ETV Bharat / state

ਪੰਜਾਬ ਸਰਕਾਰ ਦਾ ਏਟੀਐੱਮ ਪ੍ਰਾਜੈਕਟ ਹੋਇਆ ਬੰਦ

ਸੰਗਰੂਰ ਦੇ ਭਵਾਨੀਗੜ੍ਹ ਵਿਖੇ ਪੰਜਾਬ ਸਰਕਾਰ ਨੇ ਪਹਿਲਾ ਹੈਲਥ ਏਟੀਐੱਮ ਪ੍ਰਾਜੈਕਟ ਸ਼ੁਰੂ ਕੀਤਾ ਸੀ ਜੋ ਕਿ ਹੁਣ ਬੰਦ ਹੋ ਗਿਆ ਹੈ। ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੈਲਥ ਏਟੀਐੱਮ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

author img

By

Published : Jan 30, 2020, 6:22 PM IST

ਸੰਗਰੂਰ
ਸੰਗਰੂਰ

ਸੰਗਰੂਰ: ਭਵਾਨੀਗੜ੍ਹ ਵਿਖੇ ਸਿਹਤ ਸਬੰਧੀ ਸਹੂਲਤਾਂ ਉਪਲੱਬਧ ਕਰਵਾਉਣ ਲਈ ਹੈਲਥ ਏਟੀਐੱਮ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਜੋ ਕਿ ਹੁਣ ਬੰਦ ਹੋ ਗਿਆ ਹੈ। ਹੈਲਥ ਏਟੀਐੱਮ ਪ੍ਰਾਜੈਕਟ ਬੰਦ ਹੋਣ 'ਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਦੇ ਬੰਦ ਹੋਣ ਨਾਲ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਕੋਈ ਬਿਮਾਰ ਹੋ ਜਾਵੇ ਤਾਂ ਇਲਾਜ ਕਰਨ ਸਬੰਧੀ ਕਾਫ਼ੀ ਤੰਗੀ ਆਉਂਦੀ ਹੈ।

ਵੀਡੀਓ
ਦੂਜੇ ਪਾਸੇ ਮੈਡੀਕਲ ਅਧਿਕਾਰੀ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਜਿੰਨੀਆਂ ਸੁਵਿਧਾਵਾਂ ਹਨ, ਉਹ ਲੋਕਾਂ ਨੂੰ ਦੇ ਰਹੇ ਹਨ।

ਹੈਲਥ ਏਟੀਐੱਮ ਪ੍ਰਾਜੈਕਟ
2 ਸਾਲ ਪਹਿਲਾਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਭਵਾਨੀਗੜ੍ਹ ਸਬ-ਡਵੀਜ਼ਨ ਦੇ ਨਿਦਾਮਪੁਰ ਵਿਖੇ ਹੈਲਥ ਏਟੀਐੱਮ ਪ੍ਰਾਜੈਕਟ ਸ਼ੁਰੂ ਕੀਤਾ ਸੀ। ਇਸ ਪ੍ਰਾਜੈਕਟ ਰਾਹੀਂ ਸੈਟੇਲਾਈਟ ਰਾਹੀਂ ਲੋਕਾਂ ਨੂੰ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਸੀ। ਇਸ ਦੇ ਨਾਲ ਹੀ ਬਿਮਾਰੀਆਂ ਦਾ ਇਲਾਜ ਦੱਸਿਆ ਜਾਂਦਾ ਸੀ, ਜੋ ਕਿ ਸਿੱਧਾ ਬੈਂਗਲੂਰ ਦੇ ਡਾਕਟਰ ਦਿੰਦੇ ਸਨ। ਇਸ ਪ੍ਰੋਜੈਕਟ ਨੇ ਭਵਾਨੀਗੜ੍ਹ ਵਿਖੇ ਕਾਫ਼ੀ ਸਿਹਤ ਸਹੂਲਤਾਂ ਨੂੰ ਇੱਕ ਹੱਦ ਤੱਕ ਸੁਧਾਰਿਆ ਸੀ, ਪਰ ਕੁਝ ਸਮੇਂ ਬਾਅਦ ਹੀ ਹੁਣ ਇਹ ਪ੍ਰਾਜੈਕਟ ਬੰਦ ਹੋ ਗਿਆ ਹੈ।

ਇੱਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਸਿਹਤ ਨੂੰ ਲੈ ਕੇ ਵੱਡੇ-ਵੱਡੇ ਵਾਅਦੇ ਕੀਤੇ ਸੀ ਤੇ ਸਿਹਤ ਸਬੰਧੀ ਪ੍ਰਾਜੈਕਟ ਵੀ ਬੜੇ ਉਤਸ਼ਾਹ ਨਾਲ ਸ਼ੁਰੂ ਕੀਤੇ ਸਨ ਪਰ ਇਹ ਵਾਅਦੇ ਕਿਤੇ-ਨਾ-ਕਿਤੇ ਨਾਕਾਮ ਸਾਬਿਤ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਹੈ ਭਵਾਨੀਗੜ੍ਹ ਵਿਖੇ ਸ਼ੁਰੂ ਕੀਤਾ ਗਿਆ ਹੈਲਥ ਏਟੀਐੱਮ ਪ੍ਰਾਜੈਕਟ ਜਿਸ ਰਾਹੀਂ ਪਹਿਲਾਂ ਤਾਂ ਲੋਕਾਂ ਨੂੰ ਬੜੀਆਂ ਸਹੂਲਤਾਂ ਮਿਲੀਆਂ ਤੇ ਲੋਕ ਖ਼ੁਸ਼ ਵੀ ਹੋਏ ਪਰ ਹੁਣ ਪਿਛਲੇ 2-3 ਮਹੀਨਿਆਂ ਤੋਂ ਨਾ ਹੀ ਡਾਕਟਰਾਂ ਦਾ ਪਤਾ ਹੈ ਤੇ ਨਾ ਹੀ ਹਸਪਤਾਲ ਵਿੱਚ ਕੋਈ ਮਸ਼ੀਨ ਹੈ।

ਇਸ ਦੇ ਚਲਦਿਆਂ ਲੋਕ ਮੁਸ਼ਕਿਲ ਨਾਲ ਜੂਝ ਰਹੇ ਹਨ, ਤੇ ਲੋਕ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਇਹ ਹਸਪਤਾਲ ਮੁੜ ਸ਼ੁਰੂ ਕੀਤਾ ਜਾਵੇ। ਇੱਥੇ ਲੋਕ ਇਹ ਵੀ ਕਹਿ ਰਹੇ ਹਨ ਕਿ ਜ਼ਿਲ੍ਹੇ ਦਾ ਵੀ ਕੋਈ ਅਧਿਕਾਰੀ ਸਾਰ ਲੈਣ ਨਹੀਂ ਪਹੁੰਚਿਆ। ਸਰਕਾਰ ਚੋਣ ਮਨੋਰਥ ਪੱਤਰ ਵਿੱਚ ਹੀ ਵਾਅਦਿਆਂ ਦੀ ਲੰਬੀ ਸੂਚੀ ਜਾਰੀ ਕਰ ਦਿੰਦੀ ਹੈ, ਪਰ ਬਾਅਦ ਵਿੱਚ ਇਨ੍ਹਾਂ ਨੂੰ ਲਾਗੂ ਕਰਨਾ ਭੁੱਲ ਜਾਂਦੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕੀ ਭਵਾਨੀਗੜ੍ਹ ਦੇ ਲੋਕਾਂ ਨੂੰ ਸਿਹਤ ਸਬੰਧੀ ਆ ਰਹੀ ਮੁਸ਼ਕਿਲਾਂ ਦਾ ਹੱਲ ਕੱਢਿਆ ਜਾਵੇਗਾ ਜਾਂ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ?

