ETV Bharat / state

Taekwondo Game : ਹਸਨਪ੍ਰੀਤ ਕੌਰ ਨੇ ਇੰਟਰਨੈਸ਼ਨਲ ਤਾਇਕਵਾਂਡੋ ਖੇਡ ਮੁਕਾਬਲੇ 'ਚ ਜਿੱਤਿਆ ਬ੍ਰਾਊਂਜ਼, ਪਿੰਡ 'ਚ ਇੰਝ ਹੋਇਆ ਸਵਾਗਤ - Sangrur news

ਸੰਗਰੂਰ ਦੇ ਪਿੰਡ ਮੁਨਸ਼ੀਵਾਲਾ ਦੀ ਹਸਨਪ੍ਰੀਤ ਕੌਰ ਨੇ ਇੰਟਰਨੈਸ਼ਨਲ ਤਾਇਕਵਾਂਡੋ ਖੇਡ ਮੁਕਾਬਲੇ ਵਿੱਚ ਬ੍ਰਾਂਊਜ਼ ਮੈਡਲ ਹਾਸਿਲ ਕੀਤਾ ਹੈ ਜਿਸ ਦਾ ਪਿੰਡ ਪਹੁੰਚਣ ਉੱਤੇ ਪਿੰਡ ਵਾਸੀਆਂ ਨੇ ਭਰਵਾ ਸਵਾਗਤ ਕੀਤਾ। ਹਸਨਪ੍ਰੀਤ ਹੁਣ ਤੱਕ 2 ਗੋਲਡ ਅਤੇ ਦੋ ਬਰਾਊਜ਼ ਮੈਡਲ ਹਾਸਲ ਕਰ ਚੁੱਕੀ ਹੈ।

Taekwondo Game, Sangrur
Taekwondo Game : ਹਸਨਪ੍ਰੀਤ ਕੌਰ ਨੇ ਇੰਟਰਨੈਸ਼ਨਲ ਤਾਇਕਵਾਂਡੋ ਖੇਡ ਮੁਕਾਬਲੇ 'ਚ ਜਿੱਤਿਆ ਬ੍ਰਾਊਂਜ਼
author img

By

Published : May 4, 2023, 11:24 AM IST

ਹਸਨਪ੍ਰੀਤ ਕੌਰ ਨੇ ਇੰਟਰਨੈਸ਼ਨਲ ਤਾਇਕਵਾਂਡੋ ਖੇਡ ਮੁਕਾਬਲੇ 'ਚ ਜਿੱਤਿਆ ਬ੍ਰਾਊਂਜ਼, ਪਿੰਡ 'ਚ ਇੰਝ ਹੋਇਆ ਸਵਾਗਤ

ਸੰਗਰੂਰ: ਹਸਨਪ੍ਰੀਤ ਕੌਰ ਦਿੜਬਾ ਦੇ ਪਿੰਡ ਮੁਨਸ਼ੀਵਾਲਾ ਦੀ ਰਹਿਣ ਵਾਲੀ ਹੈ ਅਤੇ ਸੇਂਟ ਜ਼ੈਵੀਅਰਜ਼ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਹੈ। ਹਸਨਪ੍ਰੀਤ ਕੌਰ ਨੇ ਇੰਟਰਨੈਸ਼ਨਲ ਤਾਇਕਵਾਂਡੋ ਗੇਮ ਖੇਡਕੇ ਬ੍ਰਾਊਂਜ਼ ਮੈਡਲ ਹਾਸਿਲ ਕਰਕੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਬਾਅਦ ਹਸਨਪ੍ਰੀਤ ਕੌਰ ਨੂੰ ਉਸ ਦਾ ਸਕੂਲ ਸਟਾਫ ਤੇ ਪਿੰਡ ਵਾਸੀ ਢੋਲ ਵਾਜਿਆਂ ਨਾਲ ਉਸ ਨੂੰ ਪਿੰਡ ਲੈ ਕੇ ਪਹੁੰਚੇ ਅਤੇ ਉਸ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ।

ਅੱਗੇ ਉਲਪਿੰਕ ਲਈ ਤਿਆਰੀ: ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਗਿਆਰਵੀਂ ਦੀ ਵਿਦਿਆਰਥਣ ਹਸਨਪ੍ਰੀਤ ਕੌਰ ਨੇ ਕਿਹਾ ਕਿ ਉਸ ਨੂੰ ਬਹੁਤ ਚੰਗਾ ਲੱਗਾ ਹੈ ਕਿ ਉਹ ਜਿੱਤ ਕੇ ਵਾਪਸ ਆਈ ਹੈ। ਅੱਜ ਉਹ ਤਾਇਕਵਾਂਡੋ ਵਿੱਚ ਪ੍ਰੋਫੈਸ਼ਨਲ ਪਹਿਲੀ ਵਾਰ ਖੇਡੀ ਤੇ ਗੇਮ ਖੇਡਦੇ ਹੋਏ 4-5 ਸਾਲ ਹੋ ਗਏ ਹਨ। ਉਸ ਨੇ ਕਿਹਾ ਕਿ ਉਹ ਹੁਣ ਅੱਗੇ ਵੀ ਖੇਡ ਨੂੰ ਜਾਰੀ ਰਖੇਗੀ ਅਤੇ ਆਈਪੀਐਸ ਤੇ ਉਲਪਿੰਕ ਲਈ ਤਿਆਰੀ ਕਰੇਗੀ। ਹਸਨਪ੍ਰੀਤ ਕੌਰ ਨੇ ਕਿਹਾ ਕਿ ਉਸ ਦੇ ਪਰਿਵਾਰ ਵਲੋਂ ਉਸ ਨੂੰ ਹਮੇਸ਼ਾ ਸਪੋਰਟ ਰਹੀ ਹੈ, ਤਾਂ ਉਹ ਅੱਜ ਇੱਥੇ ਪਹੁੰਚ ਸਕੀ ਹੈ। ਉਹ ਪੜਾਈ ਦੇ ਨਾਲ-ਨਾਲ ਖੇਡ ਵੱਚ ਮੋਹਰੀ ਬਣਨਾ ਚਾਹੁੰਦੀ ਹੈ।

