ETV Bharat / state

ਸੰਗਰੂਰ ਤੋਂ ਸਿਰਸਾ ਤੱਕ ਘੱਗਰ ਦਾ ਕਹਿਰ, ਘਰਾਂ 'ਚ ਵੜਿਆ ਪਾਣੀ

ਘੱਗਰ ਨਦੀ ਦਾ ਸੰਗਰੂਰ ਤੋਂ ਲੈ ਕੇ ਹਰਿਆਣਾ ਦੇ ਸਿਰਸਾ ਤੱਕ ਕਹਿਰ ਜਾਰੀ ਹੈ। ਸੰਗਰੂਰ ਦੇ ਕਈ ਪਿੰਡ ਹੜ੍ਹ ਦੇ ਚਪੇਟ 'ਚ ਆ ਚੁੱਕੇ ਹਨ ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ।

ਫ਼ੋਟੋ
author img

By

Published : Jul 20, 2019, 10:19 AM IST

ਸੰਗਰੂਰ: ਮੂਨਕ ਵਿਖੇ ਘੱਗਰ 'ਚ ਪਏ ਪਾੜ ਨੂੰ ਠੀਕ ਕਰਨ ਲਈ ਰੈਸਕਿਊ ਟੀਮਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਹਨ। ਨਦੀ ਦਾ ਪਾੜ 100 ਫੁੱਟ ਤੋਂ ਵੱਧ ਕੇ 125 ਫੁੱਟ ਤੱਕ ਪਹੁੰਚ ਚੁੱਕਾ ਹੈ। ਇਸ ਪਾੜ ਕਾਰਨ ਸੰਗਰੂਰ, ਪਟਿਆਲਾ ਤੇ ਇੱਥੋਂ ਤੱਕ ਹਰਿਆਣਾ ਦਾ ਸਿਰਸਾ ਵੀ ਪ੍ਰਭਾਵਿਤ ਹੋ ਰਿਹਾ ਹੈ।

ਵੇਖੋ ਵੀਡੀਓ

ਘੱਗਰ ਦੇ ਪਾੜ ਨੂੰ ਠੀਕ ਕਰਨ ਲਈ ਬਚਾਅ ਕਾਰਜਾਂ ਨੂੰ ਲਗਭਗ 50 ਘੰਟੇ ਹੋ ਚੁੱਕੇ ਹਨ, ਪਰ ਹੁਣ ਤੱਕ ਵੀ ਪ੍ਰਸਾਸ਼ਨ ਇਸ ਪਾੜ ਨੂੰ ਠੀਕ ਕਰਨ ਦੇ ਵਿੱਚ ਨਾਕਾਮ ਰਿਹਾ ਹੈ। ਪਾਣੀ ਘਰਾਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ ਅਤੇ ਆਲੇ ਦੁਆਲੇ ਦੇ ਲਗਭਗ 3 ਦਰਜਨ ਪਿੰਡਾਂ ਵਿੱਚ ਪਾਣੀ ਨੇ ਕਿਸਾਨਾਂ ਦੀਆਂ ਫ਼ਸਲਾਂ ਡੋਬ ਦਿੱਤੀਆਂ ਹਨ ਜਿਸ ਨਾਲ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਪਟਿਆਲਾ ਦੇ ਸਮਾਣਾ ਅਤੇ ਪਾਤੜਾਂ 'ਚ ਵੀ ਪਾਣੀ ਦਾਖ਼ਲ ਹੋ ਚੁੱਕਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਪੀਣ ਵਾਲੇ ਪਾਣੀ ਦੀ ਹੋਇਆ ਕਰੇਗੀ ਸਮੇਂ-ਸਮੇਂ 'ਤੇ ਜਾਂਚ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਤਾਂ ਜੋ ਉਹ ਘਰ ਖਾਲੀ ਕਰ ਦਿੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਨਦੀ ਵਿੱਚ ਪਾੜ ਕਾਰਨ ਉਨ੍ਹਾਂ ਨੂੰ ਇਹੋ ਜਿਹੇ ਹਾਲਾਤਾਂ ਤੋਂ ਗੁਜ਼ਰਨਾ ਪੈਂਦਾ ਹੈ, ਪਰ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਨਹੀਂ ਚੁੱਕੇ ਜਾਂਦੇ। ਇੱਥੋ ਤੱਕ ਕਿ ਅਜੇ ਤੱਕ ਵੀ ਪ੍ਰਸ਼ਾਸਨ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ।

