ਸੰਗਰੂਰ: ਨਿਹੰਗ ਸਿੰਘਾਂ ਵੱਲੋਂ ਮਿਲੀ ਧਮਕੀ ਦੇ ਬਾਵਜੂਦ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਦੀਵਾਨ ਸੋਮਵਾਰ ਨੂੰ ਲਹਿਰਾਗਾਗਾ ਦੇ ਪਿੰਡ ਗਿਦੜਿਆਨੀ ਵਿੱਚ ਸਜਿਆ। ਇਹ ਦੀਵਾਨ 2 ਦਿਨ ਹੋਰ ਸਜਨਾ ਹੈ, ਜਿਸ ਨੂੰ ਲੈ ਕੇ ਲਹਿਰਾਗਾਗਾ ਪੁਲਿਸ ਛਾਉਣੀ 'ਚ ਤਬਦੀਲੀ ਹੋ ਗਿਆ ਹੈ।
ਦੀਵਾਨ ਕਰਵਾਉਣ ਵਾਲੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਿਹੰਗ ਸਿੰਘਾਂ ਨੂੰ ਇਹ ਪ੍ਰੋਗਰਾਮ ਕਰਵਾਉਣ ਲਈ ਬੇਨਤੀ ਵੀ ਕੀਤੀ ਪਰ ਉਹ ਨਹੀ ਮੰਨੇ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ ਇਹ ਪ੍ਰੋਗਰਾਮ ਅਮਨ ਸ਼ਾਂਤੀ ਨਾਲ ਨੇਪਰੇ ਚਾੜ ਕੇ ਰਹਿਣਗੇ।
ਉਥੇ ਹੀ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਢੱਡਰੀਆ ਵਾਲੇ ਦਾ ਕੋਈ ਨਿੱਜੀ ਵਿਰੋਧ ਨਹੀ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਦੇ ਇਤਿਹਾਸ ਪ੍ਰਤੀ ਕੂੜ ਪ੍ਰਚਾਰ ਕਰ ਰਿਹਾ ਹੈ, ਜਿਸ ਕਰਕੇ ਸੰਗਤਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਸਰਕਾਰ ਦੀ ਛਤਰ ਛਾਇਆ ਹੇਠ ਰਿਹਾ ਹੈ ਸੁਆਦ ਤਾਂ ਹੈ ਜੇ ਉਹ ਸਰਕਾਰ ਦੀ ਸੁਰੱਖਿਆ ਨਾ ਲਵੇ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸਰਕਾਰ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ 'ਤੇ ਪਬੰਦੀ ਲਾਵੇ ਜੇ ਪਬੰਦੀ ਨਹੀ ਲਾਉਂਦੀ ਤਾਂ ਮਾੜੇ ਨਤੀਜਿਆਂ ਲਈ ਸਰਕਾਰ ਜ਼ਿਮੇਵਾਰ ਹੋਵੇਗੀ।
ਉਥੇ ਹੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲਾਤ ਕਾਬੂ ਪਾਉਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਿੰਡ ਵਿੱਚ 1000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।
ਇਹ ਵੀ ਪੜੋ:ਕੈਪਟਨ ਸਰਕਾਰ ਦੇ ਤਿੰਨ ਸਾਲ, ਫੇਲ੍ਹ ਹੋਏ ਜਾਂ ਪਾਸ - ਭਾਗ 9
ਹੁਣ ਪੁਲਿਸ ਉੱਤੇ 3 ਦਿਨ ਚੱਲਣ ਵਾਲੇ ਇਸ ਦੀਵਾਨ ਦੌਰਾਨ ਹਾਲਾਤ ਸੁਖਾਵੇਂ ਰੱਖਣ ਲਈ ਵਧੇਰੇ ਜ਼ਿੰਮੇਵਾਰੀ ਆਣ ਪਈ।