ETV Bharat / state

ਇਹ ਮੇਰਾ ਪੰਜਾਬ: ਸਿੱਖਾਂ ਦੇ ਬਹਾਦਰ ਜਨਰਲ ਦੀ ਅਣਸੁਣੀ ਕਹਾਣੀ

ਸਿੱਖ ਪੰਥ ਦੇ ਥੰਮ ਕਹੇ ਜਾਣ ਵਾਲੇ ਬਾਬਾ ਅਕਾਲੀ ਫੂਲਾ ਸਿੰਘ ਦੀ ਯਾਦ ਵਿੱਚ ਦੇਹਲਾ ਸ਼ੀਹਾਂ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਇਸ ਜਗ੍ਹਾ 'ਤੇ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਜਨਮ ਹੋਇਆ ਸੀ।

Eh Mera Punjab
author img

By

Published : Oct 14, 2019, 7:16 PM IST

ਸੰਗਰੂਰ: ਇਹ ਮੇਰਾ ਪੰਜਾਬ ਪ੍ਰੋਗਰਾਮ ਦੀ ਇਸ ਲੜੀ ਤਹਿਤ ਅੱਜ ਅਸੀਂ ਜਾ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਲਾ ਸ਼ੀਹਾਂ ਵਿੱਚ, ਇਸ ਜਗ੍ਹਾ ਸਿੱਖ ਪੰਥ ਦੇ ਥੰਮ ਅਤੇ ਪੇਸ਼ਾਵਰ ਜਿਹੇ ਇਲਾਕਿਆਂ ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਅਕਾਲੀ ਫੂਲਾ ਸਿੰਘ ਜੀ ਦਾ ਜਨਮ ਅਸਥਾਨ ਹੈ। ਜਿਸ ਅਸਥਾਨ ਤੇ ਅੱਜ ਗੁਰਦੁਆਰਾ ਸਾਹਿਬ ਸਸ਼ੋਬਿਤ ਹੈ।

ਇਹ ਮੇਰਾ ਪੰਜਾਬ

ਇਸ ਅਸਥਾਨ ਤੇ ਜਨਰਲ ਅਕਾਲੀ ਫੂਲਾ ਸਿੰਘ ਦਾ ਜਨਮ ਹੋਇਆ ਸੀ। ਅਕਾਲੀ ਫੂਲਾ ਨੇ ਕਸੂਰ, ਪੇਸ਼ਾਵਰ ਅਤੇ ਮੁਲਤਾਨ ਜਿਹੇ ਇਲਾਕਿਆਂ ਤੇ ਕੇਸਰੀ ਝੰਡਾ ਲਹਿਰਾਇਆ ਸੀ। ਅਕਾਲੀ ਫੂਲਾ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ ਵੀ ਰਹੇ ਹਨ।

ਇਸ ਅਸਥਾਨ ਤੇ ਅਕਾਲੀ ਫੂਲਾ ਸਿੰਘ ਜੀ ਦੀਆਂ ਨਿਸ਼ਾਨੀਆਂ ਨੂੰ ਬੜੀ ਹੀ ਸ਼ਰਧਾ ਨਾਲ਼ ਸਾਂਭ ਕੇ ਰੱਖਿਆ ਗਿਆ ਹੈ। ਇਸ ਗੁਰੂ ਘਰ ਵਿੱਚ 14 ਜਨਵਰੀ ਨੂੰ ਬਾਬਾ ਫੂਲਾ ਜੀ ਦਾ ਜਨਮ ਦਿਨ ਅਤੇ 14 ਮਾਰਚ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਜਿਸ ਵਿੱਚ ਸੰਗਤਾਂ ਦੂਰੋਂ ਨੇੜਿਓ ਹਾਜ਼ਰੀ ਭਰਦੀਆਂ ਹਨ।

ਸੰਗਰੂਰ: ਇਹ ਮੇਰਾ ਪੰਜਾਬ ਪ੍ਰੋਗਰਾਮ ਦੀ ਇਸ ਲੜੀ ਤਹਿਤ ਅੱਜ ਅਸੀਂ ਜਾ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਲਾ ਸ਼ੀਹਾਂ ਵਿੱਚ, ਇਸ ਜਗ੍ਹਾ ਸਿੱਖ ਪੰਥ ਦੇ ਥੰਮ ਅਤੇ ਪੇਸ਼ਾਵਰ ਜਿਹੇ ਇਲਾਕਿਆਂ ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਅਕਾਲੀ ਫੂਲਾ ਸਿੰਘ ਜੀ ਦਾ ਜਨਮ ਅਸਥਾਨ ਹੈ। ਜਿਸ ਅਸਥਾਨ ਤੇ ਅੱਜ ਗੁਰਦੁਆਰਾ ਸਾਹਿਬ ਸਸ਼ੋਬਿਤ ਹੈ।

ਇਹ ਮੇਰਾ ਪੰਜਾਬ

ਇਸ ਅਸਥਾਨ ਤੇ ਜਨਰਲ ਅਕਾਲੀ ਫੂਲਾ ਸਿੰਘ ਦਾ ਜਨਮ ਹੋਇਆ ਸੀ। ਅਕਾਲੀ ਫੂਲਾ ਨੇ ਕਸੂਰ, ਪੇਸ਼ਾਵਰ ਅਤੇ ਮੁਲਤਾਨ ਜਿਹੇ ਇਲਾਕਿਆਂ ਤੇ ਕੇਸਰੀ ਝੰਡਾ ਲਹਿਰਾਇਆ ਸੀ। ਅਕਾਲੀ ਫੂਲਾ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ ਵੀ ਰਹੇ ਹਨ।

ਇਸ ਅਸਥਾਨ ਤੇ ਅਕਾਲੀ ਫੂਲਾ ਸਿੰਘ ਜੀ ਦੀਆਂ ਨਿਸ਼ਾਨੀਆਂ ਨੂੰ ਬੜੀ ਹੀ ਸ਼ਰਧਾ ਨਾਲ਼ ਸਾਂਭ ਕੇ ਰੱਖਿਆ ਗਿਆ ਹੈ। ਇਸ ਗੁਰੂ ਘਰ ਵਿੱਚ 14 ਜਨਵਰੀ ਨੂੰ ਬਾਬਾ ਫੂਲਾ ਜੀ ਦਾ ਜਨਮ ਦਿਨ ਅਤੇ 14 ਮਾਰਚ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਜਿਸ ਵਿੱਚ ਸੰਗਤਾਂ ਦੂਰੋਂ ਨੇੜਿਓ ਹਾਜ਼ਰੀ ਭਰਦੀਆਂ ਹਨ।

Intro:ਬਾਬਾ ਅਕਾਲੀ ਫੂਲਾ ਸਿੰਘ ਦਾ ਜਨਮ ਭਾਈ ਈਸ਼ਰ ਸਿੰਘ ਜੀ ਦੇ ਘਰ ਸੰਨ 1761 ਈ. ਪਿੰਡ ਦੇਹਲਾ ਸ਼ੀਹਾਂ, ਜਿਲਾ ਸਂਗਰੂਰ ਵਿਚ ਇੱਕ ਸ਼ੇਰ ਪੁੱਤਰ ਨੇ ਜਨਮ ਲਿਆ, Body:ਖ਼ਾਲਸਾ ਰਾਜ ਦੇ ਥੰਮ - ਅਕਾਲੀ ਬਾਬਾ ਫੂਲਾ ਸਿੰਘ ਜੀ । 14 ਮਾਰਚ 1823 । ਸ਼ਹੀਦੀ ਪੁਰਬ
‘ਖਾਲਸਾ ਰਾਜ’ ਦੀ ਜੰਗੀ ਸੇਵਾ ਤਨੋ-ਮਨੋ, ਬਿਨਾ ਕਿਸੇ ਲਾਲਚ ਦੇ, ਵਧ ਚੜ੍ਹ ਕੇ ਕਰਦੇ ਰਹੇ। ਇਹੀ ਕਾਰਨ ਸੀ ਜਿਸ ਕਰਕੇ ਅਕਾਲੀ ਜੀ ਸਾਰੇ ਪੰਥ ਵਿਚ ਸਤਿਕਾਰਯੋਗ ਮੰਨੇ ਜਾਂਦੇ ਹਨ।

