ਸੰਗਰੂਰ: ਬੀਤੀ 28 ਮਈ ਨੂੰ ਸੰਗਰੂਰ ਦੀ ਜੇਲ੍ਹ 'ਚੋਂ 2 ਕੈਦੀਆਂ ਦੇ ਫਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਸੰਗਰੂਰ ਜੇਲ੍ਹ ਦੇ 4 ਪੁਲਿਸ ਮੁਲਾਜ਼ਮਾਂ ਨੂੰ ਸਸਪੇਂਡ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਆਈ.ਜੀ ਰੂਪ ਅਰੋੜਾ ਨੇ ਦਿੱਤੀ।
ਆਈ.ਜੀ ਰੂਪ ਅਰੋੜਾ ਨੇ ਦੱਸਿਆ ਕਿ ਜਿਹੜੇ 2 ਵਿਅਕਤੀ ਜੇਲ੍ਹ 'ਚੋਂ ਫਰਾਰ ਹੋਏ ਹਨ, ਉਹ ਜੇਲ੍ਹ ਦੇ ਬਗੀਚੇ 'ਚ ਕੰਮ ਕਰ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕੈਦਿਆਂ ਦਾ ਜੇਲ੍ਹ ਵਿੱਚੋਂ ਭੱਜਣਾ ਔਖਾ ਹੈ ਜੇਕਰ ਉਹ ਫਿਰ ਵੀ ਫਰਾਰ ਹੋਏ ਹਨ ਤਾਂ ਇਸ ਵਿੱਚ ਕਿਸੇ ਨਾ ਕਿਸੇ ਪੁਲਿਸ ਮੁਲਾਜ਼ਮ ਦੀ ਅਣਗਹਿਲੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਵਰਤੀ ਗਈ ਅਣਗਹਿਲੀ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਬਠਿੰਡਾ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਉਨ੍ਹਾਂ ਨੇ ਕਿਹਾ ਕਿ ਅਜੇ ਉਨ੍ਹਾਂ ਨੇ ਇਸ ਪੂਰੀ ਘਟਨਾ ਦਾ ਜ਼ਾਇਜਾ ਲਿਆ ਹੈ ਤੇ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਅਸਿਸਟੈਂਟ ਜੇਲ੍ਹਰ ਹਰੀ ਸਿੰਘ, ਹੈਡ ਵਾਰਡਨ ਜੋਗੇਂਦਰ ਸਿੰਘ, ਪਰਮਜੀਤ ਸਿੰਘ ਤੇ ਜਰਨੈਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।