ਸੰਗਰੂਰ: ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੇ ਸਭ ਤੋਂ ਵੱਡਾ ਕਿਸਾਨ ਸੰਗਠਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਗਾਤਾਰ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਗਿਆ ਹੈ ਅਤੇ ਸੜਕਾਂ ਦੇ ਉੱਪਰ ਧਰਨੇ ਦੇ ਰਹੇ ਹਨ ਸਰਕਾਰ ਦੀ ਵਲੋਂ ਮੰਗਾਂ ਨੂੰ ਲਿਖਤੀ ਰੂਪ ਵਿੱਚ ਲੈਣ ਲਈ ਲਗਾਤਾਰ ਧਰਨਾ ਜਾਰੀ ਹੈ।
ਕਿਸਾਨਾਂ ਨੇ ਦੀਵਾਲੀ ਵੀ ਮੁੱਖ ਮੰਤਰੀ ਦੇ ਘਰ ਦੇ ਬਾਹਰ ਸੜਕਾਂ 'ਤੇ ਮਨਾਈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਰਹੇ ਹਾਂ, ਪਰ ਪਤਾ ਨਹੀਂ ਫਿਰ ਵੀ ਕਿਉਂ ਧਰਨਾ ਲਾ ਕੇ ਬੈਠੇ ਹਨ। ਦੂਜੇ ਪਾਸੇ, ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਮੰਨੀਆਂ ਹੁੰਦੀਆਂ ਸੀ, ਪਾਗਲ ਨਹੀਂ ਕਿ ਇਸ ਤਰ੍ਹਾਂ ਧਰਨਾ ਲਾ ਕੇ ਸੜਕ 'ਤੇ ਬੈਠੇ ਹੁੰਦੇ, ਜੇਕਰ ਸਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਤਾਂ ਅਸੀਂ ਆਪਣੇ ਘਰਾਂ ਨੂੰ ਜਾਂਦੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਘਰ ਦੇ ਮੂਹਰੇ ਧਰਨੇ ਨੂੰ ਲੈ ਕੇ ਜਦੋਂ ਸਵਾਲ ਕੀਤਾ, ਤਾਂ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨਾਲ ਸਾਡੀ ਤਿੰਨ ਘੰਟੇ ਮੀਟਿੰਗ ਚੱਲੀ ਹੈ। ਅਸੀਂ ਸਾਰੀਆਂ ਮੰਗਾਂ ਮੰਨ ਲਈਆਂ ਸਨ ਜੋ ਮੰਗਾਂ ਕੇਂਦਰ ਸਰਕਾਰ ਦੇ ਕੋਲ ਰੱਖੇ ਹਨ ਉਹ ਕੇਂਦਰ ਸਰਕਾਰ ਨੇ ਪੂਰੀਆਂ ਕਰਨੀਆਂ ਹਨ, ਜੋ ਪੰਜਾਬ ਸਰਕਾਰ ਦੀਆਂ ਮੰਗਾਂ ਸਨ, ਉਹ ਅਸੀਂ ਬੈਠ ਕੇ ਮੀਟਿੰਗ ਕਰ ਕੇ ਮੰਨ ਲਈਆਂ ਸਨ, ਪਰ ਫਿਰ ਵੀ ਕਿਸਾਨ ਕਿਉਂ ਧਰਨਾ ਦੇ ਰਹੇ ਨੇ, ਪਤਾ ਨੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੰਡੀਆਂ ਵਿੱਚ ਜੀਰੀ ਨੂੰ ਲੈਕੇ ਦਿੱਕਤ ਨਿਆਰੀ ਝੋਨੇ ਦੀ ਖ਼ਰੀਦ ਵੀ ਐੱਮਐੱਸਪੀ ਦੇ ਉਪਰ ਹੋ ਰਹੀ ਹੈ, ਪਰ ਫਿਰ ਵੀ ਪਤਾ ਨੀ ਕਿਸਾਨ ਧਰਨਾ ਲਾ ਕੇ ਕਿਉਂ ਬੈਠੇ ਹਨ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹਜ਼ਾਰਾਂ ਦੀ ਤਦਾਦ ਵਿੱਚ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਆਪਣੀ ਮੰਗਾਂ ਮਨਾਉਣ ਲਈ ਧਰਨਾ ਲਾ ਕੇ ਬੈਠੇ ਹਾਂ, ਪਰ ਪਾਗਲ ਨਹੀਂ ਜੋ ਕਿ ਇਸ ਤਰ੍ਹਾਂ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਸਾਨੂੰ ਲਿਖਤੀ ਰੂਪ ਵਿੱਚ ਦਿੱਤੀਆਂ ਹੁੰਦੀਆਂ ਤਾਂ ਅਸੀਂ ਇੱਥੋਂ ਚਲੇ ਜਾਣਾ ਸੀ, ਪਰ ਸਰਕਾਰ ਵੱਲੋਂ ਹੱਲ ਤਕ ਸਾਨੂੰ ਕੋਈ ਵੀ ਮੰਗਾਂ ਲਿਖਤੀ ਰੂਪ ਵਿੱਚ ਨਹੀਂ ਦਿੱਤੀਆਂ ਗਈਆਂ। ਹਲਕੇ ਪੰਜਾਬ ਸਰਕਾਰ ਨੂੰ ਤਿੰਨ ਘੰਟੇ ਮੀਟਿੰਗ ਹੋਈ ਹੈ, ਪਰ ਉਸ ਵਿੱਚ ਸਾਡੀ ਮੰਗਾਂ ਨੂੰ ਲਿਖਤੀ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ ਜਿਸ ਨੂੰ ਲਾਗੂ ਕਰਾਉਣ ਲਈ ਲਗਾਤਾਰ ਨੌੰ ਤਰੀਕ ਤੋਂ ਮੁੱਖ ਮੰਤਰੀ ਦੇ ਘਰ ਦੇ ਗਿਣਾਇਆ ਹੈ।
ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਧਰਨਾ ਲਗਾਤਾਰ ਮੁੱਖ ਮੰਤਰੀ ਦੀ ਕੋਠੀ ਦਾ ਅੱਗੇ ਚੱਲੇ ਧਰਨੇ ਵਿੱਚ ਬੈਠੇ ਲੱਖਾਂ ਕਿਸਾਨਾਂ ਦੀ ਫ਼ਸਲ ਨੂੰ ਮੀਂਹ ਨੇ ਬਰਬਾਦ ਕਰ ਦਿੱਤਾ ਸੀ, ਪਰ ਸਰਕਾਰ ਨੇ ਹਰ ਤੱਕ ਉਸ ਦਾ ਕੋਈ ਵੀ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ।
ਇਹ ਵੀ ਪੜ੍ਹੋ: ਕਲਾਨੌਰ ਵਿੱਚ ਵਿਆਹੁਤਾ ਦੀ ਮੌਤ, ਲੜਕੀ ਦੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ 'ਤੇ ਕਤਲ ਦੇ ਆਰੋਪ