ਬਾਬਾ ਅਕਾਲੀ ਫੂਲਾ ਸਿੰਘ ਦਾ ਜਨਮ ਭਾਈ ਈਸ਼ਰ ਸਿੰਘ ਜੀ ਦੇ ਘਰ ਸੰਨ 1761 ਈ. ਪਿੰਡ ਦੇਹਲਾ ਸ਼ੀਹਾਂ, ਜਿਲਾ ਸਂਗਰੂਰ ਵਿਚ ਇੱਕ ਸ਼ੇਰ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਹੁਕਮ ਅਨੁਸਾਰ ਸੰਗਤ ਨੇ ‘ਫੂਲਾ ਸਿੰਘ’ ਰੱਖਿਆ। ਭਾਈ ਈਸ਼ਰ ਸਿੰਘ ਜੀ ਨਿਸ਼ਾਨਾਂ ਵਾਲੀ ਮਿਸਲ ਨਾਲ ਸਬੰਧ ਰੱਖਦੇ ਸਨ ਅਤੇ ਕਈ ਪੰਥਕ ਸੰਘਰਸ਼ਾਂ ਵਿਚ ਆਪਣੇ ਜੰਗੀ ਜੌਹਰ ਵਿਖਾ ਚੁੱਕੇ ਸਨ। ਸਰਦਾਰ ਈਸ਼ਰ ਸਿੰਘ ਜੀ 1762 ਈ: ਵਿਚ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਸਖ਼ਤ ਫੱਟੜ ਹੋ ਗਏ, ਜਿਸ ਕਾਰਨ ਜਲਦੀ ਪ੍ਰਭੂ-ਚਰਨਾਂ ਵਿਚ ਜਾ ਬਿਰਾਜੇ। ਬਾਲਕ ਫੂਲਾ ਸਿੰਘ ਦੇ ਪਾਲਣ-ਪੋਸਣ ਦੀ ਜ਼ਿੰਮੇਵਾਰੀ ਸ: ਸਾਹਿਬ ਦੇ ਇਕ ਸੁਹਿਰਦ ਮਿੱਤਰ ਭਾਈ ਨਰੈਣ ਸਿੰਘ ਜੀ (ਮਿਸਲ ਸ਼ਹੀਦਾਂ) ਨੇ ਨਿਭਾਈ। ਫੂਲਾ ਸਿੰਘ ਜੀ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸਮਕਾਲੀ ਸਮਾਜ ਦਾ ਸਿਰਲੱਥ ਯੋਧਾ ਬਣਾਉਣ ਲਈ ਭਾਂਤ-ਭਾਂਤ ਦੀ ਸ਼ਸਤਰ-ਵਿਦਿਆ ਦਾ ਯੋਗ ਪ੍ਰਬੰਧ ਕੀਤਾ ਗਿਆ। ਗੁਰਬਾਣੀ ਨਾਲ ਅਥਾਹ ਪਿਆਰ ਹੋਣ ਕਾਰਨ ਆਪਦੇ ਰੋਮ-ਰੋਮ ਵਿਚ ਵਸ ਚੁੱਕੀ ਸੀ। ਅਕਾਲੀ ਜੀ ਹਰ ਰੋਜ ਅੰਮ੍ਰਿਤ ਵੇਲੇ ਨਿੱਤਨੇਮ ਕਰਦੇ। ਆਪ ਭਾਵੇਂ ਰਣਭੂਮੀ ਵਿਚ ਵੀ ਹੁੰਦੇ, ਪਰ ਆਪਨੇ ਕਦੇ ਸਵੇਰੇ-ਸ਼ਾਮ ਦਾ ਨਿੱਤਨੇਮ ਨਹੀਂ ਖੁੰਝਣ ਦਿੱਤਾ ਸੀ। ਅਕਾਲੀ ਜੀ ਦੀਆਂ ਅੱਖਾਂ ਵਿਚ ਐਸਾ ਤੇਜ ਸੀ ਕਿ ਸਾਹਮਣੇ ਵਾਲਾ ਬਹੁਤੀ ਦੇਰ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਨਹੀਂ ਕਰ ਸਕਦਾ ਸੀ। ਘੋੜ-ਸਵਾਰੀ ਤੇ ਨੇਜ਼ਾਬਾਜ਼ੀ ਦਾ ਆਪਜੀ ਨੂੰ ਅਥਾਹ ਸ਼ੌਂਕ ਸੀ। ਇਸ ਤਰ੍ਹਾਂ ਸੁਯੋਗ ਪ੍ਰਬੰਧ ਤੇ ਕੁਦਰਤੀ ਰੁਚੀਆਂ ਵੱਸ ਅਕਾਲੀ ਜੀ ਨੇ ਜਲਦੀ ਹੀ ਯੁੱਧ-ਕਲਾ ਵਿਚ ਮੁਹਾਰਤ ਹਾਸਲ ਕਰ ਲਈ। ਆਰੰਭਕ ਵਿਦਿਆ ਦੀ ਪ੍ਰਾਪਤੀ ਉਪਰੰਤ ਬਾਲਕ ਫੂਲਾ ਸਿੰਘ ਜੀ ਨੇ ਸ. ਨਰੈਣ ਸਿੰਘ ਜੀ ਦੇ ਜਥੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਅਨੰਦਪੁਰ ਸਾਹਿਬ, ਜਥੇ ਦੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੱਤਾ। ਸ. ਨਰੈਣ ਸਿੰਘ ਜੀ ਦੇ ਅਕਾਲ ਚਲਾਣੇ ਪਿੱਛੋਂ ਜਥੇ ਦੇ ਮੈਂਬਰਾਂ ਨੇ ਇਨ੍ਹਾਂ ਦੀ ਸਰਦਾਰੀ ਨੂੰ ਸਵੀਕਾਰ ਕਰ ਲਿਆ। 1800 ਈ:ਵਿਚ ਅਕਾਲੀ ਜਥੇ ਨੇ ਆਪਣਾ ਸਦਰ-ਮੁਕਾਮ ਸ਼੍ਰੀ ਅੰਮ੍ਰਿਤਸਰ ਸਹਿਬ ਨੂੰ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਗੁਰਦੁਆਰਿਆਂ ਵਿੱਚੋਂ ਮਹੰਤਾਂ ਵੱਲੋਂ ਸ਼ੁਰੂ ਕੀਤੀ ਬ੍ਰਾਹਮਣੀ-ਮਰਿਯਾਦਾ ਦਾ ਸਫਾਇਆ ਕਰ ਅੰਮ੍ਰਿਤ ਸਰੋਵਰ ਦੀ ਕਾਰ-ਸੇਵਾ ਕਰਵਾਈ।

