ETV Bharat / state

Sangrur News: ਦਿੜ੍ਹਬਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 105 ਕਿੱਲੋ ਭੁੱਕੀ ਸਣੇ ਦੋ ਨੂੰ ਕੀਤਾ ਕਾਬੂ

ਦਿੜ੍ਹਬਾ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਵੱਲੋਂ 105 ਕਿੱਲੋ ਭੁੱਕੀ ਸਣੇ ਦੋ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਹੈ ਇਹ ਤਸਕਰ ਪਹਿਲਾਂ ਵੀ ਕਈ ਮਾਮਲਿਆਂ ਵਿਚ ਨਾਮਜਦ ਸਨ।

Dirba police got a big success, arrested two with 105 kg of poppy
Sangrur News:ਦਿੜ੍ਹਬਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,105 ਕਿੱਲੋ ਭੁੱਕੀ ਸਣੇ ਦੋ ਨੂੰ ਕੀਤਾ ਕਾਬੂ
author img

By

Published : May 14, 2023, 5:49 PM IST

Sangrur News:ਦਿੜ੍ਹਬਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,105 ਕਿੱਲੋ ਭੁੱਕੀ ਸਣੇ ਦੋ ਨੂੰ ਕੀਤਾ ਕਾਬੂ

ਸੰਗਰੂਰ: ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ, ਕਿ ਪੰਜਾਬ ਵਿਚੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਕਈ ਵੱਡੇ ਅਹਿਮ ਫੈਸਲੇ ਵੀ ਲਏ ਗਏ ਅਤੇ ਪੰਜਾਬ ਪੁਲਿਸ ਨੂੰ ਸਖਤ ਹੁਕਮ ਵੀ ਦਿੱਤੇ ਗਏ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਾ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜਿਸ ਤੋਂ ਬਾਅਦ ਪੰਜਾਬ ਦੇ ਹਰ ਜ਼ਿਲੇ ਦੇ ਐਸ.ਐਸ.ਪੀ ਐਕਟਿਵ ਨਜ਼ਰ ਆਏ ਅਤੇ ਆਪਣੇ ਜ਼ਿਲ੍ਹਿਆਂ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਦਬੋਚਨਾ ਸ਼ੁਰੂ ਕੀਤਾ। ਉਸੇ ਲੜੀ ਤਹਿਤ ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜ੍ਹਬਾ, ਜੋ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਹਲਕਾ ਹੈ।

ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ: ਉਥੋਂ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਵੱਡੀ ਮਾਤਰਾ ਵਿਚ ਭੁੱਕੀ ਚੂਰਾ ਪੋਸਤ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਿੜ੍ਹਬਾ ਦੇ ਐਸ ਐਚ.ਓ ਸੰਦੀਪ ਸਿੰਘ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਨਾਕਾਬੰਦੀ ਕਰਕੇ ਇਹ ਦੋਵੇਂ ਨਸ਼ਾ ਤਸਕਰਾਂ ਨੂੰ 105 ਕਿੱਲੋ ਭੁੱਕੀ ਚੂਰਾ ਪੋਸਤ ਅਤੇ ਇਕ ਕਾਰ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਮਾਨਯੋਗ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਕਿਉਂਕਿ ਸਾਨੂੰ ਇਹਨਾਂ ਪਾਸੋਂ ਹੋਰ ਵੱਡੇ ਖੁਲਾਸੇ ਹੋਣ ਦੀ ਆਸ ਹੈ,ਉਨ੍ਹਾਂ ਕਿਹਾ ਕਿ ਇਹ ਦੋਵੇਂ ਵਿਆਕਤੀ ਨਸ਼ੇ ਦਾ ਵਪਾਰ ਕਰਨ ਦੇ ਆਦੀ ਹਨ ਅਤੇ ਇਹਨਾਂ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।ਜਿਸ ਕਾਰਨ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ। ਦਿੜ੍ਹਬਾ ਥਾਣਾ ਪੁਲਿਸ ਵੱਲੋਂ ਇੰਨਾ ਤੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ।

