ਸੰਗਰੂਰ : ਇਸ ਨੂੰ ਲੈ ਕੇ ਸੰਗਰੂਰ ਵਿਖੇ ਬੀਜੇਪੀ ਆਗੂਆਂ ਤੇ ਵਰਕਰਾਂ ਵੱਲੋਂ ਇਕ ਇਕੱਠ ਕਰਕੇ ਜਿੱਥੇ ਰੋਸ ਮਾਰਚ ਪੈਦਲ ਮਾਰਚ ਕੱਢਿਆ ਗਿਆ ਉਥੇ ਹੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀ ਇੱਕ ਮੰਗ ਪੱਤਰ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਦੇਣ ਜਾਣਾ ਸੀ, ਜਦੋਂ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਪਤਾ ਚੱਲਿਆ ਤਾਂ ਕਿਸਾਨ ਯੂਨੀਅਨ ਦੇ ਆਗੂ ਤੇ ਮੈਂਬਰ ਵੱਡੀ ਗਿਣਤੀ 'ਚ ਇਕੱਠੇ ਹੋਣ ਲੱਗੇ। ਅਤੇ ਇਕੱਠਿਆਂ ਹੋਣ ਉਪਰੰਤ ਉਨ੍ਹਾਂ ਪੁਲਿਸ ਲਾਈਨ ਸੰਗਰੂਰ ਨੂੰ ਹੀ ਘੇਰਾ ਪਾ ਕੇ ਧਰਨਾ ਲਗਾ ਦਿੱਤਾ।
ਉੱਧਰ ਇੱਕ ਪਾਸੇ ਕਿਸਾਨ ਯੂਨੀਅਨ ਦੇ ਵੱਡੀ ਗਿਣਤੀ ਵਿਚ ਆਗੂ ਤੇ ਮੈਂਬਰ ਤੇ ਦੂਜੇ ਪਾਸੇ ਹੱਥਾਂ 'ਚ ਪਾਰਟੀ ਦੇ ਝੰਡੇ ਫੜੀ ਬੀਜੇਪੀ ਵਰਕਰ ਤੇ ਆਗੂ ਸਨ। ਇਹ ਸਥਿਤੀ ਆਹਮੋ-ਸਾਹਮਣੇ ਵਾਲੀ ਟਕਰਾਅ ਦੀ ਬਣੀ ਹੋਈ ਸੀ ਤੇ ਵਿੱਚ ਵਿਚਾਲੇ ਪੁਲਿਸ ਵੱਡੀ ਗਿਣਤੀ ਵਿੱਚ ਤੈਨਾਤ ਕੀਤੀ ਵੀ ਨਜ਼ਰ ਆ ਰਹੀ ਸੀ।
ਉੱਧਰ ਇਸ ਮੌਕੇ ਕਿਸਾਨਾਂ ਨੇ ਪੁਲਿਸ ਨੂੰ ਘੇਰਾ ਪਾਇਆ ਹੋਇਆ ਤੇ ਬੀਜੇਪੀ ਦੇ ਸੀਨੀਅਰ ਆਗੂ ਕਾਲੜਾ ਨੇ ਦੱਸਿਆ ਕਿ ਪੰਜਾਬ ਸੂਬੇ ਅੰਦਰ ਕਿਸਾਨਾਂ ਦੇ ਭੇਸ ਵਿੱਚ ਕਈ ਗੁੰਡਾ ਅਨਸਰ ਸ਼ਾਮਲ ਹੋਏ ਹੋਏ ਨੇ , ਜੋ ਕਿ ਹਮੇਸ਼ਾ ਤਣਾਅ ਦੀ ਸਥਿਤੀ ਪੈਦਾ ਕਰਦੇ ਨੇ। ਇਸ ਸਭ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੀ ਸਰਕਾਰ ਦੱਸਿਆ ਉਨ੍ਹਾਂ ਕਿਹਾ ਜੇ ਸਰਕਾਰ ਇਨ੍ਹਾਂ ਨੂੰ ਸ਼ਹਿ ਦਿੰਦੀ ਹੈ ਤਾਂ ਹੀ ਇਨ੍ਹਾਂ ਵੱਲੋਂ ਬੀਜੇਪੀ ਵਰਕਰਾਂ ਨੂੰ ਘੇਰਿਆ ਜਾਂਦਾ ਹੈ।
ਇਹ ਵੀ ਪੜ੍ਹੋ:ਬੀਜੇਪੀ ਲੀਡਰਾਂ ਦਾ ਘਿਰਾਓ ਕਰਨ ਵਾਲੇ 153 ਕਿਸਾਨ 'ਤੇ ਪੁਲਿਸ ਨੇ ਕੀਤੇ ਪਰਚੇ, ਚੱਕਾ ਜਾਮ
ਵੱਡੀ ਗੱਲ ਇਹ ਵੀ ਕਿਹਾ ਕਿ ਜੇਕਰ ਪੁਲਿਸ ਲਾਈਨ ਦੇ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਹੀ ਘੇਰਾ ਪਾਇਆ ਜਾਵੇ ਤਾਂ ਫਿਰ ਪੰਜਾਬ ਦੇ ਲੋਕ ਕਿੱਥੇ ਸੁਰੱਖਿਅਤ ਨੇ ਇਹ ਵੱਡਾ ਸਵਾਲ ਪੈਦਾ ਕੀਤਾ ਹੈ।