1802 ਈ: ਨੂੰ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਭੰਗੀਆਂ ਤੋਂ ਸ਼੍ਰੀ ਅੰਮ੍ਰਿਤਸਰ ਸਹਿਬ ਨੂੰ ਖਾਲਸਾ ਰਾਜ ਨਾਲ ਮਿਲਾਉਣ ਲਈ ਸਹਾਇਤਾ ਪ੍ਰਦਾਨ ਕੀਤੀ। ਸੰਨ 1807 ਵਿਚ ਖਾਲਸੇ ਦੀ ਕਸੂਰ ਦੇ ਨਵਾਬ ਕੁਤਬਦੀਨ ਨਾਲ ਹੋਈ ਜੰਗ ਵਿਚ ‘ਅਕਾਲੀ ਫੂਲਾ ਸਿੰਘ’ ਜੀ ਨੇ ਵੀ ਆਪਣੇ ਜੱਥੇ ਸਮੇਤ ਹਿੱਸਾ ਲਿਆ। ਇਸ ਲੜਾਈ ਵਿਚ ਅਕਾਲੀ ਜੀ ਦੁਆਰਾ ਦਿਖਾਈ ਗਈ ਬਹਾਦਰੀ ਨੇ ਮਹਾਰਾਜੇ ਦੇ ਦਿਲ ਵਿਚ ਉਹਨਾਂ ਲਈ ਹੋਰ ਕਦਰ ਪੈਦਾ ਕਰ ਦਿੱਤੀ। ਸਿਖ ਫੌਜਾਂ ਇਸ ਜੰਗ ਵਿਚ ਜੇਤੂ ਰਹੀਆਂ ਅਤੇ ਕਸੂਰ ‘ਤੇ ਵੀ ਖ਼ਾਲਸਾਈ ਨਿਸ਼ਾਨ ਸਾਹਿਬ ਝੂਲਣ ਲੱਗਾ। ਇਸ ਤੋਂ ਬਾਅਦ ‘ਖਾਲਸਾ ਰਾਜ’ ਦੇ ਫੈਲਾਅ ਤੇ ਬਚਾਅ ਵਾਸਤੇ ਲੜੀ ਹਰੇਕ ਜੰਗ ਲਈ ਡੁੱਲੇ ਲਹੂ ਵਿਚ ਅਕਾਲੀ ਫੁਲਾ ਸਿੰਘ ਜੀ ਦੇ ਖੁਨ ਦੇ ਕੁਝ ਕਤਰੇ ਜਰੂਰ ਸ਼ਾਮਿਲ ਹੁੰਦੇ।

1809 ਈ. ਵਿਚ ਅਕਾਲੀ ਫੂਲਾ ਸਿੰਘ ਜੀ ਕੁਝ ਸਿੰਘਾਂ ਦੇ ਜੱਥੇ ਨਾਲ ਦਮਦਮਾ ਸਾਹਿਬ ਆ ਗਏ। ਇਸ ਦਾ ਮੁੱਖ ਕਾਰਨ ਅਕਾਲੀ ਜੀ ਤੇ ਖਾਲਸਾ ਸਰਕਾਰ ਵਿਚ ਆਪਸੀ ਮਤਭੇਦ ਸਨ, ਜਿਨ੍ਹਾਂ ਵਿੱਚੋਂ ਮੁੱਖ ਇਹ ਸਨ – ਡੋਗਰਿਆਂ ਨੂੰ ਜ਼ਿੰਮੇਵਾਰੀਆਂ ਦੇ ਅਹੁਦੇ ਦੇਈ ਜਾਣਾ, ਮਿਸਰ ਗੰਗਾ ਰਾਮ ਪਰਿਵਾਰ ਦੇ ਮੈਂਬਰਾਂ ਨੂੰ ਦਰਬਾਰ ਵਿਚ ਭਰਤੀ ਕਰਨਾ, ਕੰਵਰ ਸ਼ੇਰ ਸਿੰਘ ਤੇ ਖੜਕ ਸਿੰਘ ਦੇ ਮਹਾਰਾਜਾ ਨਾਲ ਮਤਭੇਦ ਬਣਾਉਣ ਵਿਚ ਡੋਗਰਿਆਂ ਦੀ ਜ਼ਿੰਮੇਵਾਰੀ ਆਦਿ। ਅਕਾਲੀ ਜੀ ਦੇ ਅਨੰਦਪੁਰ ਸਾਹਿਬ ਜਾਣ ਪਿੱਛੋਂ 'ਖਾਲਸਾ ਰਾਜ' ਵਿਚ ਥੋੜੀ ਸੁੰਨ ਪਸਰ ਗਈ। ਗ਼ੱਦਾਰ ਤੇ ਸ਼ਾਤਰ ਲੋਕ, ਜੋ ਸਿਰਫ ਨਿੱਜੀ ਹਿੱਤਾਂ ਤੱਕ ਸੀਮਿਤ ਸਨ ਤੇ ਪੰਥ ਦੀ ਚੜ੍ਹਦੀ ਕਲਾ ਵੇਖ ਕੇ ਸੁਖਾਦੇ ਨਹੀਂ ਸਨ, ਕੱਛਾਂ ਵਜਾਉਣ ਲੱਗੇ। ਪਰ ਦਿਲ ਵਿਚ ਪੰਥ ਦਾ ਦਰਦ ਰੱਖਣ ਵਾਲੀ ਸਿਖ ਸੰਗਤ ਨੂੰ ਛੇਤੀ ਹੀ ਅਕਾਲੀ ਫੂਲਾ ਸਿੰਘ ਜੀ ਦੀ ਘਾਟ ਰੜਕਣ ਲੱਗੀ। ਸੋ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਸਾਹਿਬ ਸਿੰਘ ਨੂੰ ‘ਅਕਾਲੀ ਫੂਲਾ ਸਿੰਘ’ ਕੋਲ ਭੇਜਿਆ ਤਾਂ ਕਿ ਉਹਨਾਂ ਨੂੰ ਵਾਪਸ ਲਿਆਂਦਾ ਜਾ ਸਕੇ। ਅਕਾਲੀ ਜਥਾ ਸ੍ਰੀ ਦਮਦਮਾ ਸਾਹਿਬ ਤੋਂ 1814 ਈ: ਨੂੰ ਆਨੰਦਪੁਰ ਸਾਹਿਬ ਪਹੁੰਚ ਗਿਆ। ਅਕਾਲੀ ਜੀ ਨੇ ਆਪਣੇ ਜੱਥੇ ਸਮੇਤ ਮੀਰ ਹਾਫਿਜ਼ ਅਹਿਮਦ ਖ਼ਾਨ ‘ਤੇ ਹੱਲਾ ਕੀਤਾ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਤੋਂ ਪਿੱਛੋਂ ਅਕਾਲੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੰਨ 1816 ਨੂੰ ਮੁਲਤਾਨ, ਭਾਵਲਪੁਰ ਤੇ ਸਿੰਧ ‘ਤੇ ਚੜ੍ਹਾਈ ਕੀਤੀ ਅਤੇ ਖ਼ਾਲਸਾਈ ਜੌਹਰ ਵਿਖਾਉਦੇਂ ਹੋਇਆ ਜਿੱਤਾਂ ਪ੍ਰਾਪਤ ਕੀਤੀਆ। ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਅਨੁਸਾਰ - ''ਖ਼ਾਨਗੜ੍ਹ ਤੇ ਮੁਜ਼ਫਰਗੜ੍ਹ ਦੇ ਕਿਲੇ ਜਿੱਤ ਕੇ ਖਾਲਸਾ ਫੌਜਾਂ ਮੁਲਤਾਨ ਦੇ ਕਿਲੇ ਵੱਲ ਵਧੀਆਂ, ਇਸ ਕਿਲੇ ਦੀ ਪਕਿਆਈ ਕਰਕੇ ਕਈ ਇਤਿਹਾਸਕਾਰਾਂ ਨੇ ਇਸ ਨੂੰ ਅਜਿੱਤ ਲਿਖਿਆ ਹੈ ਤੇ ਸਚਮੁੱਚ ਤਿੰਨ ਮਹੀਨੇ ਤੱਕ, (ਅਸਲ ਚ ਡੋਗਰਿਆਂ ਦੀਆਂ ਕੁ-ਚਾਲਾ ਕਰਕੇ) ਇਹ ਖਾਲਸਾ ਫੌਜਾਂ ਤੋਂ ਵੀ ਅਜਿੱਤ ਰਿਹਾ। ਹਾਲਾਤ ਹੱਥੋਂ ਬਾਹਰ ਹੁੰਦੇ ਦੇਖ ਕੇ ਮਹਾਰਾਜੇ ਨੇ ਅਕਾਲੀ ਫੂਲਾ ਸਿੰਘ ਜੀ (ਜੋ ਉਸ ਵੇਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਨ) ਨਾਲ ਗੱਲ ਕੀਤੀ। ਇਸ ਤੇ ਆਪ ਨੇ ਸ਼ੇਰੇ ਪੰਜਾਬ ਨੂੰ ਡੋਗਰਿਆਂ ਵਲੋਂ ਕੀਤੀਆਂ ਜਾ ਰਹੀਆਂ ਗ਼ਦਾਰੀਆਂ ਬਾਰੇ ਸਮਝਾਇਆ ਤੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੀ ਸੇਵਾ ਕਰਵਾਉਣਾ ਮੰਨਵਾ ਕੇ, ਕਿਹਾ ਕਿ - 'ਫੌਜਾਂ ਰਣਤੱਤੇ ਵਲ ਜਾਣ ਨੂੰ ਤਿਆਰ ਹਨ, ਜੇ ਗੁਰੂ ਨੂੰ ਭਾਇਆ ਤਾਂ ਖਾਲਸਈ ਨਿਸ਼ਾਨ ਮੁਲਤਾਨ ਕਿਲੇ ‘ਤੇ ਗੱਡ ਕੇ ਹੀ ਆਵਾਂਗੇ।' ਉਸੇ ਸਮੇਂ ਨਿਹੰਗਾਂ ਦੀ ਛਉਣੀ ਵਿਚ ਧੌਂਸੇ ਨੂੰ ਚੋਟ ਲਾਈ ਗਈ ਤੇ ਕੂਚ ਦਾ ਅਰਦਾਸਾ ਸੋਧ ਕੇ ਅਕਾਲੀ ਫੂਲਾ ਸਿੰਘ ਨੇ 500 ਸਿਰ ਕੱਢਵੇਂ ਨਿਹੰਗ ਸਿੰਘਾਂ ਤੇ ‘ਜ਼ਮਜ਼ਮਾ’ (ਭੰਗੀਆਂ ਦੀ ਤੋਪ, ਜਿਸ ਨੂੰ ਅਕਾਲੀ ਜੀ ਦਾ ਜੱਥਾ ਹੀ ਪੂਰੀ ਨਿਪੁੰਨਤਾ ਨਾਲ ਚਲਾ ਸਕਦਾ ਸੀ) ਸਮੇਤ ਮੁਲਤਾਨ ਵੱਲ ਚੜ੍ਹਾਈ ਕਰ ਦਿੱਤੀ। ਸਾਹਿਬਜ਼ਾਦਾ ਖੜਕ ਸਿੰਘ ਜੀ ਨੂੰ ਜਦ ਬਾਬਾ ਫੂਲਾ ਸਿੰਘ ਜੀ ਦੇ ਪਹੁੰਚਣ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਕਈ ਨਾਮੀ ਸਰਦਾਰਾਂ ਨੂੰ ਨਾਲ ਲੈ ਕੇ ਅਕਾਲੀ ਜੀ ਦੀ ਅਗਵਾਈ ਕੀਤੀ। ਅਕਾਲੀ ਜੀ ਨੇ ਜੰਗ ਸਬੰਧੀ ਕਈ ਗੱਲਾਂ ਖੜਕ ਸਿੰਘ ਜੀ ਤੋਂ ਪੁੱਛੀਆਂ। ਇੱਥੋਂ ਹੀ ਸਿੱਧੇ ਅਕਾਲੀ ਜੀ ਮੈਦਾਨੇ ਜੰਗ ਵੱਲ ਵਧੇ। ਖੜਕ ਸਿੰਘ ਜੀ ਨੇ ਬਹੁਤ ਜੋਰ ਲਾਇਆ ਕਿ ਅੱਜ ਦਾ ਦਿਨ ਆਰਾਮ ਕਰੋ, ਕੱਲ ਨੂੰ ਮਿਲ ਕੇ ਕਿਲ੍ਹੇ ‘ਤੇ ਧਾਵਾ ਕਰਾਂਗੇ, ਪਰ ਅਕਾਲੀ ਜੀ ਨੇ ਅੱਗੋਂ ਕਿਹਾ, - 'ਜੇ ਅਕਾਲ ਪੁਰਖ ਨੇ ਮਿਹਰ ਕੀਤੀ ਤਾਂ ਹੁਣ ਆਰਾਮ ਕਿਲ੍ਹਾ ਫਤਹਿ ਕਰਨ ਤੋਂ ਬਾਅਦ ਇੱਕੇ ਵਾਰੀ ਹੀ ਕਰਾਂਗੇ।' ਅਕਾਲੀ ਸਿੰਘਾਂ ਦੇ ‘ਅਕਾਲ ਅਕਾਲ’ ਦੇ ਜੈਕਾਰਿਆਂ ਨਾਲ ਆਕਾਸ਼ ਕੜਕ ਉੱਠਿਆ ਤੇ ਅੱਖ ਦੇ ਫੋਰ ਵਿਚ ਅਕਾਲੀ ਫੂਲਾ ਸਿੰਘ ਨੇ ਇੱਕ ਐਸਾ ਉੱਡਦਾ ਹੱਲਾ ਕੀਤਾ ਕਿ ਦੇਖਦੇ ਹੀ ਦੇਖਦੇ ਇਸ ਬਹਾਦਰ ਸੂਰਮੇ ਨੇ ਨਵਾਬ ਮੁਜ਼ੱਫਰ ਖ਼ਾਨ ਨੂੰ ਧਰਤੀ ‘ਤੇ ਢੇਰੀ ਕਰ ਦਿੱਤਾ ਅਤੇ ਮੁਲਤਾਨ ਫ਼ਤਿਹ ਕੀਤਾ।''