  1. 2023-24 ਦੌਰਾਨ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਲਾਏ ਜਾਣਗੇ 1.26 ਕਰੋੜ ਬੂਟੇ
  2. ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ! ਨਿਸ਼ਾਨੇ 'ਤੇ ਵੱਜੇਗਾ ਤੀਰ ਜਾਂ ਫਿਰ ਖੁੰਝੇਗਾ ਨਿਸ਼ਾਨਾ, ਪੜ੍ਹੋ ਖ਼ਾਸ ਰਿਪੋਰਟ
  3. ਲੜਕੀਆਂ ਦੇ ਹੱਕ 'ਚ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ: ਐਨਡੀਏ ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਨੂੰ ਮਨਜ਼ੂਰੀ

ਨਸ਼ਾ ਤਸਕਰਾਂ ਦੇ ਕਾਰਨਾਮੇ ਜਾਰੀ : ਉਧਰ ਨਸ਼ੇ ਦਾ ਵਪਾਰ ਕਰਨ ਵਾਲੇ ਉਕਤ ਵਿਅਕਤੀ ਨੇ ਮੀਡੀਆ ਸਾਹਮਣੇ ਆਪਣੀ ਗਲਤੀ ਮੰਨੀ ਅਤੇ ਕਿਹਾ ਸਾਨੂੰ ਇਹ ਸਭ ਕਰਕੇ ਪਛਤਾਵਾ ਹੋ ਰਿਹਾ ਹੈ ਬੇਸ਼ਕ ਇਨ੍ਹਾਂ ਦੋਸ਼ੀਆਂ ਵੱਲੋਂ ਮੀਡੀਆ ਸਾਹਮਣੇ ਜ਼ਰੂਰ ਆਪਣੀ ਗਲਤੀ ਨੂੰ ਮੰਨ ਲਿਆ ਹੈ, ਪਰ ਹਕੀਕਤ ਇਹ ਹੈ ਕਿ ਇਹ ਲੋਕ ਅਜਿਹਾ ਕਰਨ ਦੇ ਆਦੀ ਹੋ ਚੁੱਕੇ ਹਨ ਜਿਸ ਕਰਕੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਵੀ ਨਸ਼ੇ ਦੀ ਤਸਕਰੀ ਤੋਂ ਬਾਜ ਨਹੀਂ ਆਉਂਦੇ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ,ਪਰ ਢਿੱਲੀ ਕਾਰਵਾਈ ਦੇ ਚਲਦਿਆਂ ਪੁਲਿਸ ਦਾ ਖੌਫ ਇੰਨਾ ਦੇ ਸਰ ਨਹੀਂ ਰਿਹਾ ਜਿਸ ਕਾਰਨ ਬਦਮਾਸ਼ਾਂ ਅਤੇ ਨਸ਼ਾ ਤਸਕਰਾਂ ਦੇ ਕਾਰਨਾਮੇ ਜਾਰੀ ਰਹਿੰਦੇ ਹਨ। ਜਿਸ ਦਾ ਸ਼ਿਕਾਰ ਹੁੰਦੇ ਹਨ ਨੌਜਵਾਨ,ਕੁਝ ਸਕੂਲੀ ਬੱਚੇ ਜਾਂ ਦਿਹਾੜੀਦਾਰ। ਹਾਲ ਹੀ ਦੇ ਵਿਚ ਅੰਮ੍ਰਿਤਸਰ ਦੀ ਇਕ ਵੀਡੀਓ ਸਾਹਮਣੇ ਆਈ ਸੀ ਜਿਥੇ ਛੋਟੀ ਉਮਰ ਦਾ ਸਰਦਾਰ ਨੌਜਵਾਨ ਨਸ਼ੇ ਦਾ ਟੀਕਾ ਲਗਾਉਂਦਾ ਨਜ਼ਰ ਆ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.