ਮਲੇਰਕੋਟਲਾ: ਇਹ ਮੇਰਾ ਪੰਜਾਬ ਪ੍ਰੋਗਰਾਮ ਦੀ ਇਸ ਲੜੀ ਤਹਿਤ ਅੱਜ ਅਸੀਂ ਪਹੁੰਚੇ ਹਾਂ ਮਲੇਰਕੋਟਲਾ ਸ਼ਹਿਰ ਵਿੱਚ, ਜਿੱਥੇ ਗੁਰੁਦਆਰਾ ਹਾਅ ਦਾ ਨਾਅਰਾ ਸਸ਼ੋਬਿਤ ਹੈ।
ਇਤਿਹਾਸ
ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਨਾਲ਼ੋਂ ਵਿਛੋੜਾ ਪੈ ਗਿਆ ਸੀ ਉਦੋਂ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਸਰਹੰਦ ਦੇ ਸੂਬੇ ਵਜ਼ੀਰ ਖ਼ਾਨ ਨੇ ਬੰਦੀ ਬਣਾ ਲਿਆ ਸੀ। ਇਸ ਤੋਂ ਬਾਅਦ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਜ਼ਿਊਂਦੇ ਨੀਂਹਾਂ ਵਿੱਚ ਚਿਣ ਦੇਣ ਦਾ ਹੁਕਮ ਦਿੱਤਾ।
ਇਸ ਦੌਰਾਨ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਵੀ ਕਚਿਹਰੀ ਵਿੱਚ ਬੁਲਾਇਆ ਗਿਆ ਸੀ। ਵਜ਼ੀਰ ਖ਼ਾਨ ਨੇ ਕਿਹਾ ਨਵਾਬ ਖ਼ਾਨ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਸਜ਼ਾ ਦੇਵੇ ਕਿਉਂਕਿ ਨਵਾਬ ਖ਼ਾਨ ਦਾ ਭਰਾ ਅਤੇ ਭਤੀਜਾ ਗੁਰੂ ਗੋਬਿੰਦ ਸਿੰਘ ਜੀ ਵਿਰੁੱਧ ਜੰਗ ਲੜਦੇ ਸ਼ਹੀਦ ਹੋ ਗਏ ਸੀ।
ਵਜ਼ੀਰ ਖ਼ਾਨ ਦੇ ਕਹੇ ਜਾਣ ਤੋਂ ਬਾਅਦ ਨਵਾਬ ਖ਼ਾਨ ਨੇ ਕਿਹਾ ਕਿ ਇਸਲਾਮ ਵਿੱਚ ਇਹ ਗੱਲ ਸ਼ਾਮਲ ਨਹੀਂ ਹੈ ਕਿ ਜੇ ਦੁਸ਼ਮਣੀ ਉਨ੍ਹਾਂ ਦੇ ਪਿਤਾ ਨਾਲ਼ ਹੈ ਤਾਂ ਉਸ ਦਾ ਬਦਲਾ ਬੱਚਿਆ ਤੋਂ ਲਿਆ ਜਾਵੇ। ਨਵਾਬ ਖ਼ਾਨ ਨੇ ਬੱਚਿਆ ਲਈ ਹਾਅ ਦਾ ਨਾਹਰਾ ਮਾਰਿਆ ਅਤੇ ਕਚਿਹਰੀ ਤੋਂ ਉੱਠ ਆ ਗਏ।
ਬੇਸ਼ੱਕ ਨਵਾਬ ਖ਼ਾਨ ਵੱਲੋਂ ਮਾਰੇ ਗਏ ਹਾਅ ਦੇ ਨਾਅਰੇ ਤੋਂ ਬਾਅਦ ਸਾਹਿਬਜ਼ਾਦਿਆਂ ਦੀ ਸਜ਼ਾ ਵਿੱਚ ਕੋਈ ਫ਼ਰਕ ਨਹੀਂ ਪਿਆ ਪਰ ਹਾਅ ਦਾ ਨਾਅਰਾ ਮਾਰ ਕੇ ਖ਼ਾਨ ਸਿੱਖ ਜਗਤ ਵਿੱਚ ਹਮੇਸ਼ਾ ਲਈ ਅਮਰ ਹੋ ਗਿਆ।
ਇਸ ਤੋਂ ਬਾਅਦ ਸਥਾਨਕ ਲੋਕਾਂ ਨੇ 1983 ਵਿੱਚ ਨਵਾਬ ਦੀ ਜਗ੍ਹਾ ਤੇ ਗੁਰਦੁਆਰਾ ਹਾਅ ਦਾ ਨਾਅਰਾ ਬਣਾਇਆ ਜਿੱਥੇ ਹੁਣ ਲੋਕ ਦੇਸ਼, ਵਿਦੇਸ਼ ਤੋਂ ਨਤਮਸਕ ਹੋਣ ਆਉਂਦੇ ਹਨ।
ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਮਲੇਰਕੋਟਲਾ ਪੂਰਾ ਇਲਾਕਾ ਮੁਸਲਿਮ ਸਮਾਜ ਦਾ ਹੈ ਪਰ ਇੱਥੇ ਜੋ ਆਪਸੀ ਭਾਈਚਾਰੇ ਦੀ ਮਿਸਾਲ ਵੇਖਣ ਨੂੰ ਮਿਲਣੀ ਹੈ ਉਹ ਬਾ-ਕਮਾਲ ਹੈ।