ਪ੍ਰਿਸਪ ਅਤੇ ਗ੍ਰਿਫਨ ਅਨੁਸਾਰ - '' ਇਸ ਲੜਾਈ ਵਿਚ ਨਵਾਬ ਅਤੇ ਉਸ ਦੇ ਪੰਜ ਪੁੱਤਰਾਂ ਸਮੇਤ 12000 ਮੁਸਲਮਾਨ ਸਿਪਾਹੀ ਮਾਰੇ ਗਏ। ਖਾਲਸੇ ਦਾ ਨੁਕਸਾਨ ਵੀ 4000 ਸਿੰਘਾਂ ਦੇ ਲਗਭਗ ਸੀ। ਕਿਲ੍ਹੇ ‘ਤੇ ਹੱਲਾ ਕਰਨ ਵਾਲੇ ਅਕਾਲੀ ਜੱਥੇ ਦੇ ਲਗਭਗ ਸਾਰੇ ਸਿੰਘ ਹੀ ਜ਼ਖਮੀ ਸਨ। ਕਿਲ੍ਹੇ ਦੇ ਖਜ਼ਾਨੇ ਦਾ ਕਬਜ਼ਾ ਅਕਾਲੀ ਜੀ ਨੇ ਖੜਕ ਸਿੰਘ ਦੇ ਹਵਾਲੇ ਕਰ ਦਿੱਤਾ। ਇਸ ਜਿੱਤ ਦੀ ਰਿਪੋਰਟ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲਾਹੌਰ ਭੇਜੀ ਗਈ ਜਿਸ ਵਿਚ ਸ਼ਹਿਜਾਦੇ ਖੜਕ ਸਿੰਘ ਨੇ ਲਿਖਿਆ ਕਿ ਇਹ ਫਤਹਿ ਨਿਰੋਲ ਅਕਾਲੀ ਫੂਲਾ ਸਿੰਘ ਜੀ ਦੀ ਅਦੁੱਤੀ ਬਹਾਦਰੀ ਦਾ ਫਲ਼ ਹੈ। ਉਸੇ ਦਿਨ ਤੋਂ ਹੀ ਮਹਾਰਾਜਾ ਸਾਹਿਬ ਨੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੀ ਸੇਵਾ ਆਰੰਭ ਕਰਵਾ ਦਿੱਤੀ। ਅਕਾਲੀ ਫੂਲਾ ਸਿੰਘ ਜਦ ਸੰਗਰਾਮ ਤੋਂ ਮੁੜ ਕੇ ਡੇਰੇ ਪਹੁੰਚੇ ਤਾਂ ਆਪ ਜੀ ਦਾ ਸੱਜਾ ਹੱਥ ਦਿਨ ਭਰ ਤਲਵਾਰ ਚਲਾਉਣ ਨਾਲ ਏਨਾ ਸੁੱਜ ਗਿਆ ਕਿ ਸ਼੍ਰੀ ਸਾਹਿਬ ਦੇ ਕਬਜ਼ੇ ਵਿਚੋਂ ਬੜੀ ਔਖ ਨਾਲ ਕੱਢਿਆ ਗਿਆ। ਮਹਾਰਾਜਾ ਸਾਹਿਬ ਨੇ ਅਕਾਲੀ ਫੂਲਾ ਸਿੰਘ ਨੂੰ ਮਿਲ ਕੇ ਬਹੁਤ ਖੁਸ਼ੀ ਪ੍ਰਗਟ ਕੀਤੀ ਤੇ ‘ਖਾਲਸਾ ਰਾਜ ਦਾ ਰਾਖਾ’ ਕਹਿ ਕੇ ਸੰਬੋਧਨ ਕੀਤਾ।'' ਪਿਸ਼ਾਵਰ ਗਜ਼ਟੀਅਰ ਸਫ਼ਾ 65 ‘ਤੇ ਲਿਖਿਆ ਹੈ ਕਿ - ''ਮੁਲਤਾਨ ਦੇ ਕਿਲ੍ਹੇ ਦੇ ਪਾੜ ਵਿਚ ਸਭ ਤੋਂ ਪਹਿਲਾਂ ਫੂਲਾ ਸਿੰਘ (ਅਕਾਲੀ) ਆਪਣੇ ਜੱਥੇ ਸਮੇਤ ਦਾਖਲ ਹੋਇਆ।''