ਪੰਜ ਸਾਲਾਂ ਤੋਂ ਖੇਡ ਰਹੀ ਤਾਇਕਵਾਂਡੋ: ਹਸਨਪ੍ਰੀਤ ਕੌਰ ਨੂੰ ਤਾਇਕਵਾਂਡੋ ਗੇਮ ਖੇਡਣਾ ਪਸੰਦ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਖੇਡਦੀ ਆ ਰਹੀ ਹੈ। ਉਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੈਡਲ 2018 ਵਿੱਚ ਰਾਇਕੋਟ ਤੋਂ ਖੇਡਕੇ ਪ੍ਰਾਪਤ ਕੀਤਾ। ਉਸ ਤੋਂ ਬਾਅਦ ਦਿੱਲੀ ਨੈਸ਼ਨਲ ਖੇਡਕੇ ਦੂਜਾ ਮੈਡਲ ਹਾਸਲ ਕੀਤਾ ਅਤੇ 2020 ਵਿੱਚ ਦੁਬਾਰਾ ਫਿਰ ਦਿੱਲੀ ਨੈਸ਼ਨਲ ਖੇਡਕੇ ਗੋਲਡ ਮੈਡਲ ਜਿੱਤਿਆ ਅਤੇ ਫਿਰ 2022 ਵਿੱਚ ਰੇਵਾੜੀ ਤੋਂ ਖੇਡ ਕੇ ਗੋਲਡ ਮੈਡਲ ਪ੍ਰਾਪਤ ਕੀਤਾ। ਹੁਣ 2023 ਵਿੱਚ ਚੰਡੀਗੜ੍ਹ ਇੰਟਰਨੈਸ਼ਨਲ ਖੇਡ ਕੇ ਤੀਜਾ ਸਥਾਨ ਮਿਲਿਆ ਅਤੇ ਹੁਣ ਬ੍ਰਾਊਜ਼ ਮੈਡਲ ਜਿੱਤਿਆ ਹੈ।

ਜਿੱਥੇ ਪਿਤਾ ਜਸਪਾਲ ਸਿੰਘ ਨੇ ਅਪਣੀ ਧੀ ਦੀ ਜਿੱਤ ਉੱਤੇ ਮਾਣ ਮਹਿਸੂਸ ਕੀਤਾ, ਉੱਥੇ ਹੀ, ਹਸਨਪ੍ਰੀਤ ਕੌਰ ਦੇ ਅਧਿਆਪਕ ਅਤੇ ਕੋਚ ਇੰਦਰ ਕੁਮਾਰ ਨੇ ਵੀ ਬੱਚੀ ਦੀ ਜਿੱਤ ਉੱਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਅਜਿਹੇ ਬੱਚਿਆਂ ਨੂੰ ਸਮੇਂ ਸਿਰ ਸਰਕਾਰੀ ਸਹੂਲਤਾਂ ਦਿੱਤੀਆ ਜਾਣੀਆਂ ਚਾਹੀਦੀਆਂ ਹਨ, ਤਾਂ ਕਿ ਬੱਚੇ ਹੋਰ ਵੀ ਮੈਡਲ ਹਾਸਲ ਕਰ ਸਕਣ। ਉਨ੍ਹਾਂ ਸਰਕਾਰ ਕੋਲੋਂ ਹਸਨਪ੍ਰੀਤ ਕੌਰ ਨੂੰ ਮਾਲੀ ਮਦਦ ਅਤੇ ਸਰਕਾਰੀ ਨੌਕਰੀ ਲਈ ਵੀ ਅਪੀਲ ਕੀਤੀ।

ਪਿੰਡ ਵਿੱਚ ਖੇਡ ਮੈਦਾਨ ਬਣਵਾਉਣ ਦੀ ਅਪੀਲ: ਇਸ ਮੌਕੇ ਪਿੰਡ ਦੇ ਸਰਪੰਚ ਬੁੱਧ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਹੁਣ ਤੱਕ ਸਾਡੇ ਪਿੰਡ ਦੀ ਇਕਲੋਤੀ ਕੁੜੀ ਹੈ ਜਿਸ ਨੇ ਇੰਨੇ ਮੈਡਲ ਜਿੱਤ ਕੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਧੀ ਉੱਤੇ ਮਾਣ ਹੈ। ਉਨ੍ਹਾਂ ਨਾਲ ਹੀ, ਸਰਕਾਰ ਨੂੰ ਅਪੀਲ ਵੀ ਕੀਤੀ ਕਿ ਉਨ੍ਹਾਂ ਪਿੰਡ ਵਿੱਚ ਖੇਡ ਦਾ ਮੈਦਾਨ ਜ਼ਰੂਰ ਬਣਵਾਇਆ ਜਾਵੇ, ਤਾਂ ਉਸ ਮੈਦਾਨ ਵਿੱਚ ਅਭਿਆਸ ਕਰਦੇ ਹੋਏ ਬੱਚੇ ਹੋਰ ਅੱਗ ਵੱਧ ਸਕਣ।

ਇਹ ਵੀ ਪੜ੍ਹੋ : Sandeep Nangal Ambia Murder Case: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਸੁਰਜਨਜੀਤ ਚੱਠਾ ਗ੍ਰਿਫ਼ਤਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.