Intro:ਭਵਾਨੀਗੜ੍ਹ ਵਿਖੇ ਪਹਿਲਾਂ ਏਟੀਐਮ ਹੈਲਥ ਪ੍ਰੋਜੈਕਟ ਹੋਇਆ ਬੰਦ Body:ਸੰਗਰੂਰ ਦੇ ਭਵਾਨੀਗੜ੍ਹ ਵਿਖੇ ਪੰਜਾਬ ਸਰਕਾਰ ਨੇ ਜਦੋਂ ਸੱਤਾ ਸਾਂਭੀ ਸੀ ਸਿਹਤ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਜਿਨ੍ਹਾਂ ਵਾਅਦਿਆਂ ਵਿੱਚੋਂ ਸਿਹਤ ਮੰਤਰੀ ਬ੍ਰਹਮਮਹਿੰਦਰਾ ਨੇ ਭਵਾਨੀਗੜ੍ਹ ਵਿਖੇ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੈਲਥ ਏਟੀਐੱਮ ਖੋਲ੍ਹਿਆ ਗਿਆ ਸੀ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਸੈਟੇਲਾਈਟ ਰਾਹੀਂ ਚੈਕਅੱਪ ਕਰਨ ਦੇ ਲਈ ਪ੍ਰੋਜੈਕਟ ਲਗਾਇਆ ਗਿਆ ਸੀ ਜੋ ਭਵਾਨੀਗੜ੍ਹ ਸਬ ਡਵੀਜਨ ਦੇ ਨਿਦਾਮਪੁਰ ਵਿਖੇ ਲਗਾਇਆ ਗਿਆ ਸੀ ਅਤੇ ਇਸ ਪ੍ਰਾਜੈਕਟ ਦਾ ਉਦਘਾਟਨ ਵੀ ਬੜੀ ਧੂਮਧਾਮ ਨਾਲ ਕੀਤਾ ਗਿਆ ਸੀ ਇਲਾਕੇ ਦੇ ਲੋਕਾਂ ਨੂੰ ਇਸ ਪ੍ਰਾਜੈਕਟ ਨੂੰ ਲੈ ਕੇ ਕਾਫੀ ਖੁਸ਼ੀ ਸੀ ਕਿ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਉਨ੍ਹਾਂ ਨੂੰ ਸਿਹਤ ਸੇਵਾਵਾਂ ਮਿਲਣਗੀਆਂ .ਇਸ ਨਾਲ ਸੈਟੇਲਾਈਟ ਰਾਹੀਂ ਮਰੀਜ਼ਾਂ ਨੂੰ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਦਿੱਤੀ ਜਾਂਦੀ ਸੀ ਅਤੇ ਬਿਮਾਰੀ ਦੀ ਦਵਾਈਆਂ ਦਾ ਇਲਾਜ ਦੱਸਿਆ ਜਾਂਦਾ ਸੀ ਜੋ ਕਿ ਸਿੱਧਾ ਬੈਂਗਲੂਰ ਦੇ ਡਾਕਟਰ ਦਿੰਦੇ ਸਨ ਇਸ ਪ੍ਰੋਜੈਕਟ ਨੇ ਭਵਾਨੀਗੜ੍ਹ ਵਿਖੇ ਕਾਫ਼ੀ ਸਿਹਤ ਸਹੂਲਤਾਂ ਨੂੰ ਇੱਕ ਹੱਦ ਤੱਕ ਸੁਧਾਰਿਆ ਸੀ ਪਰ ਕੁਝ ਸਮੇਂ ਬਾਅਦ ਹੀ ਹੁਣ ਇਹ ਪ੍ਰਾਜੈਕਟ ਬੰਦ ਹੋ ਗਿਆ ਹੈ ਇਲਾਕਿਆਂ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਇਸ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦਾ ਸੈਟੇਲਾਈਟ ਰਾਹੀਂ ਮਰੀਜ਼ਾਂ ਨੂੰ ਨਹੀਂ ਦੇਖਿਆ ਜਾ ਰਿਹਾ ਹੈ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਸਿਹਤ ਸੇਵਾ ਹੁਣ ਇੱਥੇ ਮਿਲ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਭ ਜਵਾਬ ਦਿਖਾਏ ਹਨ ਕਿਉਂਕਿ ਕੁਝ ਸਮੇਂ ਬਾਅਦ ਇਹ ਪ੍ਰੋਜੈਕਟ ਬੰਦ ਹੋ ਚੁੱਕਿਆ ਹੈ ਜੋ ਕਿ ਹੁਣ ਆਮ ਜਨਤਾ ਦੇ ਕਿਸੇ ਵੀ ਕੰਮ ਦਾ ਨਹੀਂ ਰਿਹਾ ਹੈ .