ਮੁਲਤਾਨ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਸਾਰਾ ਧਿਆਨ ਪਿਸ਼ਾਵਰ ਵਲ ਲਗਾ ਦਿੱਤਾ। ਸੰਨ 1818 ਵਿਚ ਸ਼ੇਰੇ ਪੰਜਾਬ, ਖਾਲਸਾ ਦਲ ਦੇ ਨਾਮੀ ਜਰਨੈਲਾਂ ਨੂੰ ਨਾਲ ਲੈ ਕੇ ਪਿਸ਼ਾਵਰ ‘ਤੇ ਚੜ੍ਹ ਆਏ ਅਤੇ ਅਟਕ ਪਾਰ ਕਰ, ਘਮਸਾਨ ਦੀ ਲੜਾਈ ਤੋਂ ਬਾਅਦ ਫੀਰੋਜ਼ ਖ਼ਾਨ ਤੇ ਚਮਕਣੀਆਂ ਦੀ ਫਤਹਿ ਤੋਂ ਬਾਅਦ ਖਾਲਸੇ ਦਾ ਐਸਾ ਦਬਦਬਾ ਛਾਇਆ ਕਿ ਅਗਲੇ ਦਿਨ 20 ਨਵੰਬਰ ਨੂੰ ਬਿਨਾਂ ਕਿਸੇ ਲੜਾਈ ਦੇ ਅਕਾਲੀ ਫੁਲਾ ਸਿੰਘ ਜੀ ਨੇ ਪਿਸ਼ਾਵਰ ਫ਼ਤਿਹ ਕਰ ਲਿਆ। ਇਸ ਮੁਹਿੰਮ ਦੀ ਫਤਹਿ ਤੋਂ ਬਾਅਦ ਮਹਾਰਾਜਾ ਸਾਹਿਬ ਦੇ ਦਿਲ ਵਿਚ ਅਕਾਲੀ ਫੂਲਾ ਸਿੰਘ ਦੇ ਅਦੁੱਤੀ ਜਰਨੈਲ ਹੋਣ ਦੇ ਨਾਲ-੨ ਸਮਝਦਾਰ ਪ੍ਰਬੰਧਕ ਹੋਣ ਦਾ ਵੀ ਸਿੱਕਾ ਬੈਠ ਗਿਆ, ਜਿਸ ਦੀ ਸ਼ਲਾਘਾ ਮਹਾਰਾਜੇ ਨੇ ਲਾਹੌਰ ਪਹੁੰਚ ਕੇ ਇੱਕ ਵੱਡੇ ਦਰਬਾਰ ਵਿਚ ਕੀਤੀ। ਇਸ ਪਿੱਛੋਂ ਰਾਜੌਰੀ, ਪੁਣਛ ਦੇ ਕਿਲ੍ਹੇ, ਕਿਲ੍ਹਾ ਸ਼ੇਰ ਗੜ੍ਹੀ ਸਮੇਤ ਹੋਰ ਕਈ ਚੌਕੀਆਂ ਅਤੇ ਜਬਾਰ ਖ਼ਾਨ ਨੂੰ ਹਰਾਉਂਦੇ ਹੋਏ ਖ਼ਾਲਸਾ ਫ਼ੌਜਾਂ ਨੇ ਸੰਨ 1819 ਈ ਨੂੰ ਕਸ਼ਮੀਰ ਫ਼ਹਿਤ ਕੀਤਾ। ਇਹਨਾਂ ਯੁੱਧਾਂ ਦੌਰਾਨ ਸਰਦਾਰ ਸ਼ਾਮ ਸਿੰਘ ਜੀ ਅਟਾਰੀ, ਅਕਾਲੀ ਫੂਲਾ ਸਿੰਘ ਜੀ ਅਤੇ ਸ਼ਹਿਜਾਦਾ ਖੜਕ ਸਿੰਘ ਜੀ ਆਦਿ ਨੇ ਅਹਿਮ ਭੂਮਿਕਾ ਅਦਾ ਕੀਤੀ।

