ਸੰਗਰੂਰ : ਪੰਜਾਬ ਦੇ ਸੰਗਰੂਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਸੀਨੀਅਰ ਵਕੀਲ ਅਤੇ ਕੰਜ਼ਿਊਮਰ ਫੋਰਮ ਦੇ ਸਾਬਕਾ ਪ੍ਰਧਾਨ ਗੁਰਪਾਲ ਸਿੰਘ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਪਾਲ ਸਿੰਘ ਨੇ ਮਰਨ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਲਿਖਿਆ ਸੀ। ਜਿਸ ਦੇ ਵਿਚ ਤਰਨਤਾਰਨ ਦੇ ਸਾਬਕਾ ਐਸ. ਐਸ. ਪੀ ਗੁਰਕਿਰਪਾਲ ਸਿੰਘ ਅਤੇ ਅਮਨਦੀਪ ਸ਼ਰਮਾ ਅਤੇ ਕੁਝ ਹੋਰ ਵਿਅਕਤੀਆਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਸਬ-ਇੰਸਪੈਕਟਰ ਜਗਦੀਪ ਸਿੰਘ ਐੱਸ. ਐੱਚ. ਓ . ਜੀ. ਆਰ. ਪੀ. ਸੰਗਰੂਰ ਨੇ ਦੱਸਿਆ ਕਿ ਪਿੰਡ ਅਕੋਈ ਸਾਹਿਬ ਨੇੜੇ ਇਕ ਵਿਅਕਤੀ ਵੱਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਉਪਰੰਤ ਮੌਕੇ ’ਤੇ ਪਹੁੰਚੇ ਤਾਂ ਪਤਾ ਲੱਗਾ ਕਿ ਮ੍ਰਿਤਕ ਦੇਹ ਗੁਰਪਾਲ ਸਿੰਘ ਸਾਬਕਾ ਪ੍ਰਧਾਨ ਕੰਜ਼ਿਊਮਰ ਫੋਰਮ ਪੁੱਤਰ ਬਲਵੰਤ ਸਿੰਘ ਦੀ ਹੈ। ਜਿਨ੍ਹਾਂ ਵੱਲੋਂ ਸੰਗਰੂਰ ਦੇ ਹੀ ਇਕ ਸੇਵਾ ਮੁਕਤ ਉੱਚ ਅਧਿਕਾਰੀ ਅਤੇ ਬੈਂਕ ਦੇ ਇਕ ਮੁਲਾਜ਼ਮ ਪਾਸੋਂ ਪੈਸਿਆਂ ਦੇ ਲੈਣ-ਦੇਣ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਇਹ ਵੀ ਪੜ੍ਹੋ : WOMAN BURNT IN GAYA: ਪੁਲੀ ਤੋਂ ਹੇਠਾਂ ਡਿੱਗੀ ਕਾਰ, ਅੱਗ ਲੱਗਣ ਕਾਰਨ ਜ਼ਿੰਦਾ ਸੜੀ ਔਰਤ... ਵਾਲ-ਵਾਲ ਬਚਿਆ ਪਤੀ
ਜਾਣਕਾਰੀ ਅਨੁਸਾਰ ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਪ੍ਰਾਪਤ ਹੋਇਆ, ਜਿਸ 'ਚ ਗੁਰਪਾਲ ਸਿੰਘ ਨੇ ਤਰਨਤਾਰਨ ਦੇ ਸਾਬਕਾ ਐੱਸ. ਐੱਸ. ਪੀ. ਗੁਰਕਿਰਪਾਲ ਸਿੰਘ ਅਤੇ Cooperative Bank ਦੇ ਇਕ ਕਰਮਚਾਰੀ ਅਮਨ ਸ਼ਰਮਾ ਦਾ ਨਾਮ ਲਿਖਿਆ ਹੈ, ਜਿਨ੍ਹਾਂ ਦੇ ਨਾਲ ਮ੍ਰਿਤਕ ਦਾ ਪੈਸਿਆ ਦਾ ਲੈਣ-ਦੇਣ ਚੱਲ ਰਿਹਾ ਸੀ। ਸਬ-ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਕਿਸੀ ਉੱਚ ਅਧਿਕਾਰੀ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਵਿਚ ਆਮ ਜਨਤਾ ਹੀ ਨਹੀਂ ਬਲਕਿ ਵੱਡੇ ਅਧਿਕਾਰੀ ਵੀ ਬੇਬਸੀ ਦੇ ਚਲਦਿਆਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਨੂੰ ਹੀ ਆਪਣਾ ਆਖਰੀ ਰਾਹ ਚੁਣਦੇ ਹਨ।