ਸੰਗਰੂਰ:ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਤੋਂ ਪੰਜਾਬ ਦੀ ਇੰਡਸਟਰੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ, ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਇੱਕ ਵਾਈਟ ਪੇਪਰ ਜਾਰੀ ਕਰੇ, ਜਿਸ ਵਿੱਚ ਜਾਣਕਾਰੀ ਦਿੱਤੀ ਜਾਵੇ ਕਿ ਪੰਜਾਬ ਦੇ ਵਿੱਚ ਕਿੰਨੀ ਇੰਡਸਟਰੀ ਆਈ ਹੈ ਅਤੇ ਕਿੰਨੀ ਬਾਹਰ ਜਾ ਚੁੱਕੀ ਹੈ।
ਪੰਜਾਬ ਦੇ ਵਿੱਚ ਇੰਡਸਟਰੀ ਦੀ ਘਾਟ ਦਾ ਇਕ ਵੱਡਾ ਮਸਲਾ ਹੈ, ਜਿਸ ਕਰਨ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਘਾਟ ਹੋਈ ਹੈ ਅਤੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਪਰ ਬੀਤੇ ਦਿਨੀਂ ਜਿਸ ਤਰ੍ਹਾਂ ਦੇ ਨਾਲ ਨਿਵੇਸ਼ ਸੰਮੇਲਨ ਕਰਵਾਇਆ ਗਿਆ, ਭਾਵੇਂ ਉਸ ਵਿੱਚ ਸਰਕਾਰ ਨੇ ਵੱਡੇ ਵਪਾਰ ਦੇ ਆਉਣ ਦੀ ਆਸ ਰੱਖੀ ਹੈ ਪਰ ਵਿਰੋਧੀਆਂ ਨੇ ਹੁਣ ਇਸ ਨੂੰ ਲੈਕੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕਰ ਦਿੱਤੀ ਹੈ।
ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਟੈਕਸ ਅਤੇ ਮਾਫੀਆ ਰਾਜ ਹੈ ਉਸ ਨੂੰ ਵੇਖਦਿਆਂ ਇੰਡਸਟਰੀ ਪੰਜਾਬ ਵੱਲ ਮੂੰਹ ਨਹੀਂ ਬਲਕਿ ਪੰਜਾਬ ਨੂੰ ਛੱਡ ਕੇ ਜਾ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਕਰੋੜਾਂ ਰੁਪਏ ਨਿਵੇਸ਼ ਸੰਮੇਲਨ 'ਤੇ ਖਰਾਬ ਕੀਤਾ ਹੈ।
ਇਹ ਵੀ ਪੜੋ: ਭੁੱਖ ਹੜਤਾਲ 'ਤੇ ਬੈਠੀ ਸਵਾਤੀ ਮਾਲੀਵਾਲ ਦੀ ਵਿਗੜੀ ਤਬੀਅਤ, ਹਸਪਤਾਲ 'ਚ ਭਰਤੀ
ਮਾਫੀਆ ਰਾਜ 'ਤੇ ਵੀ ਸਵਾਲ ਖੜੇ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਇਹ ਪਹਿਲਾ ਅਕਾਲੀ ਦਲ ਸਰਕਾਰ ਨੇ ਮਾਫੀਆ ਰਾਜ ਪੈਂਦਾ ਕੀਤਾ ਅਤੇ ਹੁਣ ਕੈਪਟਨ ਸਰਕਾਰ ਵਿੱਚ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ, ਜਿਸ ਕਰਕੇ ਇੰਡਸਟਰੀ ਇੱਥੇ ਆਉਣਾ ਪਸੰਦ ਨਹੀਂ ਕਰ ਰਹੀ ਅਤੇ ਅੱਜ ਕਰੇਸ਼ਰ ਇੰਡਸਟਰੀ ਇਸਦੀ ਮਾਰ ਝੱਲ ਰਹੀ ਹੈ ਅਤੇ ਗੁੰਡਾ ਟੈਕਸ ਕਰਨ ਵਪਾਰ ਮੰਦਾ ਹੋ ਗਿਆ ਹੈ।