ਸੰਗਰੂਰ: ਸੂਲਰ ਘਰਾਟ ਵਿਖੇ ਐਤਵਾਰ ਨੂੰ ਸਾਬਕਾ ਰਾਜ ਮੰਤਰੀ ਬਲਦੇਵ ਮਾਨ ਦੇ ਘਰ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਨੂੰ ਸੁਖਬੀਰ ਬਾਦਲ ਨੇ ਸਰੋਪੇ ਪਾਏ।
ਇਸ ਮੌਕੇ ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2 ਫਰਵਰੀ ਨੂੰ ਹੋਈ ਰੈਲੀ ਇੱਕ ਇਤਿਹਾਸਿਕ ਰੈਲੀ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਢੀਂਡਸਾ ਪਰਿਵਾਰ ਤੋਂ ਦੁਖੀ ਸਨ ਕਿਉਂਕਿ ਪਹਿਲਾਂ ਹਰ ਕੰਮ ਢੀਂਡਸਾ ਪਰਿਵਾਰ ਦੀ ਮਰਜ਼ੀ ਦੇ ਨਾਲ ਹੁੰਦਾ ਸੀ ਪਰ ਹੁਣ ਵਰਕਰਾਂ ਦੇ ਵਿੱਚ ਢੀਂਡਸਾ ਪਰਿਵਾਰ ਤੋਂ ਆਜ਼ਾਦੀ ਤੋਂ ਬਾਅਦ ਖੁਸ਼ੀ ਦੀ ਲਹਿਰ ਹੈ ਅਤੇ ਇਸ ਨਾਲ ਪਾਰਟੀ ਮਜ਼ਬੂਤ ਹੋਈ ਹੈ।
ਇਹ ਵੀ ਪੜ੍ਹੋ: 'ਸਾਡਾ ਹੱਕ ਪਾਰਟੀ' ਨੇ 2022 ਦੀਆਂ ਚੋਣਾਂ 'ਚ ਉਮੀਦਵਾਰ ਉਤਾਰਣ ਦਾ ਕੀਤਾ ਐਲਾਨ