ਉਧਰ, ਮੁਹੰਮਦ ਅਜ਼ੀਮ ਖ਼ਾਨ ਨੇ ਆਪਣੇ ਭਤੀਜੇ ਮੁਹੰਮਦ ਜ਼ਮਾਨ ਖ਼ਾਨ ਤੇ ਫੀਰੋਜ਼ ਖ਼ਾਨ ਖਟਕ ਦੇ ਪੁੱਤਰ ਖ਼ਵਾਸ ਖ਼ਾਨ ਨਾਲ ਭਾਰੀ ਲਸ਼ਕਰ ਖਟਕਾਂ ਤੇ ਅਫਰੀਦੀਆਂ ਦਾ ਭਿਜਵਾ ਕੇ ਜਹਾਂਗੀਰੇ ਦੇ ਕਿਲ੍ਹੇ ‘ਤੇ ਜਾ ਧਾਵਾ ਕਰਾਇਆ। ਇਸ ਲਸ਼ਕਰ ਦੇ ਜ਼ਹਾਂਗੀਰੇ ਪਹੁੰਚਦੇ ਹੀ ਇਕ ਹਿੱਸੇ ਨੇ ਤਾਂ ਕਿਲ੍ਹੇ ਨੂੰ ਘੇਰਾ ਪਾ ਲਿਆ ਤੇ ਬਾਕੀ ਬਚਦਿਆਂ ਨੇ ਨਾਲ ਦੀਆਂ ਪਹਾੜੀਆਂ ‘ਤੇ ਪੱਕੇ ਮੋਰਚੇ ਲਾ ਲਏ ਤੇ ਅਟਕ ਤੋਂ ਇਸ ਪਾਰ ਆਉਣ ਵਾਲਿਆਂ ਦੇ ਸਾਰੇ ਰਸਤੇ ਬੰਦ ਕਰਕੇ ਆਪਣੇ ਕਬਜ਼ੇ ਵਿਚ ਕਰ ਲਏ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਦ ਇਹ ਸਾਰੀਆਂ ਖ਼ਬਰਾਂ ਲਾਹੌਰ ਪਹੁੰਚੀਆਂ ਤਾਂ ਮਹਾਰਾਜਾ ਸਾਹਿਬ ਨੇ ਬਹੁਤ ਛੇਤੀ 2000 ਘੋੜ ਸਵਾਰ ਸ਼ਹਿਜ਼ਾਦਾ ਸ਼ੇਰ ਸਿੰਘ ਤੇ ਦੀਵਾਨ ਕ੍ਰਿਪਾ ਰਾਮ ਦੀ ਸਰਦਾਰੀ ਵਿਚ ਗ਼ਾਜ਼ੀਆਂ ਦੀ ਰੋਕ ਥਾਮ ਲਈ ਤੋਰ ਦਿੱਤੇ। ਅਗਲੇ ਦਿਨ ਮਹਾਰਾਜਾ ਆਪ ਅਕਾਲੀ ਫੂਲਾ ਸਿੰਘ ਜੀ, ਸਰਦਾਰ ਦੇਸਾ ਸਿੰਘ ਜੀ ਮਜੀਠਿਆ, ਸਰਦਾਰ ਫਤਹਿ ਸਿੰਘ ਜੀ ਆਹਲੂਵਾਲੀਆ ਆਦਿ ਚੋਣਵੇਂ ਸਰਦਾਰਾਂ ਤੇ ਬਹਾਦਰ ਖਾਲਸਾ ਦਲ ਨੂੰ ਨਾਲ ਲੈ ਕੇ ਹਨੇਰੀ ਵਾਂਗ ਮੰਜ਼ਿਲ ਦੀ ਥਾਂ ਵਲ ਵਧੇ ਤੇ ਪੰਜ ਦਿਨਾਂ ਵਿਚ ਪਹੁੰਚ ਗਏ। ਇਸੇ ਦਿਨ ਸਵੇਰੇ ਖਾਲਸਾ ਫੌਜਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਰਦਾਰ ਹਰੀ ਸਿੰਘ ਜੀ ‘ਨਲੂਆ’ ਤੇ ਸ਼ੇਰ ਸਿੰਘ ਜੀ ਨੇ ਦਰਿਆ ਅਟਕ ‘ਤੇ ਬੇੜੀਆਂ ਦੇ ਪੁਲ ਤੋਂ ਪਾਰ ਹੋ ਕੇ ਆਪਣੇ ਦਸਤੇ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ। ਇਕ ਪਾਸੇ ਤਾਂ ਸਰਦਾਰ ਹਰੀ ਸਿੰਘ ਜੀ ਨੇ 800 ਘੋੜ ਸਵਾਰਾਂ ਨਾਲ ਦੁਸ਼ਮਨ ਦੇ ਹੱਲੇ ਨੂੰ ਰੋਕਿਆ ਤੇ ਦੂਜੇ ਪਾਸੇ ਦੀਵਾਨ ਕ੍ਰਿਪਾ ਰਾਮ ਅਤੇ ਸ਼ੇਰ ਸਿੰਘ ਜੀ 1200 ਘੋੜ ਸਵਾਰਾਂ ਨਾਲ ਕਿਲ੍ਹਾ ਖ਼ੈਰਬਾਦ ਵਲ ਵਧੇ। ਸਾਹਮਣੇ ਦੇ ਮੋਰਚਿਆਂ ਤੋਂ ਅੰਧਾਧੁੰਦ ਗੋਲੀਆਂ ਵਰ੍ਹ ਰਹੀਆਂ ਸਨ, ਪਰ ਖਾਲਸਾ ਫੌਜਾਂ ਨੇ ਵੀ ਅੱਗੋਂ ਉਨੀ ਹੀ ਦਲੇਰੀ ਨਾਲ ਮੁਕਾਬਲਾ ਕੀਤਾ। ਮੁਹੰਮਦ ਜ਼ਮਾਨ ਖ਼ਾਨ ਨੇ ਆਪਣੇ ਕੁਝ ਸਿਪਾਹੀ ਭਿਜਵਾ ਕੇ ਦਰਿਆ ਅਟਕ ਦਾ ਪੁਲ ਉਡਵਾ ਦਿੱਤਾ ਤਾਂ ਕਿ ਪਾਰ ਦੀ ਫੌਜ ਸਿੱਖਾਂ ਦੀ ਮਦਦ ਲਈ ਨਾ ਆ ਪਹੁੰਚੇ।

ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਅਟਕ ਪਹੁੰਚੇ ਤਾਂ ਪੁਲ ਰੁੜ ਚੁੱਕਾ ਸੀ। ਨਵਾਂ ਪੁਲ ਆਥਣ ਤੋਂ ਪਹਿਲਾਂ ਨਹੀਂ ਬਣ ਸਕਦਾ ਸੀ। ਓਧਰ ਸਿੱਖ ਫੌਜਾਂ ਨੂੰ ਦਰਿਆਓਂ ਪਾਰ ਤੋਂ ਗੋਲੀਆਂ ਦੀ ਆਵਾਜ਼ ਸੁਣ ਰਹੀ ਸੀ ਜਿਸ ਕਰਕੇ ਖਾਲਸਾ ਦਲ ਲਈ ਚੁੱਪ ਚਾਪ ਖਲੋਤੇ ਰਹਿਣਾ ਬੜੀ ਵੱਡੀ ਨਮੋਸ਼ੀ ਸੀ। ਏਨੇ ਨੂੰ ਮੈਦਾਨੇ ਜੰਗ ਵਿਚੋਂ ਇਕ ਸੂਹੀਆ ਵਲੋਂ ਖ਼ਬਰ ਮਿਲੀ ਕਿ ਖਾਲਸਾ ਫੌਜਾਂ ਨੂੰ ਦੁਸ਼ਮਨ ਨੇ ਬੁਰੀ ਤਰ੍ਹਾਂ ਘੇਰ ਲਿਆ ਹੈ ਤੇ ਜੇ ਹੁਣ ਸਹਾਇਤਾ ਨਾ ਪੁਚਾਈ ਜਾ ਸਕੀ ਤਾਂ ਬਹੁਤ ਨੁਕਸਾਨ ਉਠਾਉਣਾ ਪੈ ਸਕਦਾ ਹੈ। ਜਾਂਬਾਜ਼ ਖਾਲਸੇ ਤੇ ਇਹ ਖ਼ਬਰ ਕੜਕਦੀ ਬਿਜਲੀ ਵਾਂਗ ਡਿੱਗੀ। ਜਦ ਖਾਲਸਾ ਫੌਜਾਂ ਨੇ ਆਪਣੇ ਵੀਰਾਂ ਨੂੰ ਵੈਰੀ ਦੇ ਹੱਥ ਘਿਰਿਆ ਸੁਣਿਆਂ ਤਾਂ ਇਹਨਾਂ ਦੇ ਕੌਮੀ ਜੋਸ਼ ਨੇ ਹੁਲਾਰਾ ਖਾਧਾ ਤੇ ਉਨ੍ਹਾਂ ਲਈ ਟਿਕ ਕੇ ਖੜ੍ਹਨਾਂ ਅਸੰਭਵ ਹੋ ਗਿਆ। ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਲਹੂ ਨੇ ਤਾਂ ਐਸਾ ਉਬਾਲਾ ਲਿਆ ਕਿ ਉਹ ਆਪਣੇ 500 ਘੋੜ ਸਵਾਰਾਂ ਸਮੇਤ ਦਰਿਆ ਵਿਚ ਦਾਖਲ ਹੋ ਗਏ। ਅਕਾਲੀ ਜੀ ਦੇ ਤੁਰਨ ਦੀ ਦੇਰ ਸੀ ਕਿ ਮਹਾਰਾਜੇ ਸਮੇਤ ਬਾਕੀ ਸਰਦਾਰ ਤੇ ਘੋੜ ਸਵਾਰਾਂ ਨੇ ਵੀ ਆਪਣੇ ਘੋੜੇ ਦਰਿਆ ਵਿਚ ਠੇਲ੍ਹ ਦਿੱਤੇ। ਅਟਕ ਦਾ ਵਹਾਅ ਖਾਲਸੇ ਦੇ ਜੋਸ਼ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਕੁਝ ਸਿੰਘ ਦਰਿਆ ਵਿਚ ਰੁੜ੍ਹ ਵੀ ਗਏ। ਪਰ ਮਹਾਰਾਜੇ ਸਮੇਤ ਸਾਰੇ ਸਰਦਾਰ ਦਰਿਆ ਪਾਰ ਕਰ ਗਏ। ਏਧਰ ਖਾਲਸਾ ਫੌਜਾਂ ਦੇ ਦਰਿਆ ਪਾਰ ਕਰਨ ਦੀ ਖ਼ਬਰ ਸੁਣ ਕੇ ਜੰਗ ਵਿਚਲੇ ਸਿੰਘ ਪੱਕੇ ਪੈਰੀਂ ਹੋ ਗਏ ਤੇ ਦੁਸ਼ਮਨਾਂ ਨੂੰ ਭਾਜੜ ਪੈ ਗਈ। ਅਕਾਲੀਆਂ ਦੇ ਨਗਾਰੇ ਦੀ ਚੋਟ ਨੇ ਤਾਂ ਰਹਿੰਦੀ ਖੂਹਦੀ ਮੁਗਲ ਫੌਜ ਦਾ ਵੀ ਲੱਕ ਤੋੜ ਦਿੱਤਾ। ਏਨੇ ਨੂੰ ਸਰਦਾਰ ਹਰੀ ਸਿੰਘ ਜੀ ‘ਨਲੂਏ’ ਨੇ ਕਿਲ੍ਹੇ ‘ਤੇ ਫ਼ਹਿਤ ਕਰ ਜਿੱਤ ਪ੍ਰਾਪਤ ਕੀਤੀ।