ਆਮ ਜਨਤਾ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਨਾਲ ਏਟੀਐੱਮ ਦੇ ਰਾਹੀਂ ਦਵਾਈਆਂ ਬਾਹਰ ਆ ਜਾਂਦੀਆਂ ਸਨ ਜਿਸ ਕਰਕੇ ਇਹ ਕਾਫ਼ੀ ਚਰਚਾ ਦੇ ਵਿੱਚ ਸੀ ਅਤੇ ਪੂਰੇ ਪੰਜਾਬ ਦੇ ਵਿੱਚ ਸਿਰਫ਼ ਭਵਾਨੀਗੜ੍ਹ ਵੇਖੇ ਇਹ ਪ੍ਰਾਜੈਕਟ ਲਗਾਇਆ ਗਿਆ ਸੀ.ਪਰ ਜੇਕਰ ਹੁਣ ਦੀ ਸਥਿਤੀ ਦੇਖੀ ਜਾਵੇ ਤਾਂ ਨਾ ਹੀ ਸੈਟੇਲਾਈਟ ਰਾਹੀ ਡਾਕਟਰਾਂ ਨਾਲ ਰਾਬਤਾ ਕਾਇਮ ਹੁੰਦਾ ਹੈ ਅਤੇ ਨਾ ਹੀ ਦਵਾਈ ਦੀ ਸੇਵਾਵਾਂ ਇੱਥੇ ਮਿਲ ਰਹੀਆਂ ਹਨ.ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਦੋ ਵੀ ਨਹੀਂ ਚੱਲਿਆ ਹੈ ਅਤੇ ਛੇ ਮਹੀਨੇ ਤੋਂ ਉੱਤੇ ਹੋ ਚੁੱਕਿਆ ਹੈ ਅਤੇ ਇਹ ਸੇਵਾਵਾਂ ਹੁਣ ਤੱਕ ਬੰਦ ਪਈਆਂ ਹਨ .
ਬਾਈਟ ਆਮ ਲੋਕ
ਉਥੇ ਜਦ ਇਸਦੇ ਬਾਰੇ ਭਵਾਨੀਗੜ੍ਹ ਸਰਕਾਰੀ ਹਸਪਤਾਲ ਦੇ ਮੈਡੀਕਲ ਡਾਕਟਰ ਸੁਰਜੀਤ ਸਿੰਘ ਚੌਧਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਇਸ ਪ੍ਰੋਜੈਕਟ ਲਈ ਇੰਟਰਨੈੱਟ ਸੁਵਿਧਾ ਦੇਣੀ ਅਤੇ ਬਿਲਡਿੰਗ ਮੁਹੱਈਆ ਕਰਵਾਉਣ ਦੀ ਡਿਊਟੀ ਲਗਾਈ ਗਈ ਸੀ ਪਰ ਕਾਫੀ ਸਮੇਂ ਤੋਂ ਬਾਅਦ ਇਸ ਪ੍ਰਾਜੈਕਟ ਦੀ ਦੇਖ ਰੇਖ ਕਰਨ ਵਾਲੇ ਅਪਰੇਟਰ ਨਹੀਂ ਆਏ ਹਨ ਜਿਸ ਕਰਕੇ ਇਹ ਪ੍ਰਾਜੈਕਟ ਬੰਦ ਪਿਆ ਹੈ.ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਬੰਦ ਹੋਣ ਦਾ ਕਾਰਨ ਕੀ ਹੈ ਇਸਦੀ ਜਾਣਕਾਰੀ ਪ੍ਰੋਜੈਕਟ ਦੀ ਦੇਖ ਰੇਖ ਕਰਨ ਵਾਲੀ ਕੰਪਨੀ ਹੀ ਦੱਸ ਸਕਦੀ ਹੈ ਪਰ ਉਨ੍ਹਾਂ ਸਾਫ਼ ਦੱਸਿਆ ਕਿ ਇਹ ਪ੍ਰਾਜੈਕਟ ਜੋ ਚਲਾਇਆ ਗਿਆ ਸੀ ਹੁਣ ਕਾਫ਼ੀ ਸਮੇਂ ਤੋਂ ਬੰਦ ਪਿਆ ਹੈ.
ਵਾਈਟ ਸੁਰਜੀਤ ਸਿੰਘ ਮੈਡੀਕਲ ਅਧਿਕਾਰੀ ਸਰਕਾਰੀ ਹਸਪਤਾਲ ਭਵਾਨੀਗੜ੍ਹ
ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਏਟੀਐੱਮ ਪ੍ਰਾਜੈਕਟ ਭਾਨਗੜ੍ਹ ਦੇ ਲੋਕਾਂ ਦੇ ਲਈ ਬਹੁਤ ਹੀ ਵਧੀਆ ਸੇਵਾਵਾਂ ਲੈ ਕੇ ਆਇਆ ਸੀ ਪਰ ਹੁਣ ਇਸ ਦੇ ਬੰਦ ਹੋਣ ਕਾਰਨ ਲੋਕਾਂ ਦੇ ਵਿੱਚ ਇਸ ਪ੍ਰੋਜੈਕਟ ਨੂੰ ਬੰਦ ਹੋਣ ਦਾ ਰੋਸ ਹੈ ਉਥੇ ਲੋਕਾਂ ਦਾ ਗੰਭੀਰ ਆਰੋਪ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸੁਪਨੇ ਦਿਖਾਏ ਗਏ ਪਰ ਉਨ੍ਹਾਂ ਵੱਲੋਂ ਇਹ ਸਭ ਗੱਲਾਂ ਖੋਖਲੀਆਂ ਸਾਬਿਤ ਹੋਈਆਂ ਹਨ ਉੱਥੇ ਇਲਾਕੇ ਦੇ ਕਿਸੇ ਮੰਤਰੀ ਨੇ ਵੀ ਇਸ ਪ੍ਰਾਜੈਕਟ ਦੀ ਸਾਰ ਨਹੀਂ ਲਈ ਹੈ.Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.