ਸੰਗਰੂਰ:ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਮਲੇਰਕੋਟਲਾ ਦੇ ਲੋਕਾਂ ਵੱਲੋਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਮਲੇਰਕੋਟਲਾ ਦੇ ਲੋਕਾਂ ਨੇ ਪ੍ਰਦਰਸ਼ਨ ਕਰਨ ਲਈ ਬੰਦ ਦਾ ਸੱਦਾ ਦਿੱਤਾ ਸੀ। ਇਸ ਸੱਦੇ 'ਤੇ ਸ਼ਹਿਰ ਮੁਕੰਮਲ ਬੰਦ ਦਿਖਾਈ ਦਿੱਤਾ। ਇਸ ਰੋਸ ਪ੍ਰਦਰਸ਼ਨ ਵਿੱਚ ਮੁਸਲਿਮ ਅਤੇ ਸਿੱਖਾਂ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਕਾਰੋਬਾਰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਸਥਾਨਕ ਵਾਸੀਆਂ ਨੇ ਕਿਹਾ ਕਿ ਹਰ ਮੌਕੇ 'ਤੇ ਇਕੱਲੇ ਮੁਸਲਿਮ ਲੋਕਾਂ ਨੂੰ ਹੀ ਨਿਸ਼ਾਨਾ 'ਤੇ ਲਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਭਾਰਤ ਦੇ ਨਾਗਰਿਕ ਹਨ ਉਨ੍ਹਾਂ ਦਾ ਪਾਕਿਸਤਾਨ, ਅਫ਼ਗਾਨਿਸਤਾਨ ਕੋਈ ਲੈਣਾ ਦੇਣਾ ਨਹੀ ਹੈ। ਜੇ ਕੋਈ ਬਿੱਲ ਲਾਗੂ ਕਰਨਾ ਹੈ ਤਾਂ ਸਾਰਿਆ ਲਈ ਲਾਗੂ ਹੋਣਾ ਚਾਹੀਦਾ ਹੈ।
ਇਹ ਵੀ ਪੜੋ: UK Election Result: ਬੋਰਿਸ ਜਾਨਸਨ ਦੀ ਪਾਰਟੀ ਨੇ ਜਿੱਤੀਆਂ ਆਮ ਚੋਣਾਂ, PM ਮੋਦੀ ਨੇ ਦਿੱਤੀ ਵਧਾਈ
ਉਨ੍ਹਾਂ ਨੇ ਕਿਹਾ ਕਿ ਇਹ ਬਿੱਲ ਲਾਗੂ ਹੋਣ ਸੈਕੂਲਰ ਖਤਮ ਹੋਵੇਗਾ ਜੇ ਸੈਕੂਲਰ ਖਤਮ ਹੋਵੇਗਾ ਤਾਂ ਦੇਸ਼ ਖਤਮ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਮੁਸਲਿਮਾਂ ਨੂੰ ਦਰਕਿਨਾਰ ਕੀਤਾ ਜਾਵੇਗਾ ਤਾਂ ਇਹ ਦੇਸ਼ ਖਤਮ ਹੋ ਜਾਵੇਗਾ। ਉਹ ਨਹੀ ਚਾਹੁੰਦੇ ਕਿ ਇਹ ਦੇਸ਼ ਖਤਮ ਹੋਵੇ।