:21 PM IST

Viral video of beating from Sunam

ਸੰਗਰੂਰ: ਸ਼ੋਸਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ 4 ਤੋਂ 5 ਵਿਅਕਤੀ ਇਕ ਵਿਅਕਤੀ ਨੂੰ ਸੜਕ ਦੇ ਉੱਤੇ ਸ਼ਰੇਆਮ ਲੋਹੇ ਦੀਆਂ ਰਾਡਾਂ ਦੇ ਨਾਲ ਕੁੱਟ ਰਹੇ ਹਨ। ਪੀੜਤ ਵਿਅਕਤੀ ਮੁਲਜ਼ਮਾਂ ਤੋਂ ਰਹਿਮ ਦੀ ਭੀਖ ਮੰਗ ਰਿਹਾ ਹੈ।

ਦਿਲ ਦਹਿਲਾ ਦੇਣ ਵਾਲੀ ਵੀਡੀਓ ਵਿੱਚ ਕੀ? ਮਿਲੀ ਜਾਣਕਾਰੀ ਮੁਤਾਬਿਕ ਇਹ ਵੀਡੀਓ ਸੰਗਰੂਰ ਜਿਲ੍ਹੇ ਦੇ ਬਲਾਕ ਸੁਨਾਮ ਦੇ ਪਿੰਡ ਜਗਤਪੁਰਾ ਦਾ ਹੈ। ਪੀੜਤ ਵਿਅਕਤੀ ਦਾ ਨਾਮ ਸੋਨੂੰ ਦੱਸਿਆ ਜਾ ਰਿਹਾ ਹੈ। ਘਟਨਾ ਦੀ ਇੱਕ ਮਿੰਟ 26 ਸੈਕਿੰਡ ਦੇ ਵੀਡੀਓ ਵਿੱਚ ਇੱਕ ਵਿਅਕਤੀ ਸੋਨੂੰ ਨੂੰ ਫੜ ਕੇ ਜ਼ਮੀਨ 'ਤੇ ਸੁੱਟਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਚਾਰ ਪੰਜ ਵਿਅਕਤੀ ਸੋਨੂੰ ਨੂੰ ਸੜਕ ਉਤੇ ਸ਼ਰੇਆਮ ਕੁੱਟ ਰਹੇ ਹਨ। ਮੁਲਜ਼ਮਾਂ ਦੇ ਹੱਥ ਵਿੱਚ ਸੋਨੂੰ ਨੂੰ ਕੁੱਟਣ ਦੇ ਲਈ ਲੋਹੇ ਦੀਆਂ ਰਾੜਾ ਹਨ ਜਿਸ ਰਾੜ ਦੇ ਉਪਰ ਤਿੱਖੇ ਦੰਦਿਆਂ ਵਾਲੀ ਗਰਾਰੀ ਵੀ ਲੱਗੀ ਹੋਈ ਹੈ। ਪੀੜਤ ਸੋਨੂੰ ਮੁਲਜ਼ਮਾਂ ਤੋਂ ਰਹਿਮ ਦੀ ਭੀਖ ਮੰਗ ਰਿਹਾ ਹੈ ਪਰ ਮੁਲਜ਼ਮਾ ਉਸ ਦੀ ਗੱਲ ਸੁਣੇ ਬਿਨ੍ਹਾਂ ਹੀ ਉਸ ਨੂੰ ਕੁੱਟੀ ਜਾ ਰਹੇ ਹਨ।

ਕਿੱਥੇ ਤੱਕ ਪਹੁੰਚੀ ਪੁਲਿਸ ਦੀ ਕਾਰਵਾਈ? ਇਸ ਮਾਮਲੇ ਵਿੱਚ ਥਾਣਾ ਸੁਨਾਮ ਦੇ ਐਸਐਚਓ ਅਜੇ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਦਿਨ ਪਹਿਲਾਂ ਹੀ ਪਰਚਾ ਦਰਜ ਕਰ ਲਿਆ ਸੀ। ਜਿਸ ਵਿੱਚ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਬਾਕੀ ਪੰਜ ਵਿਅਕਤੀਆਂ ਦੀ ਭਾਲ ਜਾਰੀ ਹੈ। ਇਸ ਮਾਮਲੇ ਵਿੱਚ ਕੁੱਟਮਾਰ ਕਰਨ ਵਾਲਿਆਂ ਵਿੱਚ ਇੱਕ ਮਹਿਲਾ ਦੇ ਸ਼ਾਮਲ ਹੋਣ ਦੀ ਸੂਚਨਾ ਮਿਲੀ ਹੈ।

ਕੌਣ ਹਨ ਮੁਲਜ਼ਮ? ਇਸ ਸਬੰਧ ਵਿੱਚ ਪੁਲਿਸ ਨੇ ਮਨੀ ਸਿੰਘ, ਕੁਲਦੀਪ ਸਿੰਘ ਉਰਫ਼ ਬੜੀ, ਲਵੀ ਸਿੰਘ, ਗੋਪਾਲ ਸਿੰਘ, ਅਮਰੀਕ ਸਿੰਘ ਅਤੇ ਮਲਕੀਤ ਕੌਰ ਖ਼ਿਲਾਫ਼ ਇਰਾਦਾ-ਏ-ਕਤਲ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਪੀੜਤ ਸੋਨੂੰ ਅਤੇ ਉਸ ਦੀ ਕੁੱਟਮਾਰ ਕਰਨ ਵਾਲੇ ਮੁਲਜ਼ਮ ਪਿੰਡ ਜਗਤਪੁਰਾ ਦੇ ਹੀ ਹਨ।

ਸੋਨੂੰ ਦੀ ਹਾਲਤ ਨਾਜ਼ੁਕ: ਜ਼ਖਮੀ ਪੀੜਤ ਸੋਨੂੰ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਕੁੱਚਮਾਰ ਵਿੱਚ ਉਸ ਦੀਆਂ ਦੋਨੋ ਲੱਤਾਂ ਅਤੇ ਬਾਹਾ ਟੁੱਟ ਗਈਆਂ ਹਨ। ਉਸ ਦੇ ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਗੰਭੀਰ ਸੱਟਾਂ ਲੱਗੀਆਂ ਸਨ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਅਤੇ ਸੋਨੂੰ ਦੀ ਪਹਿਲਾਂ ਤੋਂ ਹੀ ਕੋਈ ਨਿੱਜੀ ਰੰਜ਼ਿਸ ਸੀ। ਜਿਸ ਕਾਰਨ ਉਸ ਨੂੰ ਘੇਰ ਕੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ:- Kabaddi Cup of Sudhar: ਟੀਮਾਂ ਨਹੀਂ ਪਹੁੰਚੀਆਂ, ਇਸ ਲਈ ਰੱਦ ਹੋਇਆ ਸੁਧਾਰ ਦਾ ਕਬੱਡੀ ਕੱਪ, ਆਈਜੀ ਨੇ ਕੀਤੀ ਪੁਸ਼ਟੀ

ETV Bharat Logo

Copyright © 2024 Ushodaya Enterprises Pvt. Ltd., All Rights Reserved.