ਮਾਰਚ 1823 ਨੂੰ ਮਹਾਰਾਜਾ ਸਾਹਿਬ ਨੂੰ ਖ਼ਬਰ ਪਹੁੰਚੀ ਕਿ ਅਫ਼ਗਾਨ ਫੌਜਾਂ ਨੁਸ਼ਿਹਰੇ ਦੇ ਪਾਰ ਪਹਾੜੀਆਂ ਉੱਤੇ ਆਪਣੇ ਮੋਰਚੇ ਬਣਾ ਰਹੀਆਂ ਹਨ ਤੇ ਉਹਨਾਂ ਦੀ ਗਿਣਤੀ ਬੇਸ਼ੁਮਾਰ ਵਧ ਗਈ ਹੈ। 14 ਮਾਰਚ 1823 ਨੂੰ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਰਬ ਸੰਮਤੀ ਨਾਲ ਇਹ ‘ਗੁਰਮਤਾ’ ਸੋਧਿਆ ਗਿਆ ਕਿ ਜੰਗ ਵਿਚ ਦੇਰੀ ਕਰਨ ਨਾਲ ਵੈਰੀਆਂ ਦਾ ਹੌਸਲਾ ਹੋਰ ਵਧ ਜਾਏਗਾ। ਖਾਲਸਾ ਫੌਜਾਂ ਮੈਦਾਨੀ ਇਲਾਕੇ ਵਿਚ ਹਨ ਤੇ ਦੁਸ਼ਮਨ ਪਹਾੜ ਉੱਤੇ ਸੋ ਦੇਰੀ ਕਰਨ ਨਾਲ ਨੁਕਸਾਨ ਜਿਆਦਾ ਹੋ ਸਕਦਾ ਹੈ। ਸੋ ਜੰਗ ਦੀ ਤਿਆਰੀ ਹੋ ਗਈ। ਖਾਲਸਾ ਫੌਜ ਤਿੰਨ ਜੱਥਿਆਂ ਵਿਚ ਵੰਡ ਦਿੱਤੀ ਗਈ। ਅਕਾਲੀ ਜੀ ਦੇ ਜੱਥੇ ਨੂੰ ਚੜ੍ਹਦੇ ਵਾਲੇ ਪਾਸੇ ਤੋਂ ਦੁਸ਼ਮਨ ‘ਤੇ ਚੜ੍ਹਾਈ ਕਰਨ ਲਈ ਕਿਹਾ ਗਿਆ। ਅਰਦਾਸ ਤੋਂ ਬਾਅਦ ਅਕਾਸ਼ ‘ਸਤਿ ਸ਼੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਤੇ ਜੱਥਾ ਮੈਦਾਨੇ ਜੰਗ ਦੇ ਰਾਹ ਪੈ ਗਿਆ। ਦਰਿਆ ਪਾਰ ਕਰਦੇ ਸਾਰ ਨਿਹੰਗਾਂ ਨੇ ਸ਼ੇਰ ਦੀ ਫੁਰਤੀ ਨਾਲ ਦੁਸ਼ਮਨਾਂ ‘ਤੇ ਹੱਲਾ ਕੀਤਾ। ਅੱਗੋਂ ਗਾਜ਼ੀਆਂ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਤੋਪਾਂ ਦੀ ਆਵਾਜ਼ ਨਾਲ ਧਰਤੀ ਕੰਬ ਗਈ ਤੇ ਆਸਮਾਨ ਗੂੰਜ ਉੱਠਿਆ। ਪਰ ਸੂਰਮਾਂ ਜਰਨੈਲ ਆਪਣੇ ਘੋੜੇ ਨੂੰ ਅਗਾਹ ਵਧਾਉਦਾ ਹੀ ਗਿਆ। ਸ਼ੇਰਾਂ ਦਾ ਜੱਥਾ ਵੀ ਪਿੱਛੇ ਆ ਰਿਹਾ ਸੀ। ਕਿਰਪਾਨਾਂ ਫਿਰ ਬੰਦੂਕਾਂ ‘ਤੇ ਭਾਰੀ ਪੈ ਰਹੀਆਂ ਸਨ। ਅਕਾਲੀਆਂ ਦੀਆਂ ਸਾਰੀਆਂ ਲੜਾਈਆਂ ਵਿਚ ਕਾਮਯਾਬੀ ਦਾ ਵੱਡਾ ਕਾਰਨ ਇਹ ਸੀ ਕਿ ਉਹ ਸਦਾ ਵੈਰੀ ਦੇ ਗਲ ਨੂੰ ਜਾ ਪੈਂਦੇ ਸਨ ਤੇ ਐਸੀ ਕਿਰਪਾਨ ਚਲਾਉਂਦੇ ਕਿ ਜਾਂ ਤਾਂ ਦੁਸ਼ਮਨ ਦੇ ਡੱਕਰੇ ਹੋ ਜਾਂਦੇ ਤੇ ਜਾਂ ਮੈਦਾਨ ਛੱਡ ਕੇ ਭੱਜ ਜਾਂਦਾ। ਉਸ ਸਮੇਂ ਇਹ ਗੱਲ ਆਮ ਪ੍ਰਚੱਲਿਤ ਸੀ ਕਿ ਅਕਾਲੀਆਂ ਦੇ ਹੱਲੇ ਨੂੰ ਕੋਈ ਵੀ ਕਦੇ ਸਾਹਮਣੇ ਤੋਂ ਨਹੀਂ ਰੋਕ ਸਕਿਆ ਸੀ।

