ਸੰਗਰੂਰ: ਲਹਿਰਾਗਾਗਾ ਹਲਕਾ ਵਿਧਾਇਕ (Lehragaga Constituency MLA) ਲਹਿਰਾ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਵੱਲੋਂ ਪਰਾਲੀ ਤੋਂ ਸੀ.ਐੱਨ.ਜੀ. ਬਣਾਉਣ ਵਾਲੀ ਫ਼ੈਕਟਰੀ (CNG from straw manufacturing factory) ਵਰਬੀਓ ਨੂੰ 1100 ਕਿਲੋਵਾਟ ਦੀ ਸਿੱਧੀ ਬਿਜਲੀ ਸਪਲਾਈ (Direct power supply) ਲਾਈਨ ਦੇਣ ਦਾ ਉਦਘਾਟਨ ਕੀਤਾ। ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਜਰਮਨ ਦੀ ਇਸ ਕੰਪਨੀ ਨੇ ਹਲਕੇ ‘ਚ ਇਹ ਫ਼ੈਕਟਰੀ ਲਗਾਉਣ ਲਈ ਕਰੀਬ 250 ਕਰੋੜ ਦਾ ਨਿਵੇਸ਼ ਕੀਤਾ ਹੈ। ਜਿਸ ਨਾਲ ਜਿੱਥੇ ਪਰਾਲੀ ਦੇ ਨਿਪਟਾਰੇ ਦੀ ਸਮੱਸਿਆ ਹੱਲ ਹੋ ਰਹੀ ਹੈ। ਉੱਥੇ ਹੀ ਵੱਡੀ ਗਿਣਤੀ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੋਜ਼ਗਾਰ ਮਿਲ ਰਿਹਾ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਹਿਲਾਂ ਆਮ ਬਿਜਲੀ ਕੁਨੈਕਸ਼ਨ ਹੋਣ ਕਾਰਨ ਇਸ ਦੀ ਕਾਰਜ ਸਮਰੱਥਾ ਘੱਟ ਸੀ ਅਤੇ ਹੁਣ ਨਿਰਵਿਘਨ ਬਿਜਲੀ ਸਪਲਾਈ ਨਾਲ ਫ਼ੈਕਟਰੀ ਦੀ ਕਾਰਜ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਵਧੇਰੇ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਪਰਾਲ਼ੀ ਦੇ ਨਿਪਟਾਰੇ ਦਾ ਵਿਕਲਪ ਨਾ ਹੋਣ ਕਾਰਨ ਉਹ ਪਰਾਲ਼ੀ ਨੂੰ ਅੱਗ ਲਗਾਉਂਦੇ ਸੀ ਪਰ ਹੁਣ ਇਸ ਫ਼ੈਕਟਰੀ ਦੇ ਵੱਡੇ ਪੱਧਰ ‘ਤੇ ਕਾਰਜਸ਼ੀਲ ਹੋਣ ਨਾਲ ਇਸ ਸਮੱਸਿਆ ਦਾ ਹੱਲ ਸੰਭਵ ਹੋਵੇਗਾ।
ਉਨ੍ਹਾਂ ਕਿਹਾ ਕਿ ਪਰਾਲੀ ਦੇ ਧੂੰਏਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਬੀਮਾਰੀਆਂ ਨੂੰ ਠੱਲ੍ਹ ਪੈਣ ਦੇ ਨਾਲ-ਨਾਲ ਧਰਤੀ ਹੇਠਲੇ ਮਿੱਤਰ ਕੀੜੇ ਸੁਰੱਖਿਅਤ ਹੋਣਗੇ ਅਤੇ ਧਰਤੀ ਦੀ ਉਪਜਾਊ ਸ਼ਕਤੀ ਵਧੇਗੀ। ਇਸ ਦੇ ਨਾਲ ਹੀ ਊਰਜਾ ਦਾ ਵਧੀਆ ਸੋਮਾ ਸੀ.ਐੱਨ.ਜੀ. ਗੈਸ ਪੈਦਾ ਹੋਵੇਗੀ ਅਤੇ ਪਰਾਲੀ ਵਾਪਸ ਖਾਦ ਰੂਪ ‘ਚ ਵੀ ਵਰਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਖੇਤਰ ਦੇ ਵਿਕਾਸ ‘ਚ ਇੰਡਸਟਰੀ ਦਾ ਵੱਡਾ ਯੋਗਦਾਨ ਹੁੰਦਾ ਹੈ। ਇੰਡਸਟਰੀ ਨੂੰ ਅਜਿਹੀਆਂ ਸੁਵਿਧਾਵਾਂ ਮਿਲਣ ਨਾਲ ਹੋਰ ਇੰਡਸਟਰੀ ਵੀ ਹਲਕੇ ‘ਚ ਆਵੇਗੀ ਅਤੇ ਲੋਕਾਂ ਲਈ ਸੁਵਿਧਾਵਾਂ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਵਧਣਗੇ।
ਇਸ ਮੌਕੇ ਕੰਪਨੀ ਅਧਿਕਾਰੀ ਤਰੁਨ ਧੀਮਾਨ ਨੇ ਦੱਸਿਆ ਕਿ ਪਾਵਰ ਕੱਟ ਕਾਰਨ ਉਹ ਪ੍ਰੇਸ਼ਾਨ ਸਨ ਅਤੇ ਪਲਾਂਟ ਪੂਰੀ ਕਾਰਜ ਸਮਰੱਥਾ ਨਾਲ ਨਹੀਂ ਚੱਲ ਰਿਹਾ ਸੀ। ਉਨ੍ਹਾਂ ਵਿਧਾਇਕ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਅਤੇ ਸਮੂਹ ਪੀ.ਐੱਸ.ਪੀ.ਸੀ.ਐੱਲ, ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਪਲਾਂਟ ਨਿਰਵਿਘਨ ਚੱਲ ਸਕੇਗਾ।
ਇਹ ਵੀ ਪੜ੍ਹੋ: ਅੰਮ੍ਰਿਤਸਰ ਐਨਕਾਊਂਟਰ ਚ ਮਾਰੇ ਗਏ ਗੈਂਗਸਟਰ ਮਨੂੰ ਕੁੱਸਾ ਦਾ ਕੀਤਾ ਗਿਆ ਸਸਕਾਰ