ਸੰਗਰੂਰ : ਭਾਵੇਂ ਸੂਬਾ ਸਰਕਾਰ ਵੱਲੋਂ ਅਨਾਜ ਮੰਡੀਆਂ ਵਿੱਚ ਪਏ ਅਨਾਜ ਨੂੰ ਚੁੱਕਣ ਦੇ ਸਰਕਾਰੀ ਅਧਿਕਾਰੀਆਂ ਨੂੰ ਸਖਤ ਆਦੇਸ਼ ਜਾਰੀ ਕੀਤੇ ਗਏ ਹਨ, ਪਰ ਕਈ ਸਰਕਾਰੀ ਅਧਿਕਾਰੀਆਂ ਨੇ ਇਨ੍ਹਾਂ ਹੁਕਮਾਂ ਨੂੰ ਸ਼ਿੱਕੇ ਟੰਗਿਆ ਹੈ। ਤਸਵੀਰਾਂ ਧੂਰੀ ਅਨਾਜ ਮੰਡੀ ਦੀਆਂ ਹਨ, ਜਿਥੇ ਕਿ ਸਰਕਾਰ ਵੱਲੋਂ ਖਰੀਦੇ ਗਏ ਅਨਾਜ ਦੇ ਧੂਰੀ ਦੀ ਨਵੀਂ ਅਨਾਜ ਮੰਡੀ ਵਿੱਚ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ, ਜਿਸ ਨਾਲ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਨਾ ਚੁੱਕੇ ਜਾਣ ਕਾਰਨ ਮਜ਼ਦੂਰ ਅਤੇ ਆੜ੍ਹਤੀਏ ਪਰੇਸ਼ਾਨ ਹੋ ਰਹੇ ਹਨ। ਇਸ ਕਾਰਨ ਮਜ਼ਦੂਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਸਰਕਾਰ ਨੂੰ ਜਾਂਤ ਕਰਨ ਦੀ ਮੰਗ : ਇਸ ਮੌਕੇ ਉਤੇ ਲੇਬਰ ਯੂਨੀਅਨ ਦੇ ਆਗੂ ਸੁਰਿੰਦਰ ਕੁਮਾਰ ਨੇ ਕਿਹਾ ਕਿ ਧੂਰੀ ਅਨਾਜ ਮੰਡੀ ਵਿੱਚ ਅਨਾਜ ਦੀ 10 ਦਿਨ ਬੋਲੀ ਹੋਏ ਨੂੰ ਹੋ ਗਏ ਹਨ, ਜਦਕਿ 24 ਘੰਟੇ ਵਿੱਚ ਇਹ ਅਨਾਜ ਖਰੀਦ ਏਜੰਸੀਆਂ ਵੱਲੋਂ ਚੁੱਕਿਆ ਜਾਣਾ ਸੀ, ਪਰ ਇਹ ਅਨਾਜ ਨਾ ਚੁਕਣ ਨਾਲ ਮਜ਼ਦੂਰ ਅਤੇ ਆੜ੍ਹਤੀਆਂ ਨੂੰ ਭਾਰੀ ਨੁਕਸਾਨ ਝੱਲਣਾ ਪੇ ਰਿਹਾ ਹੈ। ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਵੱਲ ਧਿਆਨ ਦੇ ਕੇ ਬਰੀਕੀ ਨਾਲ ਜਾਂਚ ਕੀਤੀ ਜਾਵੇ।
5 ਲੱਖ 80 ਹਜ਼ਾਰ ਗੱਟੇ ਦੀ ਸਰਕਾਰੀ ਖਰੀਦ :ਇਸ ਸਾਰੇ ਮਾਮਲੇ ਬਾਰੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਧੂਰੀ ਅਨਾਜ ਮੰਡੀ ਵਿੱਚ ਕਰੀਬ 5 ਲੱਖ 80 ਹਜ਼ਾਰ ਗੱਟੇ ਦੀ ਸਰਕਾਰੀ ਖਰੀਦ ਹੋ ਚੁਕੀ ਹੈ। 2 ਲੱਖ ਪ੍ਰਾਈਵੇਟ ਖਰੀਦ ਹੋਈ ਹੈ, ਜੋ ਕਿ ਪ੍ਰਾਈਵੇੇਟ ਏਜੰਸੀਆਂ ਵੱਲੋਂ ਅਨਾਜ ਨੂੰ ਚੁੱਕਿਆਂ ਗਿਆ ਹੈ, ਪਰ ਸਰਕਾਰ ਖਰੀਦ ਏਜੰਸੀਆ ਵੱਲੋ ਅਨਾਜ ਨਹੀਂ ਚੁੱਕਿਆ ਜਾ ਰਿਹਾ। ਇਸ ਮੌਕੇ ਉਤੇ ਸਰਕਾਰੀ ਖਰੀਦ ਏਜੰਸੀਆਂ ਬਾਰੇ ਬੋਲਦਿਆਂ ਕਿਹਾ ਕਿ ਧੂਰੀ ਅਨਾਜ ਮੰਡੀ ਨਾਲ-ਨਾਲ ਬਿੱਲ ਨਾਲ ਮੰਡੀ ਬੋਰਡ ਦੇ ਪਨਸਪ ਖਰੀਦ ਏਜਸੀ ਵੱਲੋ ਕਿਰਾਏ ਉਤੇ ਲਏ ਗਏ ਹਨ। ਇਹ ਅਨਾਜ ਇਸ ਥਾਂ ਉਤੇ ਕਿਉਂ ਨਹੀਂ ਲਗਾਇਆ ਗਿਆ ਹੈ। ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਦੀ ਵਿਜੀਲੈਂਸ ਤੋਂ ਜਾਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਜਲੰਧਰ ਜਿਮਨੀ ਚੋਣ 'ਤੇ ਕੀ ਪਵੇਗਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਅਸਰ ? ਕਿਧਰੇ ਜਲੰਧਰ 'ਚ ਨਾ ਹੋ ਜਾਵੇ ਸੰਗਰੂਰ ਵਾਲੀ ! ਖਾਸ ਰਿਪੋਰਟ
ਇਸ ਸਾਰੇ ਮਾਮਲੇ ਸਬੰਧੀ ਜਦੋਂ ਪਨਸਪ ਦੇ ਮੈਨੇਜਰ ਨਾਲ ਫੋਨ ਉਤੇ ਗੱਲ ਕੀਤੀ ਤਾਂ ਉਨ੍ਹਾਂ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਅਨਾਜ ਦੀ ਢੋਆ-ਢੁਆਈ ਕਰਨ ਲਈ ਟਰੱਕ ਨਹੀਂ ਮਿਲੇ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਪਿਛਲੇ 10 ਦਿਨਾਂ ਤੋਂ ਅਨਾਜ ਦੀ ਖਰੀਦ ਕੀਤੀ ਗਈ ਹੈ ਕਿ ਇਨ੍ਹਾਂ ਨੂੰ 10 ਦਿਨਾਂ ਤੋਂ ਕੋਈ ਟਰੱਕ ਹੀ ਨਹੀਂ ਮਿਲਿਆ। ਇਹ ਸੱਭ ਜਾਂਚ ਦੇ ਘੇਰੇ ਵਿੱਚ ਆ ਰਿਹਾ ਹੈ। ਲੋੜ ਹੈ ਸਰਕਾਰਾਂ ਨੂੰ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਦੀ ਤਾਂ ਜੋ ਸਾਰਾ ਮਾਮਲਾ ਸਾਹਮਣੇ ਆ ਸਕੇ।