ਬਾਕੀ ਦੇ ਦੋ ਜੱਥੇ ਵੀਂ, ਸਮੇਤ ਸ਼ੇਰੇ ਪੰਜਾਬ ਨਾਲ ਰਣਤੱਤੇ ਵਿਚ ਆ ਗਏ। ਘਮਸਾਂਨ ਦਾ ਯੁੱਧ ਛਿੜ ਪਿਆ। ਯੋਧੇ ਸਿਰ ਧੜ੍ਹ ਦੀ ਬਾਜ਼ੀ ਲਾਉਣ ਲੱਗੇ। ਪਹਾੜੀ ਤੋਂ ਜ਼ਿਹਾਦੀ ਅੰਧਾਧੁੰਦ ਗੋਲੀ ਵਰ੍ਹਾ ਰਹੇ ਸਨ ਪਰ ਇਹ ਬਹਾਦਰ ਸੂਰਮੇਂ ਅੱਗੇ ਵਧਦੇ ਗਏ। ਇਸੇ ਸਮੇਂ ਇਕ ਗੋਲੀ ਅਕਾਲੀ ਜੀ ਦੇ ਗੋਡੇ ਨੂੰ ਛੂਹਦੀ ਹੋਈ ਘੋੜੇ ਦੇ ਪੇਟ ਵਿਚ ਜਾ ਲੱਗੀ। ਅਕਾਲੀ ਜੀ ਦਾ ਘੋੜਾ ਜ਼ਮੀਨ ‘ਤੇ ਡਿੱਗ ਪਿਆ। ਹੁਣ ਅਕਾਲੀ ਜੀ ਹਾਥੀ ‘ਤੇ ਸਵਾਰ ਹੋ ਗਏ। ਜਿਸ ਤਰ੍ਹਾਂ ਘੋੜੇ ‘ਤੇ ਜੱਥੇ ਦੀ ਅਗਵਾਈ ਕਰ ਰਹੇ ਸਨ ਉਸੇ ਤਰ੍ਹਾਂ ਹੁਣ ਹਾਥੀ ਸਾਰੇ ਜੱਥੇ ਤੋਂ ਅੱਗੇ ਸੀ। ਜਦੋਂ ਦੁਸ਼ਮਨਾਂ ਦਾ ਪੱਲੜਾ ਭਾਰੀ ਹੁੰਦਾ ਦਿਸਿਆ ਤਾਂ ਅਕਾਲੀ ਜੀ ਨੇ ਆਪਣੇ ਸੂਰਮਿਆਂ ਨੂੰ ਵੰਗਾਰ ਕੇ ਆਖਿਆ, - ''ਕੌਮੀ ਅਣਖ਼ ‘ਤੇ ਜਾਨ ਵਾਰਨ ਵਾਲੇ ਯੋਧਿਓ, ਤੁਸੀ ਸਦਾ ਸ਼ਹਾਦਤ ਦੀ ਗੱਲ ਕਰਦੇ ਹੁੰਦੇ ਸੋ, ਅੱਜ ਉਹ ਸੁਭਾਗਾ ਸਮਾਂ ਆ ਗਿਆ ਹੈ। ਹੁਣ ਤੁਹਾਡੇ ਹੱਥ ਹੈ ਕਿ ਉਸ ਕੌਮੀ ਕੀਰਤੀ ਨੂੰ, ਜਿਸ ਨੂੰ ਆਪ ਦੇ ਬਜ਼ੁਰਗਾਂ ਨੇ ਲੱਖਾਂ ਸੀਸ ਵਾਰ ਕੇ ਤੇ ਲਹੂ ਦੀਆ ਨਦੀਆਂ ਵਹਾ ਕੇ ਕਾਇਮ ਕੀਤਾ ਹੈ, ਅੱਜ ਦੁੱਗਣੀ ਕਰ ਦਿਉ। ਗੁਰੂ ਨਾ ਕਰੇ ਜੇ ਪਿੱਛੇ ਹਟੇ ਤਾਂ ਕਈ ਸਾਲਾਂ ਦੀਆ ਘਾਲਾਂ ਉੱਤੇ ਪਾਣੀ ਫਿਰ ਜਾਵੇਗਾ। ਤੁਹਾਡੀਆਂ ਰਗਾਂ ਵਿਚ ਦਸ਼ਮੇਸ਼ ਪਿਤਾ ਦਾ ਖ਼ੂਨ ਹੈ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਹੈ, ਆਉ, ਅੱਗੇ ਵਧੋ ਤੇ ਦੁਸ਼ਮਨਾਂ ਨੂੰ ਕੁਚਲਦੇ ਹੋਏ, ਉਤਰ ਪਵੋ ਘੋੜਿਆਂ ਤੋਂ ਧੂਹ ਲਉ ਕਿਰਪਾਨਾਂ ਤੇ ਖਾਲਸੇ ਨੂੰ ਗੁਰੂ ਵੱਲੋਂ ਬਖ਼ਸ਼ੀ ਕਿਰਪਾਨ ਦੀ ਸ਼ਕਤੀ ਵਿਖਾਓ।'' ਅਕਾਲੀ ਜੀ ਦੀ ਇਹ ਛੋਟੀ ਜਿਹੀ ਵੰਗਾਰ ਸੀ ਜਾਂ ਬਿਜਲੀ ਦਾ ਧੱਕਾ, ਜਿਸ ਨੇ ਫੌਜਾਂ ਵਿਚ ਇਕ ਨਵੀਂ ਜਾਨ ਫੂਕ ਦਿੱਤੀ, ਉਹ ਜੋਸ਼ ਭਰਿਆ ਕਿ ਸਾਰੇ ਸਿੰਘ ਘੋੜਿਆਂ ਤੋਂ ਉਤਰ ਪਏ ਤੇ ਦੁਸ਼ਮਨਾਂ ‘ਤੇ ਟੁੱਟ ਕੇ ਪੈ ਗਏ।ਉਹ ਦੁਸ਼ਮਨ ਦੀਆਂ ਸਫਾਂ ਨੂੰ ਚੀਰਦੇ ਹੋਏ ਇਸ ਤਰ੍ਹਾਂ ਅੱਗੇ ਵਧੇ ਜਿਸ ਬਾਰੇ ਕਦੇ ਕਿਸੇ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ। ਜੰਗ ਵਿਚ ਬਸ ਕਿਰਪਾਨ ਦਿਸਦੀ ਸੀ ਜਾਂ ਦੁਸ਼ਮਨ ਦਾ ਲੱਥਦਾ ਸਿਰ। ‘ਅਕਾਲ ਅਕਾਲ’ ਦੇ ਜੈਕਾਰਿਆਂ, ਆਸਮਾਨ ਗੂੰਜਾ ਦਿੱਤਾ। ਏਨੇ ਨੂੰ ਜਰਨਲ ਵੈਨਤੂਰਾ ਵੀ ਤੋਪਖਾਨੇ ਸਮੇਤ ਪੁੱਜ ਗਿਆ। ਉਸ ਨੇ ਮੁਹੰਮਦ ਅਜ਼ੀਮ ਖ਼ਾਨ ਦੀ ਫੌਜ ਨੂੰ, ਜੋ ਦੂਜੀ ਫੌਜ ਨੂੰ ਲੜਾਈ ਵਿਚ ਮਿਲਣ ਹੀ ਵਾਲੀ ਸੀ, Conclusion:ਖ਼ਾਲਸਾ ਰਾਜ ਦੇ ਥੰਮ - ਅਕਾਲੀ ਬਾਬਾ ਫੂਲਾ ਸਿੰਘ ਜੀ । 14 ਮਾਰਚ 1823 । ਸ਼ਹੀਦੀ ਪੁਰਬ
‘ਖਾਲਸਾ ਰਾਜ’ ਦੀ ਜੰਗੀ ਸੇਵਾ ਤਨੋ-ਮਨੋ, ਬਿਨਾ ਕਿਸੇ ਲਾਲਚ ਦੇ, ਵਧ ਚੜ੍ਹ ਕੇ ਕਰਦੇ ਰਹੇ। ਇਹੀ ਕਾਰਨ ਸੀ ਜਿਸ ਕਰਕੇ ਅਕਾਲੀ ਜੀ ਸਾਰੇ ਪੰਥ ਵਿਚ ਸਤਿਕਾਰਯੋਗ ਮੰਨੇ ਜਾਂਦੇ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.