ਸੰਗਰੂਰ: ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਚ ਸਰਕਾਰ ਵੱਲੋਂ ਵੀਕੈਂਡ ਲੌਕਡਾਊਨ ਦਾ ਫੈਸਲਾ ਲਿਆ ਗਿਆ ਸੀ ਜਿਸ ਦਾ ਧੂਰੀ ਚ ਮੁਕੰਮਲ ਅਸਰ ਦੇਖਣ ਨੂੰ ਮਿਲਿਆ। ਕਸਬਾ ਧੂਰੀ ਦੀਆਂ ਦੁਕਾਨਾ ਅਤੇ ਵਿਉਪਾਰ ਪੂਰਨ ਤੌਰ ਤੇ ਬੰਦ ਰਹੇ।
ਪੁਲਿਸ ਪ੍ਰਸ਼ਾਸਨ ਵੱਲੋ ਚਾਰੇ ਪਾਸੇ ਸਖਤੀ ਨਾਲ ਨਜਰ ਰੱਖੀ ਗਈ। ਮੈਡੀਕਲ ਸਹੂਲਤਾਂ ਖੁੱਲੀਆਂ ਰੱਖੀਆਂ ਗਈਆਂ।ਬਿਨ੍ਹਾ ਮਾਸਕ ਵਾਲਿਆ ਦੇ ਚਲਾਨ ਕੱਟੇ ਗਏ।