ਮਲੇਰਕੋਟਲਾ: ਮਲੇਰਕੋਟਲਾ ਦਾ ਗੁਲਾਮ ਫ਼ਰੀਦ 16 ਸਾਲ ਬਾਅਦ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਆਪਣੇ ਘਰ ਵਾਪਿਸ ਆਇਆ ਹੈ। ਗੁਲਾਮ ਫ਼ਰੀਦ 16 ਸਾਲ ਪਹਿਲਾਂ ਘਰ ਛੱਡ ਕੇ ਚਲਾ ਗਿਆ ਸੀ ਅਤੇ ਪਰਿਵਾਰ ਵਾਲਿਆਂ ਨੂੰ ਉਸ ਬਾਰੇ ਕੋਈ ਖ਼ਬਰ ਨਹੀਂ ਸੀ। ਪਿਛਲੇ ਦਿਨੀਂ ਈਟੀਵੀ ਭਾਰਤ ਨੇ ਇਹ ਖ਼ਬਰ ਨਸ਼ਰ ਕੀਤੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਗੁਲਾਮ ਫ਼ਰੀਦ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਪਾਕਿਸਤਾਨ ਗਿਆ ਸੀ ਅਤੇ ਪਿਛਲੇ 16 ਸਾਲਾਂ ਤੋਂ ਉੱਥੋਂ ਦੀ ਲੱਖਪਤ ਜੇਲ੍ਹ ਵਿੱਚ ਬੰਦ ਸੀ।
ਦੱਸ ਦਈਏ ਕਿ ਪਾਕਿਸਤਾਨ ਵਿੱਚ ਗੁਲਾਮ ਫ਼ਰੀਦ ਨੂੰ ਜਾਸੂਸੀ ਦੇ ਕੇਸ ਕਰਕੇ 13 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ ਅਤੇ 13 ਸਾਲ ਦੀ ਕੈਦ ਖ਼ਤਮ ਹੋਣ ਦੇ ਬਾਵਜੂਦ ਵੀ ਉਸ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਸੀ। ਹੁਣ ਕਰੀਬ 16 ਸਾਲਾਂ ਬਾਅਦ ਕੁੱਝ ਸਮਾਜ ਸੇਵੀ ਜਥੇਬੰਦੀਆਂ ਅਤੇ ਮੀਡੀਆ ਦੇ ਸਹਿਯੋਗ ਨਾਲ ਗੁਲਾਮ ਫ਼ਰੀਦ 16 ਸਾਲ ਬਾਅਦ ਆਪਣੀ ਮਾਂ ਤੇ ਪਰਿਵਾਰ ਨੂੰ ਮਿਲਿਆ।
ਇਹ ਵੀ ਪੜ੍ਹੋ: ਸਿਟੀ ਸੈਂਟਰ ਘੁਟਾਲਾ ਮਾਮਲਾ: ਕੈਪਟਨ ਅਮਰਿੰਦਰ ਸਿੰਘ ਸਣੇ ਸਾਰੇ ਦੋਸ਼ੀ ਹੋਏ ਬਰੀ
16 ਸਾਲਾਂ ਬਾਅਦ ਘਰ ਪਰਤੇ ਗੁਲਾਮ ਫ਼ਰੀਦ ਦੀ ਮਾਂ ਨੇ ਉਸ ਦਾ ਮੂੰਹ ਮਿੱਠਾ ਕਰਾ ਕੇ ਖੁਸ਼ੀਆਂ ਮਨਾਈਆਂ ਅਤੇ ਈਟੀਵੀ ਭਾਰਤ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੀਆਂ ਕੋਸ਼ਿਸ਼ਾਂ ਨੇ ਇੱਕ ਮਾਂ ਨੂੰ ਬੇਟੇ ਨਾਲ ਮਿਲਾ ਦਿੱਤਾ।