ਇਹ ਵੀ ਪੜ੍ਹੋ: ਹੜ੍ਹ ਪ੍ਰਭਾਵਤ ਇਲਾਕਿਆਂ 'ਚ ਨਜ਼ਰ ਆਈ ਪ੍ਰਸ਼ਾਸਨ ਦੀ ਅਣਗਿਹਲੀ

Intro:ਘਰਾਂ ਵਿਚ ਵੀ ਪੋਹੰਚਿਆ ਮਿਹ,100 ਫੁਟ ਦਾ ਪਾੜ ਵੱਧ ਕੇ ਹੋਇਆ 125 ਫੁਟ,ਪ੍ਰਸਾਸ਼ਨ ਦੀ ਹਰ ਕੋਸ਼ਿਸ਼ ਹੋ ਰਹੀ ਨਾਕਾਮ,ਪਟਿਆਲਾ ਦੇ ਸਮਾਣਾ ਅਤੇ ਪਾਤੜਾਂ ਵਿਚ ਵੀ ਪੋਹੰਚਿਆ ਪਾਣੀ.Body:
VO : ਸਂਗਰੂਰ ਦੇ ਮੂਨਕ ਵਿਖੇ ਘੱਗਰ ਦੇ ਪਾੜ ਨੂੰ ਠੀਕ ਕਰਨ ਦੇ ਰੈਸਕਿਊ ਨੂੰ ਲਗਭਗ 50 ਘੰਟੇ ਹੋ ਚੁਕੀ ਹਨ ਅਤੇ ਹੁਣ ਤਕ ਵੀ ਪ੍ਰਸਾਸ਼ਨ ਇਸ ਪਾੜ ਨੂੰ ਠੀਕ ਕਰਨ ਦੇ ਵਿਚ ਨਾਕਾਮ ਹੋਇਆ ਹੈ,ਜੋ ਪਾੜ 100 ਫੁਟ ਦਾ ਪਿਆ ਸੀ ਉਹ ਹੁਣ 125 ਫੁਟ ਦਾ ਹੋ ਚੁੱਕਿਆ ਹੈ ਅਤੇ ਪਾਣੀ ਘਰਾਂ ਤਕ ਪੋਹਚਨਾ ਸ਼ੁਰੂ ਹੋ ਗਿਆ ਹੈ ਅਤੇ ਆਲੇ ਦੁਵਾਲੇ ਦੇ ਲਗਭਗ 3 ਦਰਜਨ ਪਿੰਡ ਵਿਚ ਪਾਣੀ ਜਾਣਾ ਸ਼ੁਰੂ ਹੋ ਚੁੱਕਿਆ ਹੈ,ਇਸਤੋਂ ਇਲਾਵਾ ਗੱਲ ਕੀਤੀ ਜਾਵੇ ਲੋਕਾਂ ਦੀ ਫ਼ਸਲ ਦੀ ਤਾ ਉਹ ਪੂਰੀ ਤਰ੍ਹਾਂ ਖ਼ਰਾਬ ਹੋ ਚੁਕੀ ਹੈ ਅਤੇ ਪਟਿਆਲਾ ਦੇ ਸਮਾਣਾ ਅਤੇ ਪਾਤੜਾਂ ਵਿਚ ਵੀ ਪਾਣੀ ਆ ਚੁੱਕਿਆ ਹੈ.ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋ ਪਾਣੀ ਘਰਾਂ ਵਿਚ ਆਉਣਾ ਸੀ ਤਾ ਸਾਨੂ ਜਾਣਕਾਰੀ ਮਿਲਣੀ ਚਾਹੀਦੀ ਸੀ ਤਾ ਜੋ ਅਸੀਂ ਘਰ ਖਾਲੀ ਕਰ ਸਕਦੇ ਪਰ ਸਾਨੂ ਕੋਈ ਜਾਣਕਾਰੀ ਨਹੀਂ ਦਿਤੀ ਗਈ,ਓਹਨਾ ਦੱਸਿਆ ਕਿ ਹਰ ਸਾਲ ਇਥੇ ਪਾੜ ਪੈਂਦਾ ਹੈ ਅਤੇ ਹਰ ਸਾਲ ਹੀ ਹੀ ਸਬ ਤਸਵੀਰਾਂ ਹੁੰਦੀਆਂ ਹਨ ਪਰ ਪ੍ਰਸਾਸ਼ਨ ਇਸਤੇ ਕੋਈ ਗੌਰ ਨਹੀਂ ਕਰਦਾ.
BYTE : ਪਿੰਡ ਵਾਸੀ
BYTE : ਪਿੰਡ ਵਾਸੀ.
Conclusion:ਹੁਣ ਦੇਖਣਾ ਇਹ ਹੋਵੇਗਾ ਕਿ ਘੱਗਰ ਦੇ ਪਾੜ ਨੂੰ ਠੀਕ ਕਰਨ ਦੇ ਲਈ ਪ੍ਰਸਾਸ਼ਨ ਕਿ ਨਵੀ ਨੀਤੀ ਅਪਣਾਉਂਦੀ ਹੈ ਕਿਉਂਕਿ ਪਾਣੀ ਲੋਕਾਂ ਦੇ ਘਰਾਂ ਤਕ ਮਾਰ ਕਾਰਨ ਲੱਗ ਪਿਆ ਹੈ ਅਤੇ ਨਾਲ ਹੀ ਪਾੜ 100 ਫੁਟ ਤੋਂ ਵੱਧ ਕੇ 125 ਫੁਟ ਹੋ ਚੁੱਕਿਆ ਹੈ.
ETV Bharat Logo

Copyright © 2024 Ushodaya Enterprises Pvt. Ltd., All Rights Reserved.